
ਜਸਤੇਜ ਸਿੱਧੂ
ਪੜਿਆ ਕਹਿੰਦੇ ਉਸ ਨੂੰ ,
ਜਿਹੜਾ ਜੀਵਨ ਹੋਰ ਸੁਲ਼ੱਖਣੇ
ਬਣਾ ਸਕਦਾ।
ਆਪ ਮਿਟ ਕੇ,
ਕਿਸੇ ਡਿੱਗੇ ਨੂੰ ਉਠਾ ਸਕਦਾ।
ਸੁਚੱਜੀ ਸੋਚ ਦਾ ਕਹੀਦਾ ਉਸਨੂੰ ,
ਜੋ ਚਾਨਣ ਹਨੇਰਿਆਂ ਵਿੱਚ ਲਿਆ ਸਕਦਾ।
ਵਕਤੀ ਸਿਆਣਾ ਉਸ ਨੂੰ ਕਹੀਦਾ,
ਜੋ ਮਾਣ ਨਿਤਾਣਿਆਂ ਵਿੱਚ ਲਾ ਸਕਦਾ।
ਪੜਿਆ ਮੂਰਖ ਆਖੀਦਾ ਉਸਨੂੰ ,
ਜੋ ਬਣਿਆ ਛੱਪਰ ਢਾਅ ਸਕਦਾ।
ਵਾਂਗ ਹਵਾ ਦੇ ਜੋ ਦੇਵੇ ਠੰਡਕ,
ਰੌਣਕ ਉਹੀ ਲਾ ਸਕਦਾ।
ਸਰਬ ਸਾਂਝ ਦਾ ਜੋ ਦੇਵੇ ਹੋਕਾ,
ਸਫਰ ਪੂਰਾ ਉਹ ਕਰਾ ਸਕਦਾ।
ਜੀਵਨਜੋਤ ਤੋਂ ਉੱਚਾ ਉੱਠ,
ਸੁੱਖ ਸਾਂਝ ਉਹ ਪਾ ਸਕਦਾ।
ਮਾਲਕ ਦੀ ਇਸ ਕੁਦਰਤ ਅੰਦਰ,
ਪਖੰਡੀ ਬਥੇਰੇ ਨੇ,
ਉਹਨਾਂ ਦੀ ਧੂੜ, ਸਿਰ ਮੱਥੇ ਤੇ,
ਜੋ ਮਾਲਕਾਂ ਹੋਏ ਤੇਰੇ ਨੇ।
ਜਸਤੇਜ ਸਿੱਧੂ
ਨਿਊਜਰਸੀ
908-209-0050