6.9 C
United Kingdom
Saturday, March 7, 2026

More

    ਜਥੇ.ਸਤਨਾਮ ਸਿੰੰਘ ਚੋਹਲਾ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਕੱਤਰ ਨਿਯੁਕਤ

    ਵਰਕਰਾਂ ਵਿੱਚ ਖੁਸ਼ੀ ਦੀ ਲਹਿਰ

    ਚੋਹਲਾ ਸਾਹਿਬ/ਤਰਨਤਾਰਨ,5 ਜੂਨ (ਨਈਅਰ)

    ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਵਿੱਚ ਕੀਤੀਆਂ ਗਈਆਂ ਨਵੀਆਂ ਨਿਯੁਕਤੀਆਂ ਤਹਿਤ ਜਥੇ.ਸਤਨਾਮ ਸਿੰਘ ਸੱਤਾ ਬਲਾਕ ਸੰਮਤੀ ਮੈਂਬਰ ਚੋਹਲਾ ਸਾਹਿਬ ਵਲੋਂ ਪਾਰਟੀ ਪ੍ਰਤੀ ਮਿਹਨਤ ਅਤੇ ਲਗਨ ਨਾਲ ਨਿਭਾਈਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਜਥੇ.ਸਤਨਾਮ ਸਿੰਘ ਸੱਤਾ ਚੋਹਲਾ ਸਾਹਿਬ ਸਾਬਕਾ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰਾ ਦੇ ਵਿਸ਼ਵਾਸਪਾਤਰ ਹਨ ਅਤੇ ਉਨ੍ਹਾਂ ਦੇ ਸਭ ਤੋਂ ਨੇੜਲੇ ਸਾਥੀਆਂ ਵਿਚੋਂ ਇੱਕ ਹਨ,ਜਿੰਨਾ ਤੇ ਉਹ ਪੂਰਨ ਵਿਸ਼ਵਾਸ ਕਰਦੇ ਹਨ।ਇਸ ਮੌਕੇ ਗੱਲਬਾਤ ਕਰਦਿਆਂ ਜਥੇ.ਸਤਨਾਮ ਸਿੰਘ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ,ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਉਹ ਧੰਨਵਾਦੀ ਹਨ ਜਿਨ੍ਹਾਂ ਵਲੋਂ ਮੈਨੂੰ ਪਾਰਟੀ ਵਿੱਚ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਪਾਰਟੀ ਵਿੱਚ ਵੱਡਾ ਅਹੁੱਦਾ ਮਿਲਣ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਹੁਣ ਹੋਰ ਵੀ ਵੱਧ ਗਈ ਹੈ ਅਤੇ ਉਹ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਸੇਵਾ ਕਰਦੇ ਹੋਏ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਪਾਰਟੀ ਨਾਲ ਜੋੜਣਗੇ ਤਾਂ ਜ਼ੋ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਦੀ ਇਸ ਨਿਯੁਕਤੀ ‘ਤੇ ਸਵਰਨ ਸਿੰਘ ਮੁਨੀਮ,ਮਨਜਿੰਦਰ ਸਿੰਘ ਲਾਟੀ ਪ੍ਰਧਾਨ ਬੀਸੀ ਸੈੱਲ,ਡਾ.ਜਤਿੰਦਰ ਸਿੰਘ ਮੈਡੀਕਲ ਸਟੋਰ ਵਾਲੇ,ਹਰਜਿੰਦਰ ਸਿੰਘ ਜਿੰਦਾ ਆੜ੍ਹਤੀਆ,ਡਾਇਰੈਕਟਰ ਬਲਬੀਰ ਸਿੰਘ ਬੱਲੀ,ਕਿਸਾਨ ਆਗੂ ਗੁਰਦੇਵ ਸਿੰਘ,ਪ੍ਰਧਾਨ ਦਿਲਬਰ ਸਿੰਘ,ਗੁਰਜੀਤ ਸਿੰਘ ਟੈਂਟ ਹਾਊਸ ਵਾਲੇ,ਅਵਤਾਰ ਸਿੰਘ ਰੈਂਮਡ ਵਾਲੇ,ਰੂਬਲਪ੍ਰੀਤ ਸਿੰਘ,ਨਰਿੰਦਰ ਸਿੰਘ,ਸਿਮਰਨਜੀਤ ਸਿੰਘ ਕਾਕੂ,ਮਹਿਕਪ੍ਰੀਤ ਸਿੰਘ ਨਿਊਜੀਲੈਂਡ,ਸੂਬੇਦਾਰ ਹਰਬੰਸ ਸਿੰਘ,ਬਬਲੂ ਮੁਨੀਮ,ਕੁਰਿੰਦਰ ਸਿੰਘ ਆਦਿ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਪਾਰਟੀ ਦੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ,ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਦਾ ਧੰਨਵਾਦ ਕੀਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!