ਲਹਿੰਬਰ ਹੁਸੈਨਪੁਰੀ ਪੰਜਾਬੀ ਮਾਂ ਬੋਲੀ ਦਾ ਮਾਣ ਮੱਤਾ ਲੋਕ ਗਾਇਕ ਹੈ – ਸਮੂਹ ਕਲਾਕਾਰ ਆਵਾਜ਼

ਜਲੰਧਰ, (ਸੰਗੀਤਿਕ ਰਿਪੋਰਟਰ )-
ਬੀਤੇ ਦਿਨੀਂ ਪੰਜਾਬੀ ਗਾਇਕੀ ਦੇ ਵਿਸ਼ਵ ਪ੍ਰਸਿੱਧ ਡੀ ਜੇ ਕਿੰਗ ਸਤਿਕਾਰਯੋਗ ਸ਼੍ਰੀ ਲਹਿੰਬਰ ਹੁਸੈਨਪੁਰੀ ਜੀ ਦੇ ਪ੍ਰੀਵਾਰ ਝਗੜੇ ਦੀ ਗੱਲ ਨੂੰ ਬਿਨਾਂ ਵਜ੍ਹਾ ਮੀਡੀਏ ਰਾਹੀਂ ਇਕ ਚਿੰਤਾਜਨਕ ਵਿਸ਼ਾ ਬਣਾਇਆ ਜਾ ਰਿਹਾ ਹੈ । ਜਦਕਿ ਪ੍ਰੀਵਾਰਾਂ ਦੇ ਵਿਚ ਮੱਤਭੇਦ ਅਤੇ ਝਗੜੇ ਹੋਣਾ ਕੋਈ ਨਵੀਂ ਗੱਲ ਨਹੀਂ ਹੈ । ਇਸ ਸਬੰਧੀ ਮੈਂ ਜਲੰਧਰ ਤੋਂ ਪੰਜਾਬੀ ਕਲਾਕਾਰਾਂ ਦੇ ਵਡੇਰੇ ਸ਼ੁਭ ਚਿੰਤਕ ਅਤੇ ਪੇਸ਼ਕਾਰ ਸਤਿਕਾਰਯੋਗ ਸ਼੍ਰੀ ਮਨੋਹਰ ਧਾਰੀਵਾਲ ਜੀ ਨਿਰਦੇਸ਼ਕ ਅਤੇ ਰੂਹ ਪੰਜਾਬ ਦੀ ਕਲਾ ਮੰਚ ਸ਼ਾਮ ਚੁਰਾਸੀ ਦੇ ਪ੍ਰਤੀਨਿਧ ਸ਼੍ਰੀ ਕੁਲਦੀਪ ਚੁੰਬਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਸਿਆ ਇਸ ਘਰੇਲੂ ਵਿਵਾਦ ਨੂੰ ਹਲ ਕਰਨ ਲਈ ਵਿਸ਼ਵ ਦੀ ਵਡੇਰੀ ਸਤਿਕਾਰਯੋਗ ਸ਼ਖ਼ਸੀਅਤ ਸਾਂਈ ਮਧੂ ਸ਼ਾਹ ਜੀ, ਪੈਰਵੀ ਅਫ਼ਸਰ ਗੁਰਦੀਪ ਸਿੰਘ ਜੀ ਖਿੱਚੀਪੁਰ ਲੋਕ ਗਾਇਕ ਕੁਲਵਿੰਦਰ ਕਿੰਦਾ ਬਹੁਤ ਨਿਜੀ ਤੌਰ ਤੇ ਦਿਲਚਸਪੀ ਅਤੇ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਸੁਲਾਹ ਸਫਾਈ ਕਰਨ ਲਈ ਯਤਨਸ਼ੀਲ ਹਨ । ਉਹਨਾਂ ਤੋਂ ਇਲਾਵਾ ਪੰਜਾਬ ਦੀ ਸੀਨੀਅਰ ਸਿਰਮੌਰ ਸੁਰੀਲੀ ਗਾਇਕਾ ਸਤਿਕਾਰਯੋਗ ਸ਼ੀ੍ਮਤੀ ਸੁਦੇਸ਼ ਕੁਮਾਰੀ ਜੀ ਵੀ ਇਸ ਸਮਝੌਤੇ ਦੇ ਲਈ ਬਹੁਤ ਦਿਲੋਂ ਨੱਠ ਭੱਜ ਕਰ ਰਹੇ ਹਨ । ਉਮੀਦ ਹੈ ਕਿ ਜਲਦੀ ਹੀ ਇਹ ਮਾਮਲਾ ਖਤਮ ਹੋ ਕੇ ਪਹਿਲਾਂ ਵਾਂਗ ਪ੍ਰੀਵਾਰ ਖੁਸ਼ੀਆਂ ਦੇ ਨਾਲ ਹਸਦਾ ਖੇਡਦਾ ਹੋਇਆ ਨਜ਼ਰ ਆਵੇਗਾ । ਜਿਹੜੀਆਂ ਸ਼ਖ਼ਸੀਅਤਾਂ ਇਸ ਪ੍ਰੀਵਾਰ ਦੀ ਸਹੀ ਸਲਾਮਤੀ ਲਈ ਆਪਣਾ ਅਸਰ ਰਸੂਖ ਵਰਤ ਕੇ ਸਮਝੌਤਾ ਕਰਵਾ ਰਹੇ ਹਨ ਅਤੇ ਜਿਹੜੇ ਸ਼ੁਭ ਚਿੰਤਕ ਦੂਰ ਦੁਰਾਡੇ ਬੈਠੇ ਪ੍ਰਾਥਨਾ ਕਰਦੇ ਹਨ । ਮੈਂ ਸਭ ਨੂੰ ਸਤਿਕਾਰ ਸਹਿਤ ਪ੍ਰਣਾਮ ਕਰਦਾ ਹਾਂ । ਪਰਮਾਤਮਾ ਪਾਸ ਪ੍ਰਾਰਥਨਾ ਕਰਦਾ ਹਾਂ ਕਿ ਜਲਦੀ ਹੀ ਇਸ ਸੰਗੀਤ ਜਗਤ ਦੇ ਮਾਣਮੱਤੇ ਗੌਰਵਮਈ ਪ੍ਰੀਵਾਰ ਦੀ ਖੁਸ਼ਖਬਰੀ ਦੀ ਵਡੇਰੀ ਅਤੇ ਵਡਮੁੱਲੀ ਖਬਰ ਆਵੇ ।