10.2 C
United Kingdom
Saturday, April 19, 2025

More

    ਸਕਾਟਲੈਂਡ: ਗਲਾਸਗੋ ਵਿੱਚ ਆਉਣ ਵਾਲੇ ਸਾਲਾਂ ਦੌਰਾਨ ਲਗਾਏ ਜਾਣਗੇ ਲੱਖਾਂ ਦਰੱਖਤ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਇੱਕ ਚੰਗੀ ਅਤੇ ਸਿਹਤਮੰਦ ਜਿੰਦਗੀ ਜਿਉਣ ਲਈ ਦਰੱਖਤ ਬਹੁਤ ਮਹੱਤਵਪੂਰਨ ਹਨ, ਇਸ ਲਈ ਇਹਨਾਂ ਦੀ ਮਹੱਤਤਾ ਨੂੰ ਦੇਖਦੇ ਹੋਏ ਗਲਾਸਗੋ ਵਿੱਚ ਅਤੇ ਇਸ ਦੇ ਆਲੇ ਦੁਆਲੇ ਅਗਲੇ 10 ਸਾਲਾਂ ਦੌਰਾਨ 18 ਮਿਲੀਅਨ ਰੁੱਖ ਲਗਾਏ ਜਾਣਗੇ। ਇਸ ਯੋਜਨਾ ਤਹਿਤ ਜੰਗਲੀ ਖੇਤਰ ਨੂੰ 17% ਤੋਂ ਵਧਾ ਕੇ 20% ਕੀਤਾ ਜਾਵੇਗਾ। ਗਲਾਸਗੋ, ਪੂਰਬੀ ਅਤੇ ਪੱਛਮੀ ਡਨਬਰਟਨਸ਼ਾਇਰ, ਰੇਨਫਰਿਊਸ਼ਾਇਰ, ਈਸਟ ਰੇਨਫਰਿਊਸ਼ਾਇਰ, ਇਨਵਰਕਲਾਈਡ, ਅਤੇ ਉੱਤਰੀ ਅਤੇ ਦੱਖਣੀ ਲੈਨਾਰਕਸ਼ਾਇਰ ਕੌਂਸਲ ਖੇਤਰਾਂ ਵਿੱਚ ਵੀ ਦਰੱਖਤਾਂ ਨਾਲ ਭਰੇ ਖੇਤਰ ਬਣਾਏ ਜਾਣਗੇ। ਇਹਨਾਂ ਲਗਾਏ ਜਾਣ ਵਾਲੇ ਰੁੱਖਾਂ ਦੀ ਗਿਣਤੀ ਪ੍ਰਤੀ ਵਸਨੀਕ ਲਈ 10 ਦਰੱਖਤਾਂ ਦੇ ਬਰਾਬਰ ਮਿੱਥੀ ਗਈ ਹੈ। ਇਸ ਯੋਜਨਾ ਤਹਿਤ ਪੌਦੇ ਲਗਾਉਣ ਦਾ ਉਦੇਸ਼ ਇਸ ਖੇਤਰ ਵਿੱਚ ਲੱਗਭਗ 29,000 ਹੈਕਟੇਅਰ ਰਕਬੇ ਨੂੰ ਰੁੱਖਾਂ ਨਾਲ ਆਬਾਦ ਕਰਨਾ ਹੈ ਜੋ ਕਿ ਸ਼ਹਿਰੀ ਵਿਕਾਸ ਕਾਰਨ ਤਬਾਹ ਹੋ  ਗਿਆ ਹੈ। ਇਹ ਰੁੱਖ ਗਲੀਆਂ ਜਾਂ ਪੁਰਾਣੇ ਉਦਯੋਗਿਕ ਜਾਂ ਮਾਈਨਿੰਗ ਖੇਤਰਾਂ ਦੇ ਨਾਲ ਨਾਲ ਦਿਹਾਤੀ  ਇਲਾਕਿਆਂ ਜਾਂ ਖੇਤੀ ਵਾਲੀ ਜ਼ਮੀਨ ਦੇ ਕਿਨਾਰੇ ਲਗਾਏ ਜਾ ਸਕਦੇ ਹਨ। ਗਲਾਸਗੋ ਨਵੰਬਰ ਵਿੱਚ ਕੋਪ 26 ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਨਾਲ ਗਲਾਸਗੋ ਦੀ ਨੈਟ ਜ਼ੀਰੋ ਤੱਕ ਪਹੁੰਚਣ ਦੀ ਵਚਨਬੱਧਤਾ ਬਣ ਰਹੀ ਹੈ। ਇਸ ਦੌਰਾਨ ਜੰਗਲੀ ਜੀਵਣ ਨੂੰ ਲਾਭ ਪਹੁੰਚਾਉਣ ਅਤੇ ਕਾਰਬਨ ਕੈਪਚਰ ਕਰਨ ਲਈ ਰੁੱਖਾਂ ਦੀਆਂ ਕਈ ਤਰ੍ਹਾਂ ਦੀਆਂ ਦੇਸੀ ਕਿਸਮਾਂ ਵੀ ਲਗਾਈਆਂ ਜਾਣਗੀਆਂ। ਗਲਾਸਗੋ ਸਿਟੀ ਕੌਂਸਲ ਦੀ ਸੁਜ਼ਨ ਐਟਕਨ ਅਨੁਸਾਰ ਨਵਾਂ ਕਮਿਊਨਿਟੀ ਵੁੱਡਲੈਂਡ, ਰੁੱਖ ਅਤੇ ਜੰਗਲ ਸਥਾਨਕ ਭਾਈਚਾਰਿਆਂ ਦੇ ਨਾਲ ਨਾਲ ਜੰਗਲੀ ਜੀਵਣ ਲਈ ਵੀ ਫਾਇਦੇਮੰਦ ਹੋਵੇਗਾ। ਇਸ ਪ੍ਰੋਜੈਕਟ ਨੇ ਅਗਲੇ ਦੋ ਸਾਲਾਂ ਵਿੱਚ ਇੱਕ ਪ੍ਰੋਜੈਕਟ ਟੀਮ ਭਰਤੀ ਕਰਨ ਅਤੇ ਨਵੀਂਆਂ ਯੋਜਨਾਵਾਂ ਦੇ ਵਿਕਾਸ ਦੀ ਸ਼ੁਰੂਆਤ ਕਰਨ ਲਈ ਵੁੱਡਲੈਂਡ ਟ੍ਰਸਟ ਦੇ ਐਮਰਜੈਂਸੀ ਟ੍ਰੀ ਫੰਡ ਤੋਂ 400,000 ਪੌਂਡ ਦੇ ਨਾਲ ਸਕਾਟਿਸ਼ ਵਨਸਪਤੀ ਤੋਂ ਵੀ 150,000 ਪੌਂਡ ਪ੍ਰਾਪਤ ਕੀਤੇ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!