ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜਨੋ (ਕੈਲੀਫੋਰਨੀਆਂ) 1 ਜੂਨ 2021
ਫਰਿਜਨੋ ਦੇ ਲਾਗਲੇ ਸ਼ਹਿਰ ਕ੍ਰਦ੍ਰਜ਼ ਵਿੱਚ ਵਸਦੇ, ਸੌਗੀ ਦੇ ਬਾਦਸ਼ਾਹ ਸ੍ਰ , ਚਰਨਜੀਤ ਸਿੰਘ ਬਾਠ ਦੇ ਗ੍ਰਹਿ ਵਿਖੇ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਗਵਰਨਰ ਜਨਾਬ ਮੁਹੰਮਦ ਸਰਵਰ ਸਾਹਿਬ ਅਤੇ ਉਹਨਾਂ ਦੀ ਸੁਪੱਤਨੀ ਪਰਵੀਨ ਸਰਵਰ , ਪਾਕਿਸਤਾਨੀ ਕੌਸਲੇਟ ਜਨਰਲ ਅਬੁਦਲ ਜੁਬਾਰ ਮੇਮਨ ਪੰਜਾਬੀ ਭਾਈਚਾਰੇ ਦੇ ਰੂਬਰੂ ਹੋਏ। ਇਸ ਮੌਕੇ ਫਰਿਜ਼ਨੋ ਏਰੀਏ ਦੇ ਕਾਂਗਰਸਮੈਨ ਜਿਮ ਕੌਸਟਾ ਵੀ ਉਚੇਚੇ ਤੌਰ ਤੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਹੋਏ ਸਨ।
ਸਮਾਗਮ ਦੀ ਸ਼ੁਰੂਆਤ ਸ਼ਾਇਰ ਪਸ਼ੌਰਾ ਸਿੰਘ ਢਿੱਲੋ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਇਸ ਮੌਕੇ ਉਹਨਾਂ ਗਵਰਨਰ ਮੁਹੰਮਦ ਸਰਵਰ ਅਤੇ ਕੌਸਲੇਟ ਜਨਰਲ ਦੇ ਸਨਮਾਨ ਹਿੱਤ ਮਾਣਪੱਤਰ ਵੀ ਪੜਿਆ। ਇਸ ਮੌਕੇ ਬੋਲਦਿਆਂ ਗਵਰਨਰ ਮੁਹੰਮਦ ਸਰਵਰ ਨੇ ਕਿਹਾ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੇ ਵਾਸੀ ,ਪੰਜਾਬੀ ਭਰਾ ਨੇ, ਅਤੇ ਜਦੋਂ ਵੀ ਭਰਾ ਆਪਸ ਵਿੱਚ ਮਿਲਦੇ ਹਨ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਉਹਨਾਂ ਕਿਹਾ ਕਿ ਜਦੋਂ ਵੀ ਚੜਦੇ ਪੰਜਾਬ ਦੇ ਸਿੱਖ ਲਹਿੰਦੇ ਪੰਜਾਬ ਜਾਂਦੇ ਨੇ ਤਾਂ ਅਸੀਂ ਦਿਲ ਖੋਲ੍ਹਕੇ ਉਹਨਾਂ ਦੇ ਸੁਆਗਤ ਵਿੱਚ ਜੁੱਟ ਜਾਂਦੇ ਹਾਂ । ਉਹਨਾਂ ਦੀ ਸਾਂਭ ਸੰਭਾਲ਼ ਅਤੇ ਸਕਿਉਰਟੀ ਦਾ ਜ਼ੁੰਮਾ ਸਾਡਾ ਹੁੰਦਾ ਹੈ। ਉਹਨਾਂ ਕਿਹਾ ਕਿ ਮੈ ਅੱਜ ਕੌਸਲੇਟ ਜਨਰਲ ਅਬਦੁਲ ਜੁਬਾਰ ਮੇਮਨ ਨੂੰ ਏਸੇ ਕਰਕੇ ਏਥੇ ਤੁਹਾਡੇ ਵਿਚਕਾਰ ਲੈਕੇ ਆਇਆ ਤਾਂ ਕਿ ਮੇਰੇ ਸਿੱਖ ਭਰਾਵਾਂ ਨੂੰ ਪਾਕਿਸਤਾਨ ਜਾਣ ਲਈ ਵੀਜ਼ੇ ਵਗੈਰਾ ਦੀ ਕੋਈ ਸਮੱਸਿਆ ਨਾ ਆਵੇ। ਇਸੇ ਤਰਾਂ ਪਾਕਿਸਤਾਨੀ ਕੌਂਸਲੇਟ ਅਬਦੁਲ ਜੁਬਾਰ ਨੇ ਭਰੋਸਾ ਦਿੱਤਾ ਕਿ ਅਸੀਂ ਸਿੱਖ ਭਰਾਵਾ ਨੂੰ ਹਮੇਸ਼ਾ ਨਿੱਠਕੇ ਵੀਜ਼ੇ ਦਿੰਦੇ ਹਾਂ ਅਤੇ ਅਗਰ ਕਿਸੇ ਨੂੰ ਵੀਜ਼ੇ ਸਬੰਧੀ ਕੋਈ ਵੀ ਦਿੱਕਤ ਆਉਦੀ ਹੈ ਤਾਂ ਵਿੱਚ ਕਿਸੇ ਸਿਫ਼ਾਰਸ਼ ਪਾਉਣ ਦੀ ਲੋੜ ਨਹੀਂ ,ਸਿੱਧਾ ਮੇਰੇ ਨਾਲ ਸੰਪਰਕ ਕਰੋ। ਸਾਡੇ ਵੱਲੋਂ ਕਦੇ ਵੀ ਕਿਸੇ ਪੰਜਾਬੀ ਦਾ ਵੀਜ਼ਾ ਰੋਕਿਆ ਨਹੀਂ ਗਿਆ ਤੇ ਨਾ ਹੀ ਰੋਕਿਆ ਜਾਵੇਗਾ, ਸਗੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਸਿੱਖ ਭਰਾਵਾਂ ਨੂੰ ਪੰਜ ਸਾਲ ਦਾ ਮਲਟੀਪਲ ਵੀਜ਼ਾ ਲਾਇਆ ਜਾਵੇ। ਗਵੱਰਨਰ ਸਾਹਿਬ ਦੇ ਨਾਲ਼ , ਡਿਪਟੀ ਕਾਉਂਸਲੇਟ ਸ਼ਹੱਰਮ ਅਸੀਮ ,ਤੇ ਮੁਹੰਮਦ ਸਰਵਰ ਹੁਰ੍ਹਾਂ ਦੇ ਦੋਸਤ ਫਾਰੂਕ ਅਰਸ਼ਦ, ਖਾਲਿਦ ਨਾਜ਼ੀਰ,ਜੁਨੈਦ ਸੁਭਾਨੀ,
ਜ਼ੈਸ਼ਾਨ ਸ਼ੇਖ , ਮੰਨੀ ਜ਼ਹੂਰ (ਮਿਆਮੀ) ਮੁਨੀਰ ਸ਼ਿਕਾਗੋ, ਆਬਿਦ ਮਲਕ, ਅਜ਼ਮਤ ਆਜ਼ੀਜ਼ ਗਿੱਲ ਹੁਰ੍ਹਾਂ ਵੀ ਸ਼ਿਰਕਤ ਕੀਤੀ। ਇੱਸ ਉਪਰੰਤ ਚਰਨਜੀਤ ਸਿੰਘ ਬਾਠ ਨੇ ਆਏ ਸਾਰੇ ਮਹਿਮਾਨਾਂ ਦਾ ਸ਼ੁਕਰੀਆ ਅਦਾ ਕੀਤਾ ਅਤੇ ਦੁਪਿਹਰ ਦੇ ਭੋਜਨ ਨਾਲ ਭਰਾਂਵੀ ਜੱਫੀਆਂ ਦੌਰਾਨ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਹੋਰਨਾਂ ਤੋ ਇਲਾਵਾ ਡਾ.ਬਲਜੀਤ ਸਿਧੂ ,ਡਾ. ਅਜੀਤ ਸਿੰਘ ਖਹਿਰਾ, ਨਿਰਮਲ ਸਿੰਘ ਧਨੌਲਾ, ਸੰਤੋਖ ਸਿੰਘ ਢਿੱਲੋ, ਨਿਰਮਲ ਗਿੱਲ ਕ੍ਰਦ੍ਰਜ਼, ਅਵਤਾਰ ਗਿੱਲ (ਗਿੱਲ ਇੰਸ਼ੋਰੈਂਸ), ਪਰਗਟਰਜੀਤ ਸੰਧੂ, ਨੈਬ ਸਿੰਘ ਸੰਧੂ ਅਤੇ ਰਣਜੀਤ ਗਿੱਲ ਅਤੇ ਹੋਰ ਵੀ ਬਹੁਤ ਸਾਰੇ ਸੱਜਣ ਮਜੂਦ ਰਹੇ।



