
ਜਲੰਧਰ (ਕੁਲਦੀਪ ਚੁੰਬਰ ) ਕਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਲਗਾਏ ਗਏ ਲਾਕਡਾਊਨ ਨੇ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਕਲਾਕਾਰ , ਮਿਊਜ਼ਿਕ ਡਾਇਰੈਕਟਰ ,ਅਤੇ ਸਟੇਜ ਵਰਗ ਨਾਲ ਸਬੰਧਤ ਸੱਭ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ।ਅਤੇ ਇਹ ਵਰਗ ਸਮਾਜਿਕ ਅਤੇ ਆਰਥਿਕ ਪੱਧਰ ਤੇ ਮੰਦਹਾਲੀ ਦਾ ਸ਼ਿਕਾਰ ਹੋ ਗਿਆ ਹੈ ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਨੋਹਰ ਧਾਰੀਵਾਲ ਅਤੇ ਕੁਲਦੀਪ ਚੁੰਬਰ ਨਾਲ ਇੰਟਰਨੈਸਨਲ ਅਤੇ ਸੁਰੀਲੀ ਆਵਾਜ਼ ਦੀ ਮਲਿਕਾ ਗਾਇਕਾ ਸੁਦੇਸ਼ ਕੁਮਾਰੀ ਨੇ ਕੀਤਾ । ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਕਲਾਕਾਰਾਂ ਦੇ ਬੰਦ ਹੋਏ ਪ੍ਰੋਗਰਾਮ ਖੋਲਣ ਲਈ ਧਿਆਨ ਦੇਣਾ ਚਾਹੀਦਾ ਹੈ ਕਿਉਕਿ ਲੱਗਭਗ ਪਿਛਲੇ ਸਵਾ ਸਾਲ ਤੋ ਪ੍ਰੋਗਰਾਮ ਬੰਦ ਹੋਣ ਕਰਕੇ ਉਹਨਾਂ ਦੇ ਘਰਾਂ ਅਤੇ ਚਿਹਰਿਆਂ ਤੇ ਉਦਾਸੀ ਦਾ ਆਲਮ ਹੈ।ਓਹਨਾ ਨੇ ਕਿਹਾ ਕਿ ਇੱਕ ਕਲਾਕਾਰ ਦੇ ਪ੍ਰੋਗਰਾਮ ਨਾਲ 15 ਤੋ 20 ਘਰਾ ਦੇ ਚੁੱਲ੍ਹੇ ਚੌਂਕੇ ਚਲਦੇ ਹਨ ਇਸ ਲਈ ਪੰਜਾਬ ਸਰਕਾਰ ਨੂੰ ਕਲਾਕਾਰਾਂ ਦੇ ਹਾਲਾਤਾਂ ਨੂੰ ਵੇਖਦਿਆਂ ਹੋਇਆ ਪ੍ਰੋਗਰਾਮ ਕਰਨ ਦੀ ਇਜਾਜਤ ਦੇਣੀ ਚਾਹੀਦੀ ਹੈ।