9.6 C
United Kingdom
Saturday, March 7, 2026

More

    ਯੂਕੇ: ਕੋਰੋਨਾ ਮਹਾਂਮਾਰੀ ਦੌਰਾਨ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੇ ਭਾਰਤੀ ਨੂੰ ਮਿਲਿਆ ਸਨਮਾਨ

    ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਯੂਕੇ ਵਿੱਚ ਕੋਰੋਨਾ ਮਹਾਂਮਾਰੀ ਦੌਰਾਨ ਭਾਰਤੀ ਮੂਲ ਦੇ ਲੋਕਾਂ ਨੇ ਬਿਨਾਂ ਕਿਸੇ ਭੇਦਭਾਵ ਦੇ ਲੋੜਵੰਦਾਂ ਦੀ ਸਹਾਇਤਾ ਕੀਤੀ ਹੈ। ਅਜਿਹੀ ਹੀ ਬਿਨਾਂ ਭੇਦਭਾਵ ਦੀ ਸੇਵਾ ਕੇਰਲਾ ਰਾਜ ਵਿੱਚ ਪਲੱਕਡ ਨਾਲ ਸੰਬੰਧਿਤ ਇੱਕ ਵਿਅਕਤੀ ਨੇ ਕੀਤੀ ਹੈ। ਇਹ 34 ਸਾਲਾ ਵਿਅਕਤੀ ਪ੍ਰਭੂ ਨਟਰਾਜਨ ਮਾਰਚ 2020 ਵਿੱਚ ਆਪਣੀ ਪਤਨੀ ਸ਼ਿਲਪਾ ਬਾਲਚੰਦਰਨ ਅਤੇ ਉਨ੍ਹਾਂ ਦੇ ਬੇਟੇ ਅਦਵੈਤ (ਅੱਧੂ) ਨਾਲ ਲੰਡਨ ਅਇਆ ਸੀ ਅਤੇ ਬਹੁਤ ਘੱਟ ਸਮੇਂ ਵਿੱਚ ਆਪਣੀ ਸੇਵਾ ਭਾਵਨਾ ਸਦਕਾ ਯੂਕੇ ਸਰਕਾਰ ਤੋਂ ਸਨਮਾਨ ਪ੍ਰਪਤ ਕਰਨ ਦੇ ਯੋਗ ਹੋਇਆ ਹੈ। ਇਸ ਵਿਅਕਤੀ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਮਹਾਂਮਾਰੀ ਦੌਰਾਨ ‘ਯੂਕੇ ਪੁਆਇੰਟਸ ਆਫ ਲਾਈਟ ਐਵਾਰਡ’ ਨਾਲ ਸਨਮਾਨਿਤ ਕੀਤਾ, ਜੋ ਕਿ ਭਾਈਚਾਰੇ ਵਿੱਚ ਤਬਦੀਲੀ ਲਿਆਉਣ ਵਾਲੇ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ 20 ਮਈ ਨੂੰ ਪ੍ਰਭੂ ਨੂੰ ਉਨ੍ਹਾਂ ਦੀਆਂ ਸੇਵਾਵਾਂ ਦਾ ਧੰਨਵਾਦ ਕਰਦਿਆਂ ਇੱਕ ਨਿੱਜੀ ਪੱਤਰ ਭੇਜਿਆ ਅਤੇ ਉਸ ਨੂੰ “ਇੱਕ ਸੱਚਾ ਨਾਇਕ” ਕਿਹਾ ਅਤੇ ਜ਼ਿਕਰ ਕੀਤਾ ਕਿ ਉਹ ਇਸ ਸਬੰਧੀ ਜਲਦੀ ਹੀ ਇੱਕ ਜਨਤਕ ਸਮਾਰੋਹ ਪੇਸ਼ ਕਰਨਗੇ ਜਿਸ ਵਿੱਚ ਮਹਾਰਾਣੀ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸਦੇ ਇਲਾਵਾ ਕੇਰਲਾ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਵੀ ਉਸਦੀਆਂ ਪ੍ਰਾਪਤੀਆਂ ਤੋਂ ਖੁਸ਼ ਹੋ ਕੇ ਵਧਾਈ ਦਿੰਦਿਆਂ ਉਸਦੀ ਮਾਂ ਵਿਜੇਲਕਸ਼ਮੀ ਨੂੰ ਤਾਲਾਬੰਦੀ ਤੋਂ ਬਾਅਦ ਰਾਜ ਭਵਨ ਮਿਲਣ ਲਈ ਬੁਲਾਇਆ ਹੈ। ਆਪਣੀ ਇਸ ਪ੍ਰਾਪਤੀ ਅਤੇ ਸੇਵਾ ਭਾਵਨਾ ਬਾਰੇ ਜਾਣਕਾਰੀ ਦਿੰਦਿਆਂ ਪ੍ਰਭੂ ਨੇ ਦੱਸਿਆ ਕਿ ਭੋਜਨ ਮੁਹੱਈਆ ਕਰਵਾਉਣ ਦੀ ਇਹ ਸੇਵਾ 14 ਨਵੰਬਰ ਨੂੰ ਉਸਦੇ ਵਿਆਹ ਦੀ ਵਰ੍ਹੇਗੰਢ ਤੋਂ ਸ਼ੁਰੂ ਹੋਈ। ਮਹਾਂਮਾਰੀ ਦੇ ਕਾਰਨ ਇਸ ਵਿਸ਼ੇਸ਼ ਮੌਕੇ ਉਹਨਾਂ ਨੇ 15 ਭੋਜਨ ਦੇ ਪੈਕਟ ਬਣਾਉਣ ਅਤੇ ਉਨ੍ਹਾਂ ਨੂੰ ਬੈਨਬਰੀ ਵਿਖੇ ਲੋੜਵੰਦਾਂ ਵਿੱਚ ਵੰਡਣ ਦਾ ਫੈਸਲਾ ਕੀਤਾ। ਇਸ ਸੰਬੰਧੀ ਪ੍ਰਭੂ ਨੇ  ਸੋਸ਼ਲ ਮੀਡੀਆ ‘ਤੇ  ਇਸਦਾ ਸੁਨੇਹਾ ਪੋਸਟ ਕੀਤਾ ਅਤੇ ਇੱਕ ਘੰਟੇ ਦੇ ਅੰਦਰ ਭੋਜਨ ਲਈ 100 ਤੋਂ ਵੱਧ ਕਾਲਾਂ ਆਈਆਂ। ਇਸ ਤਰ੍ਹਾਂ ਪ੍ਰਭੂ ਨੇ ਬਹੁਤ ਸਾਰੇ ਲੋੜਵੰਦ ਲੋਕਾਂ ਨੂੰ ਭੋਜਨ ਖਵਾ ਕੇ ਆਪਣਾ ਫਰਜ ਅਦਾ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!