3.4 C
United Kingdom
Sunday, March 8, 2026

More

    ਬਿਜਲੀ ਦੀ ਘੱਟ ਸਪਲਾਈ ਕਾਰਨ ਕਿਸਾਨ ਵਫਦ ਦਾ ਚੜਿਙਆ ਪਾਰਾ

    ਐਸ ਸੀ ਸਾਹਬ ਨੂੰ ਮਿਲਕੇ ਦੱਸੀ ਮੁਸ਼ਕਿਲ
    ਹੁਸ਼ਿਆਰਪੁਰ / ਸ਼ਾਮ ਚੁਰਾਸੀ (ਕੁਲਦੀਪ ਚੁੰਬਰ) –
    ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਹੁਸ਼ਿਆਰਪੁਰ ਵਲੋਂ ਮੋਟਰਾਂ ਤੇ ਪੋਹ ਦੀ ਬਿਜਲੀ ਦੀ ਘੱਟ ਸਪਲਾਈ ਸਬੰਧੀ ਐਸ ਸੀ (ਪੀ ਐਸ ਪੀ ਸੀ ਐਲ) ਤੇ ਮੁੱਖ ਖੇਤੀਬਾੜੀ ਅਫਸਰ ਵਿਨੇ ਕੁਮਾਰ ਜੀ ਨੂੰ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਖੰਗੂੜਾ ਦੀ ਅਗਵਾਈ ਵਿਚ ਮਿਲਿਆ ਗਿਆ l ਇਨ੍ਹਾਂ ਨੂੰ ਜਥੇਬੰਦੀ ਵੱਲੋਂ ਮੰਗ ਪੱਤਰ ਦਿੱਤੇ ਗਏ ਜਿਸ ਵਿਚ ਪਿਛਲੇ ਦਿਨੀਂ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਦੁਆਰਾ 25 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਵਾਸਤੇ 8 ਘੰਟੇ ਨਿਰਵਿਘਨ ਸਪਲਾਈ ਦੇਣ ਦਾ ਐਲਾਨ ਕੀਤਾ ਸੀ ਪਰ ਖੇਤੀ ਦੀਆਂ ਮੋਟਰਾਂ ਵਾਸਤੇ ਸਿਰਫ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ
    ਜਿਸ ਕਾਰਨ ਕਿਸਾਨਾਂ ਦੀਆਂ ਮੱਕੀ ਗੰਨਾ ਆਦਿ ਫਸਲਾਂ ਸੁੱਕ ਰਹੀਆਂ ਹਨ। ਪ੍ਰਧਾਨ ਖੰਗੂੜਾ ਨੇ ਮੰਗ ਕੀਤੀ ਕਿ ਜੋ ਕੈਪਟਨ ਸਰਕਾਰ ਨੇ ਕਿਹਾ ਕਿ 25 ਮਈ ਤੋਂ 8 ਘੰਟੇ ਮੋਟਰਾਂ ਦੀ ਸਪਲਾਈ ਪਹਿਲਾਂ ਕੀਤਾ ਸੀ ਉਸ ਨੂੰ ਪੂਰਾ ਕੀਤਾ ਜਾਵੇ। ਉਹਨਾਂ ਕਿਹਾ ਕਿ ਅਗਰ ਸਾਡੀਆਂ ਮੰਗਾਂ ਤੁਰੰਤ ਨਾਂ ਮੰਨੀਆਂ ਗਈਆਂ ਤਾਂ ਅਸੀਂ ਵੱਡੇ ਪੱਧਰ ਤੇ ਸੰਘਰਸ਼ ਕਰਾਂਗੇ l ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਕੇ ਬਿਜਲੀ ਮਹਿਕਮੇ ਦੀ ਹੋਵੇਗੀ। ਇਸ ਸਮੇਂ ਨਾਲ ਬਲਾਕ ਪ੍ਰਧਾਨ ਭੁਪਿੰਦਰਪਾਲ ਲਾਲੀ, ਸਰਪੰਚ ਰਘੁਵੀਰ ਵਾਹਿਦ, ਗੁਰਜਪਾਲ ਸਿੰਘ, ਲੰਬੜਦਾਰ ਅਵਤਾਰ ਸਿੰਘ, ਮਨਦੀਪ ਤਲਵੰਡੀ ਕਾਨੂੰਗੋ, ਰਣਵੀਰ ਸਿੰਘ ਢੇਹਾ,ਚਰਨਜੀਤ ਵਾਹਿਦ, ਅਜੀਤਪਾਲ ਧੁਦੀਆਲ, ਰਵਿੰਦਰ ਸਿੰਘ, ਬਲਜੀਤ ਬੀਤਾ,ਹਰਦੀਪ ਦੀਪਾ, ਸੁਰਜੀਤ ਸਿੰਘ, ਨਿਰਮਲ ਸਿੰਘ ਤਾਰਾਗੜ੍ਹ, ਜਸਵੀਰ ਸ਼ੀਰਾ,ਜੱਸਾ ਤਾਰਾਗੜ੍ਹ ਆਦਿ ਸ਼ਾਮਿਲ ਸਨ l

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!