9.8 C
United Kingdom
Monday, June 8, 2026

More

    ਸਰਕਾਰੀ ਐਲੀਮੈਂਟਰੀ ਸਕੂਲ ਮਰਹਾਣਾ ਨੇ ਪਹਿਲਕਦਮੀ ਕਰਦਿਆਂ ਸਮਰ ਕੈਂਪਾਂ ਦੀ ਕੀਤੀ ਸ਼ੁਰੂਆਤ

    ਚੋਹਲਾ ਸਾਹਿਬ/ਤਰਨਤਾਰਨ,29 ਮਈ (ਨਈਅਰ) ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਧਿਆਪਕ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ।ਇਸੇ ਲੜੀ ਤਹਿਤ ਸ਼ੁੱਕਰਵਾਰ ਨੂੰ ਬਲਾਕ ਚੋਹਲਾ ਸਰਕਾਰੀ ਐਲੀਮੈਂਟਰੀ ਸਕੂਲ ਮਰਹਾਣਾ ਦੇ ਸਮੂਹ ਸਟਾਫ ਵੱਲੋਂ ਜ਼ੂਮ ਐਪ ਰਾਹੀਂ ਵਿਦਿਆਰਥੀਆਂ ਦੇ ਸਮਰ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਸ੍ਰੀ ਨਿੰਦਰ ਜੀ ਨੇ ਦੱਸਿਆ ਕਿ ਅਧਿਆਪਕਾਂ ਵਲੋਂ ਫੈਂਸਲਾ ਕੀਤਾ ਗਿਆ ਕਿ ਵਿਦਿਆਰਥੀਆਂ ਨੂੰ ਕੁਝ ਨਵਾਂ ਸਿਖਾਇਆ ਜਾਵੇ।ਇਸ ਉਦੇਸ਼ ਨੂੰ ਧਿਆਨ  ਵਿੱਚ ਰੱਖਕੇ ਜਮਾਤਵਾਰ ਵਿਦਿਆਰਥੀਆਂ ਨੂੰ ਕਰਵਾਉਣ ਵਾਲੀਆਂ ਕਿਰਿਆਵਾਂ ਦੀ ਇੱਕ ਸੂਚੀ ਤਿਆਰ ਕੀਤੀ ਗਈ ਤਾਂ ਜੋ ਹਰੇਕ ਉਮਰ ਹੱਦ ਦੇ ਵਿਦਿਆਰਥੀ ਇਸਨੂੰ ਅਸਾਨੀ ਨਾਲ ਕਰ ਸਕਣ।ਇਸ ਵਿੱਚ ਡਰਾਇੰਗ,ਪੇਂਟਿੰਗ,ਕਲੇਅ ਮਾਡਲਿੰਗ, ਪੇਪਰ ਕਟਿੰਗ,ਘਰ ਦੀ ਸਜਾਵਟ ਅਤੇ ਹੋਰ ਕਿਰਿਆਵਾਂ ਆਦਿ ਸ਼ਾਮਿਲ ਕੀਤੀਆਂ ਗਈਆਂ ਹਨ।ਉਹਨਾਂ ਕਿਹਾ ਕਿ ਸਾਰੇ ਹੀ ਵਿਦਿਆਰਥੀ ਇਸ ਵਿੱਚ ਪੂਰੀ ਰੁਚੀ ਨਾਲ ਭਾਗ ਲੈ ਰਹੇ ਹਨ।ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਚੋਹਲਾ ਸਾਹਿਬ ਜਸਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਅਧਿਆਪਕ ਸਹਿਬਾਨ ਵੱਲੋਂ ਸਮਰ ਕੈਂਪਾਂ ਦਾ ਉਪਰਾਲਾ ਤਾਲਾਬੰਦੀ ਦੌਰਾਨ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗਾ ਅਤੇ ਵਿਦਿਆਰਥੀ ਕੁੱਝ ਨਵਾਂ ਜਰੂਰ ਸਿੱਖਣਗੇ।ਉਹਨਾਂ ਅਧਿਆਪਕ ਸ੍ਰੀ ਨਿੰਦਰ,ਮੈਡਮ ਗੁਰਵਿੰਦਰ ਕੌਰ,ਸਰੋਜ ਰਾਣੀ,ਸ਼ਮਾ ਰਾਣੀ ਅਤੇ ਮਨਦੀਪ ਕੌਰ ਨੂੰ ਉਤਸਾਹਿਤ ਕਰਦਿਆਂ ਕਿਹਾ ਕਿ ਇਹਨਾਂ ਅਧਿਆਪਕਾਂ ਦੀ ਮਿਹਨਤ ਜਰੂਰ ਰੰਗ ਲਿਆਏਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!