8.2 C
United Kingdom
Saturday, April 19, 2025

More

    ਸਕਾਟਲੈਂਡ: ਗਲਾਸਗੋ ਦੇ ਇਸ ਹਸਪਤਾਲ ‘ਚ ਕੋਰੋਨਾ ਕਾਰਨ ਹੋਈਆਂ ਸਭ ਤੋਂ ਜ਼ਿਆਦਾ ਮੌਤਾਂ

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦੇ ਸਭ ਤੋਂ ਵੱਡੇ ਹਸਪਤਾਲਾਂ ਵਿੱਚੋਂ ਗਲਾਸਗੋ ਦੇ ਹਸਪਤਾਲ ਵਿੱਚ ਸਭ ਤੋਂ ਜਿਆਦਾ ਕੋਰੋਨਾ ਮੌਤਾਂ ਦਰਜ ਕੀਤੀਆਂ ਹਨ। ਕੋਰੋਨਾ ਮੌਤਾਂ ਸੰਬੰਧੀ ਨਵੇਂ ਅੰਕੜਿਆਂ ਅਨੁਸਾਰ ਗਲਾਸਗੋ ਵਿੱਚ ਸਥਿਤ ਮਹਾਰਾਣੀ ਐਲਿਜ਼ਾਬੈਥ ਯੂਨੀਵਰਸਿਟੀ ਹਸਪਤਾਲ ਵਿੱਚ ਸਾਰੇ ਸਕਾਟਲੈਂਡ ਨਾਲੋਂ ਸਭ ਤੋਂ ਜ਼ਿਆਦਾ ਕੋਵਿਡ ਮੌਤਾਂ ਦਰਜ ਕੀਤੀਆਂ ਗਈਆਂ ਹਨ। ਸਕਾਟਲੈਂਡ ਦੇ ਨੈਸ਼ਨਲ ਰਿਕਾਰਡਜ਼ (ਐਨ ਆਰ ਐਸ) ਦੇ ਅੰਕੜੇ ਦਰਸਾਉਂਦੇ ਹਨ ਕਿ ਐੱਨ ਐੱੱਚ ਐੱੱਸ ਗ੍ਰੇਟਰ ਗਲਾਸਗੋ ਅਤੇ ਕਲਾਈਡ ਹੈਲਥ ਬੋਰਡ ਖੇਤਰ ਦੇ ਹਸਪਤਾਲਾਂ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ। ਕਵੀਨ ਐਲਿਜ਼ਾਬੇਥ ਯੂਨੀਵਰਸਿਟੀ ਹਸਪਤਾਲ (ਕਿਊ ਯੂ ਐੱਚ), ਜੋ ਕਿ ਸਕਾਟਲੈਂਡ ਦਾ ਸਭ ਤੋਂ ਵੱਡਾ ਹਸਪਤਾਲ ਹੈ, ਵਿੱਚ 809 ਮੌਤਾਂ ਹੋਈਆਂ ਹਨ ਅਤੇ ਗਲਾਸਗੋ ਦੇ ਰਾਇਲ ਇਨਫਰਮਰੀ ਵਿੱਚ 628 ਮੌਤਾਂ ਨਾਲ ਦੂਜੀ ਸਭ ਤੋਂ ਉੱਚੀ ਦਰ ਹੈ। ਸਕਾਟਲੈਂਡ ਦੇ ਹੋਰ ਹਸਪਤਾਲਾਂ ਵਿੱਚ ਐੱਨ ਆਰ ਐੱਸ ਦੇ ਅੰਕੜਿਆਂ ਅਨੁਸਾਰ ਪੇਜ਼ਲੀ ਦੇ ਰਾਇਲ ਅਲੇਗਜ਼ੈਂਡਰਾ ਹਸਪਤਾਲ ਵਿੱਚ ਕੋਵਿਡ ਨਾਲ ਸਬੰਧਤ 425 ਅਤੇ ਐਡੀਨਬਰਾ ਦੇ ਰਾਇਲ ਇਨਫਰਮਰੀ ਵਿੱਚ 368 ਮੌਤਾਂ ਦਰਜ ਹੋਈਆਂ ਹਨ। ਮਹਾਰਾਣੀ ਐਲਿਜਾਬੈਥ ਹਸਪਤਾਲ ਨੇ ਸਕਾਟਲੈਂਡ ਦੇ ਕਿਸੇ ਹੋਰ ਹਸਪਤਾਲ ਨਾਲੋਂ ਵਧੇਰੇ ਕੋਵਿਡ ਮਰੀਜ਼ ਦਾਖਲ ਕੀਤੇ ਹਨ। ਇਸਦੇ ਇਲਾਵਾ ਐੱਨ ਆਰ ਐੱਸ ਦੇ ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ ਡੰਡੀ ਦੇ ਨਾਈਨਵੈਲਸ ਹਸਪਤਾਲ ਵਿੱਚ 340 ਜਦੋਂ ਕਿ ਕਿਲਮਾਰਨਕ ਵਿੱਚ ਯੂਨੀਵਰਸਿਟੀ ਹਸਪਤਾਲ ਕਰਾਸਹਾਊਸ ਵਿੱਚ 339 ਕੋਰੋਨਾ ਮੌਤਾਂ ਹੋਈਆਂ ਹਨ। ਇਸ ਸਭ ਦੇ ਨਾਲ ਹੀ ਲਾਰਬਰਟ ਵਿੱਚ ਫੋਰਥ ਵੈਲੀ ਰਾਇਲ ਹਸਪਤਾਲ ਵਿੱੱਚ 315 ਅਤੇ ਵਿਕਟੋਰੀਆ ਹਸਪਤਾਲ, ਕਿਰਕਲਡੀ ਨੇ 210 ਮੌਤਾਂ ਦਰਜ ਕੀਤੀਆਂ। ਐਨ ਆਰ ਐਸ ਦੇ ਅੰਕੜਿਆਂ ਅਨੁਸਾਰ ਗ੍ਰੇਟਰ ਗਲਾਸਗੋ ਅਤੇ ਕਲਾਈਡ ਸਿਹਤ ਬੋਰਡ ਖੇਤਰ ਵਿੱਚ 30% ਲੈਨਾਰਕਸ਼ਾਇਰ ਵਿੱਚ 17% ਅਤੇ ਲੋਥੀਅਨ ਵਿੱਚ 14% ਮੌਤਾਂ ਹੋਈਆਂ ਹਨ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!