7.5 C
United Kingdom
Sunday, March 8, 2026

More

    ਅਮਰੀਕਾ ਵੱਲੋਂ ਪਾਕਿਸਤਾਨ ਦੀ ਸੁਰੱਖਿਆ ਸਹਾਇਤਾ ਦੀ ਮੁਅੱਤਲੀ ਜਾਰੀ: ਪੈਂਟਾਗਨ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆ), 26 ਮਈ 2021

    ਅਮਰੀਕਾ ਵੱਲੋਂ ਪਾਕਿਸਤਾਨ ਦੀ ਸੁਰੱਖਿਆ ਸਹਾਇਤਾ ਦੀ ਮੁਅੱਤਲੀ ਜਾਰੀ ਰੱਖੀ ਗਈ ਹੈ। ਇਸ ਸੰਬੰਧੀ ਅਮਰੀਕੀ ਸੰਸਥਾ ਪੈਂਟਾਗਨ ਅਨੁਸਾਰ ਰਾਸ਼ਟਰਪਤੀ ਜੋਅ ਬਾਈਡੇਨ ਨੇ ਪਾਕਿਸਤਾਨ ਨੂੰ ਸੁਰੱਖਿਆ ਸਹਾਇਤਾ ਮੁਅੱਤਲ ਕਰਨ ਬਾਰੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀ ਨੂੰ ਜਾਰੀ ਰੱਖਿਆ ਹੈ ਅਤੇ ਇਸ ਗੱਲ ਦੀ ਅਜੇ ਕੋਈ ਸਪੱਸ਼ਟਤਾ ਨਹੀਂ ਹੈ ਕਿ ਕੀ ਪ੍ਰਸ਼ਾਸਨ ਭਵਿੱਖ ਵਿੱਚ ਇਸ ਬਾਰੇ ਆਪਣਾ ਵਿਚਾਰ ਬਦਲੇਗਾ ? ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਨਵਰੀ 2018 ਵਿੱਚ ਪਾਕਿਸਤਾਨ ਨੂੰ ਦਿੱਤੀ ਜਾਣ ਵਾਲੀ ਹਰ ਸੁਰੱਖਿਆ ਸਹਾਇਤਾ ਨੂੰ ਮੁਅੱਤਲ ਕਰ ਦਿੱਤਾ ਸੀ ,ਕਿਉਂਕਿ ਟਰੰਪ ਅੱਤਵਾਦ ਵਿਰੁੱਧ ਲੜਾਈ ਵਿੱਚ ਪਾਕਿਸਤਾਨ ਦੇ ਸਹਿਯੋਗ ਅਤੇ ਭੂਮਿਕਾ ਤੋਂ ਸੰਤੁਸ਼ਟ ਨਹੀਂ ਸੀ। ਪੈਂਟਾਗਨ ਦੇ ਪ੍ਰੈਸ ਸੱਕਤਰ ਜੌਨ ਕਰਬੀ ਨੇ ਸੋਮਵਾਰ ਨੂੰ ਇਸਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਲਈ ਅਮਰੀਕੀ ਸੁਰੱਖਿਆ ਸਹਾਇਤਾ ਅਜੇ ਵੀ ਮੁਅੱਤਲ ਹੈ ਅਤੇ ਅੰਦਾਜ਼ਾ ਨਹੀਂ ਹੈ ਕਿ ਕੀ ਇਹ ਅੱਗੇ ਵਧੇਗੀ ਜਾਂ ਨਹੀਂ।
    ਕਿਰਬੀ ਅਨੁਸਾਰ ਪਿਛਲੇ ਦਿਨੀਂ, ਰੱਖਿਆ ਸਕੱਤਰ ਲੋਇਡ ਆਸਟਿਨ ਨੇ ਪਾਕਿਸਤਾਨ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਸਾਂਝੇ ਖੇਤਰੀ ਹਿੱਤਾਂ ਅਤੇ ਉਦੇਸ਼ਾਂ ਬਾਰੇ ਵਿਚਾਰ ਵਟਾਂਦਰੇ ਲਈ ਗੱਲਬਾਤ ਕੀਤੀ ਸੀ ਅਤੇ ਉਹ ਅਫਗਾਨਿਸਤਾਨ ਸ਼ਾਂਤੀ ਵਾਰਤਾ ਲਈ ਅਮਰੀਕਾ ਅਤੇ ਪਾਕਿਸਤਾਨ ਦੇ ਸਬੰਧਾਂ ਨੂੰ ਅੱਗੇ ਵਧਾਉਣ ਦੀ ਇੱਛਾ ਰੱਖਦੇ ਹਨ। ਇਸਦੇ ਇਲਾਵਾ ਯੂ ਐਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸਲੀਵਨ ਨੇ ਵੀ ਜੈਨੇਵਾ ਵਿੱਚ ਆਪਣੇ ਪਾਕਿਸਤਾਨੀ ਹਮਰੁਤਬਾ ਮੋਈਦ ਯੂਸਫ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਵਾਂ ਨੇ ਆਪਸੀ ਹਿੱਤਾਂ ਦੇ ਕਈ ਮੁੱਦਿਆਂ ਅਤੇ ਸਹਿਯੋਗ ਨੂੰ ਅੱਗੇ ਵਧਾਉਣ ਲਈ ਵਿਚਾਰ ਵਟਾਂਦਰੇ ਕੀਤੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!