6.9 C
United Kingdom
Saturday, March 7, 2026

More

    ਫਗਵਾੜਾ: ਅਰਬਨ ਅਸਟੇਟ ਵਿਖੇ ਕਰਵਾਇਆ ਬੁੱਧ ਜਯੰਤੀ ਅਤੇ ਡਾ. ਅੰਬੇਡਕਰ ਜਯੰਤੀ ਸਮਾਗਮ

    ਫਗਵਾੜਾ 26 ਮਈ (ਸ਼਼ਿਵ ਕੋੋੜਾ) ਸ੍ਰੀ ਗੁਰੂ ਰਵਿਦਾਸ ਸਭਾ ਰਜਿ. ਅਰਬਨ ਅਸਟੇਟ ਵਲੋਂ ਅੰਬੇਡਕਰ ਭਵਨ ਵਿਖੇ ਤਥਾਗਤ ਭਗਵਾਨ ਬੁਧ ਅਤੇ ਅੰਬੇਡਕਰ ਜਯੰਤੀ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਭਗਵਾਨ ਬੁੱਧ ਅਤੇ ਡਾ. ਅੰਬੇਡਕਰ ਦੀਆਂ ਮਾਨਵਤਾ ਅਤੇ ਦੇਸ਼ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ। ਬੁਲਾਰਿਆਂ ਨੇ ਕਿਹਾ ਕਿ ਜਿੱਥੇ ਡਾ. ਅੰਬੇਡਕਰ ਭਾਰਤੀ ਸੰਵਿਧਾਨ ਦੇ ਮੁੱਖ ਸ਼ਿਲਪਕਾਰ, ਨਾਰੀ ਜਾਤੀ ਦੇ ਮੁਕਤੀ ਦਾਤਾ ਅਤੇ ਭਾਰਤ ਵਿਚ ਬੁਧ ਧਰਮ ਦੇ ਪੁਨਰ ਜਾਗਰਣ ਕਰਨ ਵਾਲੇ ਮਹਾਨ ਰਹਿਬਰ ਰਹੇ ਹਨ ਉੱਥੇ ਹੀ ਮਹਾਮਾਨਵ ਭਗਵਾਨ ਬੁਧ ਨੂੰ ਵਿਸ਼ਵ ਦਾ ਕਲਿਆਣ ਕਰਨ ਵਾਲਾ ਧਰਮ ਦਾਤਾ ਮੰਨਿਆ ਜਾਂਦਾ ਹੈ। ਉਹਨਾਂ ਕਿਹਾ ਕਿ ਦੁਨੀਆ ਵਿਚ ਭਾਰਤ ਦੀ ਪਛਾਣ ਧਰਮ ਗੁਰੂ ਦੇਸ਼ ਦੀ ਹੈ ਕਿਉਂਕਿ ਇੱਥੇ ਹਰ ਧਰਮ ਦੇ ਪੀਰਾਂ, ਫਕੀਰਾਂ, ਪੈਗੰਬਰਾਂ, ਗੁਰੂਆਂ ਸਮੇਤ ਬਹੁਤ ਸਾਰੀਆਂ ਮਹਾਨ ਸਖਸ਼ੀਅਤਾਂ ਨੇ ਜਨਮ ਲਿਆ ਅਤੇ ਦੁਨੀਆ ਨੂੰ ਇਨਸਾਨੀਅਤ ਦਾ ਪਾਠ ਪੜ੍ਹਾਇਆ। ਇਸ ਮੋਕੇ ਸੋਹਨ ਸਹਿਜਲ, ਗੁਰਦਾਵਰ ਰਾਮ ਬੰਗਾ, ਗੁਰਦਿਆਲ ਸੋਢੀ, ਸਤੀਸ਼ ਕੁਮਾਰ, ਬਲਕਾਰ ਕਟਾਰੀਆ, ਘਣਸ਼ਿਆਮ, ਸ਼ਿੰਗਾਰਾ ਸਿੰਘ, ਭਾਗਮਲ, ਜਗਦੀਸ਼ ਵਿਰਦੀ, ਤਰਸੇਮ ਸੱਲ੍ਹਣ, ਰਾਮ ਰਤਨ, ਅਵਤਾਰ ਸਿੰਘ, ਦਰਦੀ, ਜਗਨਨਾਥ ਬਾਂਸਲ, ਰਾਮ ਸਰਨ ਸਰੋਆ ਅਤੇ ਐਸ.ਪੀ. ਬਸਰਾ ਆਦਿ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!