ਉੱਠ ਅੰਮ੍ਰਿਤ ਵੇਲੇ ਗੁਰਬਾਣੀ ਉਹ ਪੜ੍ਹਦਾ ਏ
ਮੇਰੇ ਉੱਚੇ ਨੀਵੇਂ ਰਾਹ ਜ਼ਿੰਦਗੀ ਦੇ ਪੱਧਰੇ ਕਰਦਾ ਏ
ਪੱਬ ਬੋਚ ਬੋਚ ਕੇ ਰੱਖਣਾ ਤੁਰਨਾ ਸਿਖਾਇਆ ਏ
ਕੱਦ ਸੋਚ ਸਮਝ ਤੋਂ ਬਾਪੂ ਜਿੱਡਾ ਪਾਉਣਾ ਏ।
ਲੱਖਾਂ ਸ਼ੌਂਕ ਨੇ ਪੂਰੇ ਕਰਦੇ ਬਾਪੂ ਪੁੱਤਾਂ ਦੇ,
ਮੇਰੇ ਬਾਪੂ ਜਿਹਾ ਨਾ ਜੱਗ ‘ਤੇ ਕੋਈ ਹੋਣਾ ਏ।
ਸਬਰ ਸਿਦਕ ਦਾ ਪੱਕਾ ਦਿਲ ਦਾ ਮਾੜਾ ਨਹੀਂ
ਕੋਈ ਲੱਖ ਤਰੱਕੀ ਕਰਜੇ ਰੱਖਦਾ ਸਾੜਾ ਨਹੀਂ
ਜੇ ਝੰਡੀ ਗੱਡਣੀ ਕਹਿੰਦਾ ਪੁੱਤਰਾ ਦੁਨੀਆ ‘ਤੇ
ਕਰ ਸਖ਼ਤ ਮਿਹਨਤਾਂ ਅੰਬਰ ਪੈਰੀਂ ਪਾਉਣਾ ਏ।
ਲੱਖਾਂ ਸ਼ੌਂਕ ਨੇ ਪੂਰੇ ਕਰਦੇ ਬਾਪੂ ਪੁੱਤਾਂ ਦੇ
ਮੇਰੇ ਬਾਪੂ ਜਿਹਾ ਨਾ ਜੱਗ ‘ਤੇ ਕੋਈ ਹੋਣਾ ਏ।
ਜਦੋਂ ਬੈਠਾ ਹੋਵਾਂ ਉਦਾਸ ਕੋਈ ਫ਼ਿਕਰ ਸਤਾਉਂਦਾ ਏ
ਕਹਿੰਦਾ ਫ਼ਿਕਰ ਕਰੀਂ ਨਾ ਭੋਰਾ ਤੇਰਾ ਬਾਪੂ ਜਿਉਂਦਾ ਏ
ਬੜਾ ਹੌਂਸਲਾ ਦਿੰਦਾ ਮੈਨੂੰ ਔਖੇ ਵੇਲਿਆਂ ‘ਚ
ਤੇਰੇ ਨਾਲ ਖੜ੍ਹਾ ਮੈਂ ਕਿਸ ਗੱਲ ਤੋਂ ਘਬਰਾਉਣਾ ਏਂ?
ਲੱਖਾਂ ਸ਼ੌਂਕ ਨੇ ਪੂਰੇ ਕਰਦੇ ਬਾਪੂ ਪੁੱਤਾਂ ਦੇ
ਮੇਰੇ ਬਾਪੂ ਜਿਹਾ ਨਾ ਜੱਗ ‘ਤੇ ਕੋਈ ਹੋਣਾ ਏ।
ਕਹਿੰਦਾ ਮੁੱਛ ਦਾ ਹੁੰਦਾ ਸਵਾਲ ਤੇ ਅਣਖ਼ ਪਿਆਰੀ ਏ
ਪੱਗ ਕਲਗ਼ੀਧਰ ਨੇ ਬਖਸ਼ੀ ਦਿੱਖ ਸਰਦਾਰੀ ਏ
ਅਣਖਾਂ ਵਾਲੇ ਮਰਕੇ ਵੀ ਸਦਾ ਜਿਉਂਦੇ ਨੇ
ਵੀਰ ਸਿੰਘ ਲੱਖੇਵਾਲੀ ਚਾਹੁਣਾ ਨਾਂ ਚਮਕਾਉਣਾ ਏਂ
ਲੱਖਾਂ ਸ਼ੌਂਕ ਨੇ ਪੂਰੇ ਕਰਦੇ ਬਾਪੂ ਪੁੱਤਾਂ ਦੇ
ਮੇਰੇ ਬਾਪੂ ਜਿਹਾ ਨਾ ਜੱਗ ‘ਤੇ ਕੋਈ ਹੋਣਾ ਏ।।
ਮੇਰੇ ਬਾਪੂ ਜਿਹਾ ਨਾ ਜੱਗ ‘ਤੇ ਕੋਈ ਹੋਣਾ ਏ।।

ਵੀਰ ਸਿੰਘ ਲੱਖੇਵਾਲੀ
ਸ਼੍ਰੀ ਮੁਕਤਸਰ ਸਾਹਿਬ।।
9803345054