ਪਾਣੀ ਨੂੰ ਹੁਣ ਵਾਟਰ ਕਹਿੰਦਾ,
ਇੰਗਲਿਸ਼ ਬੋਲੇ ਉਠਦਾ ਬਹਿੰਦਾ
ਵਧੀਆ ਨੂੰ ਹੁਣ ਨਾਈਸ ਕਹਿੰਦਾ ਹੈ,
ਮੁੰਡਾ ਬੋਲਣ ਅੰਗਰੇਜ਼ੀ ਲੱਗ ਗਿਆ,
ਵਹੁਟੀ ਨੂੰ ਹੁਣ ਵਾਈਫ਼ ਕਹਿੰਦਾ ਹੈ।
ਕੁਰਸੀ ਨੂੰ ਚੇਅਰ, ਵਾਲਾਂ ਨੂੰ ਹੇਅਰ
ਜ਼ਿਆਦਾ ਨੂੰ ਮੋਰ, ਫਰਸ਼ ਨੂੰ ਫਲੋਰ
ਮੁੰਡਾ ਜ਼ਿੰਦਗੀ ਨੂੰ ਹੁਣ ਲਾਈਫ ਕਹਿੰਦਾ ਹੈ,
ਮੁੰਡਾ ਬੋਲਣ ਅੰਗਰੇਜ਼ੀ ਲੱਗ ਗਿਆ,
ਵਹੁਟੀ ਨੂੰ ਹੁਣ ਵਾਈਫ਼ ਕਹਿੰਦਾ ਹੈ
ਮਜ਼ਾਕ ਨੂੰ ਫੰਨ, ਬੰਦੂਕ ਨੂੰ ਗੰਨ
ਨੱਕ ਨੂੰ ਨੋਜ਼,ਨੇੜੇ ਨੂੰ ਕਲੋਜ਼
ਮੁੰਡਾ ਚਾਕੂ ਨੂੰ ਹੁਣ ਨਾਈਫ ਕਹਿੰਦਾ ਹੈ
ਮੁੰਡਾ ਬੋਲਣ ਅੰਗਰੇਜ਼ੀ ਲੱਗ ਗਿਆ
ਵਹੁਟੀ ਨੂੰ ਹੁਣ ਵਾਈਫ਼ ਕਹਿੰਦਾ ਹੈ
ਕਮਰੇ ਨੂੰ ਰੂਮ, ਚੰਦਰਮਾ ਮੂਨ
ਕਿਤਾਬ ਨੂੰ ਬੁੱਕ,ਵੇਖਣ ਨੂੰ ਲੁੱਕ
ਤੰਗ ਨੂੰ ਹੁਣ ਟਾਈਟ ਕਹਿੰਦਾ ਹੈ
ਮੁੰਡਾ ਬੋਲਣ ਅੰਗਰੇਜ਼ੀ ਲੱਗ ਗਿਆ
ਵਹੁਟੀ ਨੂੰ ਹੁਣ ਵਾਈਫ਼ ਕਹਿੰਦਾ ਹੈ
ਪੱਖੇ ਨੂੰ ਫੈਨ,ਬੰਦੇ ਨੂੰ ਮੈਨ
ਤਾਲੇ ਨੂੰ ਲੌਕ, ਘੜੇ ਨੂੰ ਪੌਟ
ਹਲਕੇ ਨੂੰ ਹੁਣ ਲਾਈਟ ਕਹਿੰਦਾ ਹੈ
ਮੁੰਡਾ ਬੋਲਣ ਅੰਗਰੇਜ਼ੀ ਲੱਗ ਗਿਆ
ਵਹੁਟੀ ਨੂੰ ਹੁਣ ਵਾਈਫ਼ ਕਹਿੰਦਾ ਹੈ
ਚੋਰ ਨੂੰ ਥੀਫ,ਭੇਡ ਨੂੰ ਸ਼ੀਪ
ਗਧੇ ਨੂੰ ਡੌਂਕੀ,ਬਾਂਦਰ ਨੂੰ ਮੌਂਕੀ
ਰਾਤ ਨੂੰ ਹੁਣ ਨਾਈਟ ਕਹਿੰਦਾ ਹੈ
ਮੁੰਡਾ ਬੋਲਣ ਅੰਗਰੇਜ਼ੀ ਲੱਗ ਗਿਆ
ਵਹੁਟੀ ਨੂੰ ਹੁਣ ਵਾਈਫ਼ ਕਹਿੰਦਾ ਹੈ
ਟੋਪੀ ਨੂੰ ਕੈਪ,ਟੂਟੀ ਨੂੰ ਟੈਪ
ਥੈਲੇ ਨੂੰ ਬੈਗ,ਉਦਾਸ ਨੂੰ ਸੈਡ
ਮੁੰਡਾ ਠੀਕ ਨੂੰ ਹੁਣ ਰਾਈਟ ਕਹਿੰਦਾ ਹੈ
ਮੁੰਡਾ ਬੋਲਣ ਅੰਗਰੇਜ਼ੀ ਲੱਗ ਗਿਆ
ਵਹੁਟੀ ਨੂੰ ਹੁਣ ਵਾਈਫ਼ ਕਹਿੰਦਾ ਹੈ
ਅਮੀਰ ਨੂੰ ਰਿੱਚ, ਇੱਛਾ ਨੂੰ ਵਿੱਛ
ਸੱਪ ਨੂੰ ਸਨੇਕ, ਪਛੜੇ ਨੂੰ ਲੇਟ
ਬੁਰਕੀ ਨੂੰ ਹੁਣ ਬਾਈਟ ਕਹਿੰਦਾ ਹੈ
ਮੁੰਡਾ ਬੋਲਣ ਅੰਗਰੇਜ਼ੀ ਲੱਗ ਗਿਆ
ਵਹੁਟੀ ਨੂੰ ਹੁਣ ਵਾਈਫ਼ ਕਹਿੰਦਾ ਹੈ
ਚਿਹਰੇ ਨੂੰ ਫੇਸ, ਉਡੀਕ ਨੂੰ ਵੇਟ
ਠੋਡੀ ਨੂੰ ਚਿੰਨ,ਪਤਲੇ ਨੂੰ ਥਿੰਨ
ਪਸੰਦ ਨੂੰ ਉਹ “ਖਾਨਾਂ”ਲਾਈਕ ਕਹਿੰਦਾ ਹੈ
ਮੁੰਡਾ ਬੋਲਣ ਅੰਗਰੇਜ਼ੀ ਲੱਗ ਗਿਆ
ਵਹੁਟੀ ਨੂੰ ਹੁਣ ਵਾਈਫ਼ ਕਹਿੰਦਾ ਹੈ।
ਤਰਸੇਮ ਖ਼ਾਨ ਅਸ਼ਰਫੀ (ਲੰਡੇ)
8872962513
