4.1 C
United Kingdom
Friday, April 18, 2025

More

    ਅਮਰੀਕਾ: ਫਲਾਈਟ ਵਿੱਚ ਫੇਸ ਮਾਸਕ ਨਾ ਹੋਣ ‘ਤੇ ਯਾਤਰੀ ਕਰ ਰਿਹਾ ਹੈ 9,000 ਡਾਲਰ ਜੁਰਮਾਨੇ ਦਾ ਸਾਹਮਣਾ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆ), 25 ਮਈ 2021

    ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਅ ਲਈ ਚਿਹਰੇ ਨੂੰ ਮਾਸਕ ਨਾਲ ਢਕਣਾ ਪ੍ਰਮੁੱਖ ਮੰਨਿਆ ਗਿਆ ਹੈ। ਇਸ ਬਚਾਅ ਵਿੱਚ ਮਾਸਕ ਨਾਲ ਨੱਕ ਨੂੰ ਢਕਣਾ ਵੀ ਬਹੁਤ ਜਰੂਰੀ ਹੈ।ਕਈ ਲੋਕ ਜਨਤਕ ਥਾਵਾਂ ਜਾਂ ਜਹਾਜ਼ਾਂ ਵਿੱਚ ਚਿਹਰੇ ‘ਤੇ ਮਾਸਕ ਦੀ ਵਰਤੋਂ ਤਾਂ ਕਰਦੇ ਹਨ ਪਰ ਇਸ ਨਾਲ ਨੱਕ ਨੂੰ ਨਹੀਂ ਢਕਦੇ ਜੋ ਕਿ ਸਹੀ ਨਹੀਂ ਹੈ। ਇਸੇ ਤਰ੍ਹਾਂ ਦੀ ਲਾਪਰਵਾਹੀ ਇੱਕ ਫਲਾਈਟ ਵਿੱਚ ਕਰਕੇ ਇੱਕ ਯਾਤਰੀ 9000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰ ਰਿਹਾ ਹੈ। ਅਧਿਕਾਰੀਆਂ ਅਨੁਸਾਰ ਇੱਕ ਵਿਅਕਤੀ ਨੂੰ ਕੈਲੀਫੋਰਨੀਆ ਤੋਂ ਟੈਕਸਾਸ ਲਈ ਸਾਊਥਵੈਸਟ ਏਅਰ ਲਾਈਨ ਦੀ ਫਲਾਈਟ ਦੌਰਾਨ, ਫੇਸ ਮਾਸਕ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰਨ ‘ਤੇ 9,000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫੈਡਰਲ ਹਵਾਬਾਜ਼ੀ ਪ੍ਰਸ਼ਾਸਨ ਵੱਲੋਂ ਉਸ ਆਦਮੀ ਨੂੰ ਭੇਜੇ ਇੱਕ ਪੱਤਰ ਦੇ ਅਨੁਸਾਰ, ਉਡਾਣ ਦੇ ਦੌਰਾਨ ਫਲਾਈਟ ਅਟੈਂਡੇਂਟ ਨੇ ਇਸ ਯਾਤਰੀ ਨੂੰ ਮਾਸਕ ਨਾਲ ਆਪਣੀ ਨੱਕ ਨੂੰ ਢਕਣ ਦੀ ਬੇਨਤੀ ਕੀਤੀ ਗਈ ਪਰ ਯਾਤਰੀ ਵੱਲੋਂ ਅਜਿਹਾ ਨਾਂ ਕਰਕੇ ਕਰਮਚਾਰੀ ਨਾਲ ਬੁਰਾ ਵਿਵਹਾਰ ਕੀਤਾ ਗਿਆ। ਇਸ ਉਪਰੰਤ ਫਲਾਈਟ ਅਟੈਂਡੇਂਟ ਨੇ ਉਸਨੂੰ ਮਾਸਕ ਨਾਲ ਨੱਕ ਢਕਣ ਦੀ ਜ਼ਰੂਰਤ ਬਾਰੇ ਦੱਸਿਆ ਪਰ ਯਾਤਰੀ ਨੇ ਮਾਸਕ ਨੂੰ ਸੁੱਟ ਦਿੱਤਾ ਅਤੇ ਇਸਨੂੰ ਪਹਿਣਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਟੈਕਸਾਸ ਵਿੱਚ ਮਾਸਕ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਯਾਤਰੀ ਦੇ ਇਸ ਵਿਵਹਾਰ ਕਰਕੇ ਫੈਡਰਲ ਐਵੀਏਸ਼ਨ ਅਥਾਰਟੀ (ਐਫ ਏ ਏ) ਨੇ ਉਸਨੂੰ 9,000 ਡਾਲਰ ਜੁਰਮਾਨਾ ਕਰਨ ਦਾ ਨੋਟਿਸ ਦਿੱਤਾ ਹੈ। ਇਸ ਯਾਤਰੀ ਨੂੰ 28 ਅਪ੍ਰੈਲ ਨੂੰ ਭੇਜੇ ਪੱਤਰ ਦਾ ਜਵਾਬ ਦੇਣ ਲਈ 30 ਦਿਨ ਦਿੱਤੇ ਗਏ ਹਨ।
    ਜਿਕਰਯੋਗ ਹੈ ਕਿ ਐਫ ਏ ਏ ਵੱਲੋਂ ਮਹਾਂਮਾਰੀ ਦੌਰਾਨ ਫਲਾਈਟ ਦੌਰਾਨ ਕੋਵਿਡ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਅਤੇ ਕਰਮਚਾਰੀਆਂ ਨਾਲ ਮਾੜਾ ਵਿਵਹਾਰ ਕਰਨ ਲਈ ਯਾਤਰੀਆਂ ਨੂੰ ਜੁਰਮਾਨੇ ਲਾਗੂ ਕੀਤੇ ਗਏ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!