
ਰੁੱਸੇ ਪੰਛੀਆਂ ਤਾਈਂ ਲੈ ਆਈ ਮੋੜ ਕੇ
ਬਹਿਗੇ ਸੀ ਜੋ ਸਾਡੇ ਨਾਲੋਂ ਨਾਤਾ ਤੋੜ ਕੇ
ਦੋਸ਼ਤਾਂ ਫੁੱਲ ਬੂਟੇ ਲਾ ਕੇ ਲਾਇਆਂ ਘਾਹਾਂ ਨੂੰ
ਮੈਂ ਨਿੱਤ ਸੁਨੇਹੇ ਘੱਲਦਾ ਹਾਂ ਹਵਾਵਾਂ ਨੂੰ
ਕੱਚੇ ਘਰ ਢਾਹ ਕੇ ਪੱਕੇ ਪਾਏ ਨੇ
ਰੁੱਖ ਅਸੀਂ ਹੱਥੀਂ ਵੱਢ ਮੁਕਾਏ ਨੇ
ਤਰਸ ਗਏ ਹਾਂ ਸੰਘਣੀਆਂ ਛਾਵਾਂ ਨੂੰ
ਮੈਂ ਨਿੱਤ ਸੁਨੇਹੇ ਘੱਲਦਾ ਹਾਂ ਹਵਾਵਾਂ ਨੂੰ
ਖੰਭਿਆਂ ਉੱਤੇ ਆਲ੍ਹਣਿਆਂ ਨੂੰ ਟੰਗਿਆ ਏ
ਕਲਾ ਕ੍ਰਿਤੀ ਕਰਕੇ ਕੰਧਾਂ ਤਾਈਂ ਰੰਗਿਆ ਏ
ਰੁਸ਼ਨਾ ਦਿੱਤਾ ਗੱਭਰੂਆਂ ਸਭ ਥਾਵਾਂ ਨੂੰ
ਮੈਂ ਨਿੱਤ ਸੁਨੇਹੇ ਘੱਲਦਾ ਹਾਂ ਹਵਾਵਾਂ ਨੂੰ
ਨਿੱਕਾ ਜੰਡਵਾਲਾ ਸਦਾ ਸੁੱਖ ਮੰਗਦਾ ਏ
ਦਿਲ ਰੋਵੇਂ ਜਦ ਸੁੰਨੀਆਂ ਥਾਵਾਂ ਤੋਂ ਲੰਘਦਾ ਏ
ਪੁੱਛਦਾ ਹਾਂ ਹਾਲ ਮੈਂ ਸੁੰਨਿਆਂ ਰਾਵਾਂ ਨੂੰ
ਮੈਂ ਨਿੱਤ ਸੁਨੇਹੇ ਘੱਲਦਾ ਹਾਂ ਹਵਾਵਾਂ ਨੂੰ
ਰੁੱਸੇ ਪੰਛੀਆਂ ਤਾਈਂ ਲੈ ਆਈ ਮੋੜ ਕੇ
ਬਹਿਗੇ ਸੀ ਜੋ ਸਾਡੇ ਨਾਲੋਂ ਨਾਤਾ ਤੋੜ ਕੇ
ਦੋਸਤਾਂ ਫੁੱਲ ਬੂਟੇ ਲਾ ਕੇ ਲਾਇਆਂ ਘਾਹਾਂ ਨੂੰ
ਮੈਂ ਨਿੱਤ ਸੁਨੇਹੇ ਘੱਲਦਾ ਹਾਂ ਹਵਾਵਾਂ ਨੂੰ
ਅਮਰਜੀਤ ਸਿੰਘ ਨਿੱਕਾ ਜੰਡਵਾਲਾ
ਪਿੰਡ ਜੰਡਵਾਲਾ ਨੇੜੇ ਮੁੱਦਕੀ
ਜਿਲ੍ਹਾ ਫਿਰੋਜ਼ਪੁਰ ਪੰਜਾਬ
ਮੋਬਾ: ਨੰ:9464008670