6.9 C
United Kingdom
Sunday, April 20, 2025

More

    ਫਰਾਂਸ ਵਿੱਚ ਰਿਸ਼ਮਾਂ ਬਿਖੇਰਦਾ ਪੰਜਾਬ ਦਾ ਚੰਨ : ਕੁਲਵੰਤ ਕੌਰ ਚੰਨ

    ਚੰਨ ਦੀ ਖੂਬਸੂਰਤੀ ਦੀ ਹਰ ਕੋਈ ਤਰੀਫ਼ ਕਰਦਾ ਹੈ । ਚੰਨ ਦੀ ਖੂਬਸੂਰਤੀ ਸਭ ਦੀਆਂ ਅੱਖਾਂ ਨੂੰ ਠੰਡਕ ਪ੍ਰਦਾਨ ਕਰਦੀ ਹੈ। ਜੇਕਰ ਕੋਈ ਮੁਟਿਆਰ ਹੋਵੇ ਹੀ ਚੰਨ ਵਰਗੀ ਖੂਬਸੂਰਤ ਤੇ ਨਾਮ ਦੇ ਪਿੱਛੇ ਵੀ ਚੰਨ ਲੱਗਦਾ ਹੋਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ । ਜੀ ਹਾਂ ਮੈਂ ਅਜਿਹੀ ਹੀ ਇਕ ਅਜ਼ੀਮ ਸ਼ਖ਼ਸੀਅਤ ਦੀ ਗੱਲ ਕਰਨ ਜਾ ਰਹੀ ਹਾਂ ਜਿਸ ਦਾ ਨਾਮ ਅੱਜ ਕੱਲ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਜੋ ਲਿਖਨ ਵਿੱਚ ਗਾਉਣ ਵਿਚ ਤਾਂ ਬਹੁਤ ਉਮਦਾ ਹੈ ਹੀ ,ਸੁੰਦਰਤਾ ਪੱਖੋ ਵੀ ਕਿਸੇ ਵੀ ਸੋਹਣੀ ਤੋਂ ਸੋਹਣੀ ਮੁਟਿਆਰ ਨੂੰ ਮਾਤ ਪਾਉਂਦੀ ਹੈ । ਮੇਰੀ ਮੁਰਾਦ ਹੈ ਗੁਣਾਂ ਦੀ ਗੁਥਲੀ , ਨਿੱਘੇ ਸੁਭਾਅ ਦੇ ਮਾਲਕ , ਬਹੁਤ ਹੀ ਸੋਹਣੀ ਗਾਇਕੀ ਤੇ ਬੁਲੰਦ ਕਲਮ ਦੀ ਮਾਲਕ ਸ੍ਰੀਮਤੀ ਕੁਲਵੰਤ ਕੌਰ ਚੰਨ ਤੋਂ । ਚੰਨ ਜੀ ਅੱਜਕਲ ਭਾਵੇਂ ਰਹਿ ਤਾਂ ਭਲਾ ਪਰਦੇਸ ਵਿਚ ਰਹੇ ਹਨ ਆਪਣੀ ਧਰਤੀ ਪੰਜਾਬ ਤੇ ਮਾਂ ਬੋਲੀ ਦੀ ਖੁਸ਼ਬੂ ਉਹਨਾਂ ਦੇ ਰੋਮ ਰੋਮ ਵਿੱਚ ਸਮਾਈ ਹੋਈ ਹੈ।
    ਅਤਿਅੰਤ ਨਿੱਘੇ ਸੁਭਾਅ ਦੀ ਮਾਲਕ ਮੈਡਮ ਚੰਨ ਜੀ ਨਾਲ ਗੱਲਾਂ ਕਰਨ ਲੱਗੇ ਤਾਂ ਦਿਲ ਕਰਦਾ ਹੁੰਦਾ ਇਹ ਗੱਲਬਾਤ ਕਦੇ ਖਤਮ ਨਾ ਹੋਵੇ । ਉਹਨਾਂ ਦਾ ਸੁਭਾਅ ਹੈ ਕਿ ਗੱਲਾਂ ਕਰਦੇ-ਕਰਦੇ ਵਿੱਚੋਂ ਕੋਈ ਨਾ ਕੋਈ ਗੀਤ, ਗਜ਼ਲ ਛੋਹ ਲੈਣਗੇ ਤੇ ਐਨੀ ਮਿੱਠੀ ਆਵਾਜ਼ ਨਾਲ ਕੰਨਾਂ ਵਿੱਚ ਮਿਸ਼ਰੀ ਘੋਲਦੇ ਹਨ ਕਿ ਸੁਣਨ ਵਾਲਾ ਕੀਲਿਆ ਜਾਂਦਾ ਹੈ ।
    ਲਿਖਣ ਤੇ ਗਾਉਣ ਦੀ ਚੇਟਕ ਕਿਵੇਂ ਲੱਗੀ ਪੁੱਛਣ ਤੇ ਦੱਸਦੇ ਨੇ ਕਿ ਪੰਜਾਬ ਦੀ ਧੀ ਸਾਂ ਤੇ ਜੰਮੂ ਕਸ਼ਮੀਰ ਵਿੱਚ ਵਿਆਹ ਕੇ ਆਈ ਤੇ ਪਤੀ ਦੇਵ ਰੋਜ਼ੀ ਰੋਟੀ ਲਈ ਕੁਝ ਸਾਲ ਬਾਅਦ ਵਿਦੇਸ਼ ਚਲੇ ਗਏ। ਮਗਰੋਂ ਉਹਨਾਂ ਦੀ ਜੁਦਾਈ ਦੇ ਦਰਦ ਨੇ ਮੇਰੇ ਹੱਥ ਕਲਮ ਫੜਾ ਦਿੱਤੀ । ਬੱਸ ਫਿਰ ਕਦੇ ਮੁੜਕੇ ਨਹੀ ਦੇਖਿਆ । ਮੈਡਮ ਚੰਨ ਜੀ ਦੀਆਂ ਸਮੁੱਚੀਆਂ ਗਤੀਵਿਧੀਆਂ ਤੇ ਉਹਨਾਂ ਨੂੰ ਮਿਲੇ ਮਾਣ ਸਨਮਾਨਾਂ ਤੇ ਇੱਕ ਨਜ਼ਰ ਮਾਰੀਏ ਤਾਂ ਸਹਿਜੇ ਹੀ ਉਹਨਾਂ ਦੀ ਕਰਮਸ਼ੀਲਤਾ ਨੂੰ ਸਲਾਮ ਕਰਨ ਨੂੰ ਮਨ ਕਰਦਾ ਹੈ ;
    ਆਪ ਜੀ ਸਾਹਿਤਕਾਰ,ਸਮਾਜ ਸੇਵਿਕਾ ,ਕਵਿਤਰੀ ਤੇ ਗਾਇਕਾ ਸਾਰੇ ਗੁਣ ਰੱਖਦੇ ਹਨ। ਇਹਨਾਂ ਦੀਆਂ ਪ੍ਰਾਪਤੀਆਂ ਦੀ ਸੂਚੀ ਬਹੁਤ ਵਿਸ਼ਾਲ ਹੈ ।
    ਕਿਤਾਬਾਂ ; ਬਿਰਹਾ ਦੇ ਸੱਲ 2006
    ਕਿਵੇ ਸਹਾਂ ਸੱਲ 2008
    ਸਾਹਿਤਕਾਰਾ ਤੇ ਸਮਾਜ ਸੇਵਿਕਾ ਕੁਲਵੰਤ ਕੌਰ ਚੰਨ 2020
    ਸੁਰ ਸੰਗਮ ਦਾ ਸੁਮੇਲ 2021
    ਸਾਂਝੀਆਂ ਕਿਤਾਬਾਂ; ਜੰਗਲਾਂ ਦੇ ਰੁੱਖ ਬੋਲਦੇ,
    ਕਲਮਾਂ ਦੇ ਯੋਧੇ,ਕਲਮਾਂ ਦੀ ਪ੍ਰਵਾਜ਼,ਕਾਵ ਤ੍ਰਿਵੇਣੀ,ਕੋਮਲ ਕਲਾਵਾਂ ,ਮੂੰਹ ਬੋਲਦੀਆਂ ਕਲਮਾਂ
    ਹਰਿਆਣਾ ਵਿਚ ਪੰਜਵੀਂ ਜਮਾਤ ਵਿੱਚ ਇਹਨਾਂ ਦੇ ਗੀਤ ਲੱਗੇ ਹੋਏ ਹਨ।
    ਇਹਨਾਂ ਨੂੰ ਕਹਾਣੀਆਂ, ਮਿੰਨੀ ਕਹਾਣੀਆਂ,ਗ਼ਜ਼ਲਾਂ,ਗੀਤ, ਲਿਖਣ ਤੇ ਗਾਉਣ ਵਿੱਚ ਮੁਹਾਰਤ ਹਾਸਲ ਹੈ।
    ਅਖਬਾਰਾਂ ਵਿੱਚ ਵੀ ਛਪੇ ਹਨ; ਅਜੀਤ, ਤੇ ਜਰਮਨੀ ਅਤੇ ਕੈਨੇਡਾ ਦੇ।
    ਫਰਾਂਸ, ਇੰਗਲੈਂਡ,ਆਸਟ੍ਰੇਲੀਆ ਤੇ ਰੇਡੀਓ ਤੇ ਆਮ ਤੌਰ ਤੇ ਗਾਉਂਦੇ ਹਨ।
    ਮਾਣ ਸਨਮਾਨ ;
    1) 2021 ਵਿੱਚ ਪਹਿਲੀਆਂ 100 ਔਰਤਾਂ ਵਿਚ ਚੁਣੇ ਗਏ।
    2) 1997 ਓਲਡ ਕੇਅਰ ਸੁਸਾਇਟੀ ਜੰਮੂ ਅਤੇ ਕਸ਼ਮੀਰ ਵਲੋ ਸਰਟੀਫਿਕੇਟ ਆਫ ਸੋਸ਼ਲ ਸਰਵਸ
    3) 2006 ਨੀਮਾ ਮੋਹਰਾ ਡੋਗਰੀ ਐਵਾਰਡ ਤਤਕਾਲੀਨ ਮੁੱਖ ਮੰਤਰੀ ਜੰਮੂ ਅਤੇ ਕਸ਼ਮੀਰ ਵਲੋ।
    4) ਮਹਾਤਮਾ ਗਾਂਧੀ ਐਵਾਰਡ ਫਾਰ ਪੀਸ ਐਂਡ ਇੰਟਰਨੈਸ਼ਨਲ ਅੰਡਰ ਸਟੈਂਡਿੰਗ 2006
    5) ਨਹਿਰੂ ਪੀਸ ਐਵਾਰਡ 2008
    6) ਰਵਿੰਦਰ ਨਾਥ ਟੈਗੋਰ ਐਵਾਰਡ 2012
    7) ਸ਼ਿਰੋਮਣੀ ਲਿਖਾਰੀ ਸਭਾ ਪੰਜਾਬੀ ( ਰਜਿਸਟਰਡ) ਵਲੋ ਸਨਮਾਨ 2021
    8) ਕੋਮਲ ਕਲਾਵਾਂ ਐਵਾਰਡ 2021
    9) ਡਾਕਟਰ ਕਾਲ਼ਾ ਬੇਦੀ ਮੰਚ ਵਲੋ ਅਸ਼ੀਰਵਾਦ ਪਤਰ 2012
    10) ਹੰਬਲ ਡਾਕਟਰ ਆਫ ਪੰਜਾਬੀ ਕਲਚਰ ਲੰਡਨ ਵਲੋ 2009
    11) ਜਹਿਦਾ ਖਾਨ ਡੀ ਸੀ ਕਠੂਆ ਵਲੋਂ ਸਮਾਜਿਕ ਸੇਵਾਵਾਂ ਤੇ ਗੀਤਾਂ ਲਈ ਸਨਮਾਨ ਪਤਰ 2011
    12) ਬੈਸਟ ਵੋਮਨ ਪੰਜਾਬ , ਜੰਮੂ ਅਤੇ ਕਸ਼ਮੀਰ ਵਲੋ 2021
    13) ਬੈਸਟ ਵੋਮੰਨ ਪੰਜਾਬ ਫਰਾਂਸ ਵਲੋ 2021
    14) ਸਾਹਿਤ ਕਲਾ ਤੇ ਸੱਭਿਆਚਾਰਕ ਮੰਚ ਵੱਲੋ ਵਿਰਸਾ ਵਿਹਾਰ ਜਲੰਧਰ ਵਿਖੇ ਸਨਮਾਨ 2009
    15) ਸ਼ਹੀਦ ਅਜੀਤ ਸਿੰਘ ਐਵਾਰਡ ਗੋਲਡ ਮੈਡਲ 2012
    16) ਰੋਲ ਮਾਡਲ ਐਵਾਰਡ ਵੀ ਮੀਡੀਆ ਵਲੋ 2021
    17) ਸਰਦਾਰ ਕਰਨੈਲ ਸਿੰਘ ਸੋਹਲ uk ਵਲੋ ਪੰਜਾਬੀ ਭਵਨ ਲੁਧਿਆਣਾ ਵਿਖੇ ਸਨਮਾਨ 2015
    18) ਰਾਬਤਾ ਰੇਡੀਓ ਵਲੋ ਸਨਮਾਨ ਪੱਤਰ।

    ਇਸ ਤੋਂ ਇਲਾਵਾ ਬਹੁਤ ਸਾਰੇ ਰੇਡੀਓ ,ਟੈਲੀਵਿਜ਼ਨ ਚੈਨਲਾਂ ਤੇ ਪ੍ਰੋਗਰਾਮ ਤੇ ਇੰਟਰਵਿਊ ਕਰਦੇ ਹੀ ਰਹਿੰਦੇ ਹਨ।
    22 ਸਾਲ ਤੋਂ ਕੀਰਤਨ ,ਪੰਜਾਬੀ ਭਾਸ਼ਾ ਲਈ ਕੈਂਪ ,ਗੁਰੂਦਵਾਰੇ ਵਿਚ ਲਗਾਉਂਦੇ ਆ ਰਹੇ ਹਨ।
    ਸੋ ਇਹ ਹਨ ਮੈਡਮ ਚੰਨ ਜੀ ਜਿੰਨਾਂ ਦੀਆਂ ਸੇਵਾਵਾਂ ਨੇ ਦੇਖਦੇ ਹੋਏ ਓਨਟਾਰੀਓ ਫਰੈਡਜ਼ ਕਲੱਬ ਦੇ ਪ੍ਰਧਾਨ ਸਰਦਾਰ ਰਵਿੰਦਰ ਸਿੰਘ ਕੰਗ ਜੀ ਨੇ ਉਹਨਾਂ ਨੂੰ ਕਲੱਬ ਦੀ ਇਸਤ੍ਰੀ ਵਿੰਗ ਦੀ ਸਰਪ੍ਰਸਤ ਬਣਾ ਕੇ ਉਹਨਾਂ ਦੇ ਮਾਨ ਵਿੱਚ ਹੋਰ ਵੀ ਵਾਧਾ ਕੀਤਾ ਹੈ ।ਸਾਡੀ ਦਿੱਲੀ ਇੱਛਾ ਹੈ ਕਿ ਮੈਡਮ ਕੁਲਵੰਤ ਕੌਰ ਚੰਨ ਜੀ ਇਸੇ ਤਰ੍ਹਾਂ ਚੌਦਵੀਂ ਦੇ ਚੰਨ ਦੀ ਤਰ੍ਹਾਂ ਆਪਣੀ ਚਮਕ ਬਿਖੇਰਦੇ ਰਹਿਣ ਤੇ ਪੰਜਾਬੀ ਵਿਰਸੇ ਦਾ ਮਾਣ ਵਧਾਉਂਦੇ ਰਹਿਣ । ਰੱਬ ਉਹਨਾਂ ਨੂੰ ਖੂਬ ਲੰਬੀ ਉਮਰ ਦੇਵੇ ।ਆਮੀਨ ।

    ਰਾਜਨਦੀਪ ਕੌਰ ਮਾਨ

    6239326166

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!