ਸਿੱਕੀ ਝੱਜੀ ਪਿੰਡ ਵਾਲਾ

ਪੰਜਾਬੀ ਸੰਗੀਤ ਦੀ ਦੁਨੀਆਂ ਚ ਆਪਣੀ ਪੱਗ ਨਾਲ ਵੱਖਰੀ ਪਹਿਚਾਣ ਤੇ ਇੱਕ ਵਧੀਆ ਗਾਇਕ ਵਜੋਂ ਜਾਣੇ ਜਾਂਦੇ ਗਾਇਕ ਇੰਦਰਜੀਤ ਨਿੱਕੂ ਜਿਹਨਾਂ ਨੇ ਹੁਣ ਤੱਕ ਆਪਣੇ ਚਾਹੁੰਣ ਵਾਲਿਆਂ ਦੀ ਝੋਲੀ ਬਹੁਤ ਸਾਰੇ ਸੱਭਿਆਚਾਰਕ ਅਤੇ ਧਾਰਮਿਕ ਗੀਤ ਝੋਲੀ ਪਾਏ। ਧਾਰਮਿਕ ਗੀਤਾਂ ਦੀ ਗੱਲ ਕਰੀਏ ਤਾਂ ਨਿੱਕੂ ਦੇ ਬਹੁਤ ਸਾਰੇ ਗੀਤ ਜਿਵੇਂ ਬਾਬਾ ਨਾਨਕ ਨਾਲ ਮੇਰੇ, ਜਿਗਰ ਦੇ ਟੁਕੜੇ,ਸਾਹਿਬਜਾਦਿਆਂ ਦਾ ਵਿਆਹ, ਹਰ ਗੀਤ ਨੂੰ ਨਿੱਕੂ ਨੂੰ ਚਾਹੁੰਣ ਵਾਲਿਆਂ ਨੇ ਪਸੰਦ ਕੀਤਾ। ਰਮਨ ਪ੍ਰੋਡਕਸ਼ਨ ਹਾਊਸ ਅਤੇ ਹੈਪੀ ਮਨੀਲਾ ਦੀ ਪੇਸ਼ਕਸ਼ ਚ ਨਵਾਂ ਧਾਰਮਿਕ ਗੀਤ ਜੋ ਕਿ ਇੰਦਰਜੀਤ ਨਿੱਕੂ ਵਲੋਂ ਵਿਸ਼ੇਸ਼ ਤੌਰ ਤੇ ਸਾਰੀ ਦੁਨੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਕਰੋਨਾ ਵਾਇਰਸ ਜਿਹੀ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਰੱਬ ਅੱਗੇ ਅਰਦਾਸ ਹੈ ਜਿਸ ਦਾ ਟਾਈਟਲ ਵੀ “ਮਾਲਿਕਾ ਮੇਹਰ ਕਰੀਂ” ਰੱਖਿਆ ਗਿਆ ਹੈ। ਗਗਨ ਥਿੰਦ ਜੀ ਖਾਸ ਤੌਰ ਤੇ ਧੰਨਵਾਦ ਕਰਦਿਆਂ ਨਿੱਕੂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਹ ਗੀਤ ਜਿਸ ਨੂੰ ਸੰਗੀਤਬੱਧ ਮਾਈਂਡ ਫਰੀਕ ਨੇ ਕੀਤਾ ਹੈ ਤੇ ਹੈਪੀ ਮਨੀਲਾ ਦੀ ਕਲਮ ਦਾ ਲਿਖਿਆ ਹੈ ਜਲਦ ਇਸ ਦਾ ਵੀਡੀਓ ਨਿੱਕੂ ਦੇ ਯੂ ਟਿਊਬ ਚੈਨਲ “ਦਾ ਟਰਬੋਬੇਟਰ” ਅਤੇ ਹੋਰ ਵੱਡੇ ਚੈਨਲਾਂ ਤੇ ਨਿੱਕੂ ਨੂੰ ਚਾਹੁੰਣ ਵਾਲਿਆਂ ਨੂੰ ਵੇਖਣ ਨੂੰ ਮਿਲੇਗਾ।