ਰਾਏਕੋਟ (ਰਘਵੀਰ ਸਿੰਘ ਜੱਗਾ)
ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਵੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਹਾੜ੍ਹੀ ਦੀ ਫਸਲ ਦਾ ਦਾਣਾ ਦਾਣਾ ਮੰਡੀਆਂ ਵਿੱਚੋਂ ਖਰੀਦਿਆ ਜਾਵੇਗਾ। ਇਹ ਸ਼ਬਦ ਹਲਕਾ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬ ਡਾ. ਅਮਰ ਸਿੰਘ ਨੇ ਅੱਜ ਸਥਾਨਕ ਅਨਾਜ ਮੰਡੀ ਵਿੱਚ ਕਣਕ ਦੀ ਰਸਮੀ ਖਰੀਦ ਸ਼ੁਰੂ ਕਰਵਾਉਣ ਮੌਕੇ ਕਹੇ। ਡਾ. ਅਮਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਾੜ੍ਹੀ ਦੀ ਫਸਲ ਖਰੀਦਣ ਲਈ ਪੂਰੇ ਬੰਦੋਬਸਤ ਕੀਤੇ ਜਾ ਚੁੱਕੇ ਹਨ ,ਜਿਸ ਕਾਰਨ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਵੇਚਣ ‘ਚ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀ ਕਰਨਾ ਪਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵਲੋਂ ਕੋਰੋਨਾ ਸੰਕਟ ਲੈ ਕੇ ਜਾਰੀ ਕੀਤੀਆਂ ਗਈਆਂ ਹਿਦਾਇਤਾਂ ਦੀ ਪਾਲਣਾ ਕਰਨ ਤਾਂ ਜੋ ਫਸਲ ਵੇਚਣ ਵਿੱਚ ਕਿਸੇ ਕਿਸਮ ਦੀ ਸਮੱਸਿਆ ਪੇਸ਼ ਨਾਂ ਆਵੇ।
ਇਸ ਮੌਕੇ ਖਰੀਦ ਏਜੰਸੀ ਵੇਅਰ ਹਾਊਸ ਵੱਲੋਂ ਸੱਤਪਾਲ ਜੈਨ ਐਂਡ ਸੰਨਜ਼ ਦੀ ਆੜ੍ਹਤ ਤੇ ਵਿਕਣ ਲਈ ਆਈ ਕਿਸਾਨ ਕਮਿੱਕਰ ਸਿੰਘ ਵਾਸੀ ਗੋਂਦਵਾਲ ਦੀ ਕਣਕ ਦੀ ਫਸਲ ਦੀ 1925 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਬੋਲੀ ਲਗਾ ਕੇ ਖਰੀਦ ਕੀਤੀ ਗਈ।

ਇਸ ਮੌਕੇ ਕਾਂਗਰਸੀ ਆਗੂ ਕਾਮਿਲ ਬੋਪਾਰਾਏ, ਮਾਰਕੀਟ ਕਮੇਟੀ ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ, ਵਾਈਸ ਚੇਅਰਮੈਨ ਸੁਦਰਸ਼ਨ ਜੋਸ਼ੀ, ਡੀ.ਐਸ.ਪੀ ਸੁਖਨਾਜ ਸਿੰਘ, ਮਾਰਕੀਟ ਕਮੇਟੀ ਸਕੱਤਰ ਜਸਮੀਤ ਸਿੰਘ, ਇੰਸਪੈਕਟਰ ਸੰਜੀਵ ਬਹਿਲ, ਮੇਜਰ ਸਿੰਘ ਗਿੱਲ, ਮੰਡੀ ਮਜ਼ਦੂਰ ਯੂਨੀਅਨ ਆਗੂ ਗਿਆਨੀ ਗੁਰਦਿਆਲ ਸਿੰਘ, ਦਲੀਪ ਸਿੰਘ ਛਿੱਬਰ, ਇੰਸਪੈਕਟਰ ਚਰਨਜੀਤ ਸਿੰਘ, ਜਗਪ੍ਰੀਤ ਸਿੰਘ ਬੁੱਟਰ, ਪ੍ਰਭਦੀਪ ਸਿੰਘ ਗਰੇਵਾਲ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਪ੍ਰਦੀਪ ਜੋਸ਼ੀ, ਕੀਮਤੀ ਲਾਲ, ਰਜਿੰਦਰਪਾਲ ਟਿੰਕਾ, ਯਸ਼ਪਾਲ ਬਾਂਸਲ, ਪਰਮਜੀਤ ਸਿੰਘ, ਮਨੋਜ ਜੈਨ, ਤਰਸੇਮ ਲਾਲ, ਨਿਰਮਲ ਸਿੰਘ ਵਿਰਕ, ਪਰਮਜੀਤ ਸਿੰਘ ਬੇਅੰਤ ਸਿੰਘ, ਪੰਕਜ ਕੁਮਾਰ, ਭੂਸ਼ਨ ਕੁਮਾਰ, ਲਲਿਤ ਕੁਮਾਰ, ਹੇਮਰਾਜ ਗੋਇਲ, ਸੰਜੀਵ ਕੁਮਾਰ ਬੌਬਾ, ਸੁਰੇਸ਼ ਗਰਗ ਸਾਬਕਾ ਪ੍ਰਧਾਨ ਤੋਂ ਇਲਾਵਾ ਹੋਰ ਵੀ ਕਈ ਅਧਿਕਾਰੀ ਮੌਜ਼ੂਦ ਸਨ।