ਰਾਜਿਆਣਾ 9 ਅਪ੍ਰੈਲ (ਜਗਵੀਰ ਆਜ਼ਾਦ)
ਭਾਰਤ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸਿਹਤ ਵਿਭਾਗ ਵੱਲੋਂ ਪਿੰਡ ਰਾਜਿਆਣਾ, ਜਿਲ੍ਹਾ ਮੋਗਾ ਵਿਖੇ ਕਰੋਨਾ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ।
ਫਾਰਮੇਸੀ ਅਫ਼ਸਰ ਮੈਡਮ ਰਾਜਵਿੰਦਰ ਕੌਰ, ਵੈਕਸੀਨੇਟਰ ਮੈਡਮ ਅਮਰਜੀਤ ਕੌਰ , ਮੈਡਮ ਰਵਿੰਦਰ ਕੌਰ, ਆਸਾ ਵਰਕਰ ਮੈਡਮ ਜਸਵਿੰਦਰ ਕੌਰ, ਹਰਿਮੰਦਰ ਕੌਰ, ਹਰਪਾਲ ਕੌਰ ਅਤੇ ਮਨਜੀਤ ਕੌਰ ਨੇ ਸਬ-ਸੈਂਟਰ ਰਾਜਿਆਣਾ ਵਿਖੇ ਸਰਪੰਚ ਜਸਵੀਰ ਸਿੰਘ ਦੇ ਕਰੋਨਾ ਵੈਕਸੀਨ ਦੀ ਪਹਿਲੀ ਡੋਜ ਲਗਾ ਕੇ ਕਰੋਨਾ ਵੈਕਸੀਨ ਲਗਾਉਣ ਦੀ ਸੁਰੂਆਤ ਕੀਤੀ। ਇਸ ਮੌਕੇ ਸਾਬਕਾ ਸਰਪੰਚ ਸ੍ਰੀ ਮਤੀ ਛਿੰਦਰਪਾਲ ਕੌਰ ਬਰਾੜ, ਸ:ਗੁਰਚਰਨ ਸਿੰਘ ਚਰਨਾ , ਸਰਪੰਚ ਜਸਵੀਰ ਸਿੰਘ, ਸਾਧੂ ਰਾਮ ਸਰਮਾ,ਲਵਲੀ ਅਤੇ ਗੁਰਜੰਟ ਸਿੰਘ ਆਦਿ ਹਾਜ਼ਰ ਸਨ। ਉਪਰੋਕਤ ਸਾਰਿਆਂ ਨੇ ਸਿਹਤ ਵਿਭਾਗ ਦੇ ਇਸ ਕੰਮ ਦੀ ਸਲਾਘਾ ਕਰਦਿਆਂ ਆਪਣੇ ਵੱਲੋਂ ਪੂਰਨ-ਸਹਿਯੋਗ ਦੇਣ ਦਾ ਵਾਅਦਾ ਕੀਤਾ।