
ਮਲੇਰਕੋਟਲਾ, 6 ਮਾਰਚ (ਪੀ.ਥਿੰਦ)-ਸਰਕਾਰੀ ਕਾਲਜ ਮਲੇਰਕੋਟਲਾ ਵਿਖੇ ਪ੍ਰਿੰਸੀਪਲ ਡਾ. ਗੁਰਪ੍ਰੀਤ ਕੌਰ ਦੀ ਸਰਪ੍ਰਸਤੀ ਹੇਠ ਅਤੇ ਐਨ.ਐਸ.ਐਸ ਕੋਆਰਡੀਨੇਟਰ ਪ੍ਰੋ.ਅਰਵਿੰਦ ਕੌਰ ਮੰਡ ਦੀ ਅਗਵਾਈ ਹੇਠ ਪੰਜ ਯੂਨਿਟ ਦੇ ਸੱਤ ਰੋਜ਼ਾ ਐਨਐਸਐਸ ਕੈਂਪ ਦੀ ਸ਼ੁਰੂਆਤ ਕੀਤੀ ਗਈ। ਕੈਂਪ ਦੇ ਮੁੱਢਲੇ ਦਿਨ ਸੱਤ ਦਿਨਾਂ ਦੌਰਾਨ ਕੀਤੇ ਜਾਣ ਵਾਲੇ ਵੱਖ- ਵੱਖ ਕੰਮਾਂ ਦੀ ਰੂਪ ਰੇਖਾ ਉਲੀਕੀ ਗਈ ਵਲੰਟੀਅਰਾਂ ਨੂੰ ਵੱਖ-ਵੱਖ ਗਰੁੱਪਾਂ ਵਿੱਚ ਵੰਡ ਕੇ ਉਨ੍ਹਾਂ ਨੂੰ ਵੱਖ-ਵੱਖ ਖੇਤਰ ਕੰਮਕਾਜ ਕਰਨ ਦੇ ਲਈ ਦਿੱਤੇ ਗਏ। ਇਸ ਕੈਂਪ ਦੌਰਾਨ ਵੱਖ-ਵੱਖ ਕਾਰਜ ਕਾਲਜ ਕੈਂਪਸ ਉਸਦੇ ਚੌਗਿਰਦੇ ਅਤੇ ਅਡਾਪਟ ਕੀਤੇ ਪਿੰਡਾਂ ਦੇ ਵਿੱਚ ਕੀਤੇ ਜਾਣੇ ਹਨ ਜਿਨ੍ਹਾਂ ਵਿੱਚੋਂ ਰੁੱਖ ਲਗਾਉਣਾ, ਸਵੱਛਤਾ ਅਭਿਆਨ ਹੇਠ ਸਫ਼ਾਈ ਕਰਨੀ ,ਬੇਟੀ ਪੜ੍ਹਾਓ ਬੇਟੀ ਬਚਾਓ ਅਭਿਆਨ ਹੇਠ ਰੈਲੀਆਂ ਕੱਢਣੀਆਂ , ਸਮਾਜਿਕ ਕੁਰੀਤੀਆਂ ਪ੍ਰਤੀ ਜਾਗਰੂਕਤਾ ਲੈਕਚਰ ਅਤੇ ਰੈਲੀਆਂ ਕਰਾਉਣੀਆਂ ਰੈਲੀਆਂ ਕੱਢਣੀਆਂ ਸਿਹਤ ਸਬੰਧੀ ਲੈਕਚਰ ਅਤੇ ਵਲੰਟੀਅਰਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਾ ਸ਼ਾਮਲ ਹੈ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਕੋਰੋਨਾ ਵਾਇਰਸ ਦੇ ਤਹਿਤ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੈਂਪ ਲਗਾਇਆ ਜਾਣਾ ਹੈ । ਪੰਜ ਯੂਨਿਟਾਂ ਦੇ ਪ੍ਰੋਗਰਾਮ ਅਫਸਰ ਜਿਨ੍ਹਾਂ ਵਿਚ ਪ੍ਰੋਫ਼ੈਸਰ ਅਰਵਿੰਦ ਕੌਰ ਮੰਡ, ਪ੍ਰੋ ਡੇਜ਼ੀ ਜੈਨ, ਪ੍ਰੋ ਜ਼ਿਆ ਜ਼ਮਾਲ, ਪ੍ਰੋ ਮੁਹੰਮਦ ਸੁਹੈਬ ,ਪ੍ਰੋਫੈਸਰ ਇਕਰਾਮ ਉਰ ਰਹਿਮਾਨ ਨੇ ਆਪਣੇ ਆਪਣੇ ਕੈਂਪਾਂ ਦੀ ਆਪਣੇ ਆਪਣੇ ਯੂਨਿਟਾਂ ਦੀ ਵਾਗਡੋਰ ਸੰਭਾਲੀ । ਇਨ੍ਹਾਂ ਦੇ ਨਾਲ ਪ੍ਰੋਫੈਸਰ ਰੰਜਨਾ ਬਜਾਜ, ਅਮਨਦੀਪ ਕੌਰ, ਪ੍ਰੋ ਸ਼ੈਲੀ , ਪ੍ਰੋ ਕੰਚਨ ਸ਼ਫ਼ੀਕ ਥਿੰਦ ਵੀ ਕੈਂਪ ਦੀ ਕਾਰਗੁਜ਼ਾਰੀ ਵਿਚ ਆਪਣਾ ਯੋਗਦਾਨ ਅਤੇ ਸਹਿਯੋਗ ਦੇਣਗੇ ।