
ਸਿੱਕੀ ਝੱਜੀ ਪਿੰਡ ਵਾਲਾ ( ਇਟਲੀ ) ਗੁਰਦਾਸਪੁਰ ਜਿਲ੍ਹੇ ਦੇ ਪਿੰਡ ਬੂਲੇਵਾਲ ਵਿਖੇ ਜੱਗਾ ਹਿੰਦਾ ਅਤੇ ਦਰਸ਼ਨ ਫੁੱਟਬਾਲ ਖੇਡ ਮੇਲਾ ਜੋ ਕਿ ਦੂਜੀ ਵਾਰ ਕਰਵਾਇਆ ਗਿਆ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਪੰਜਾਬੀ ਸੰਗੀਤ ਦੇ ਮਹਾਨ ਕਲਾਕਾਰ ਸਰਦੂਲ ਸਿਕੰਦਰ ਜੋ ਕਿ ਦੁਨੀਆਂ ਨੂੰ ਅਲਵਿਦਾ ਆਖ ਗਏ ਸਨ ਉਹਨਾਂ ਦੀ ਯਾਦ ਨੂੰ ਸਮਰਪਿਤ ਪਹਿਲਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਇਸ ਮੇਲੇ ਦੇ ਮੁੱਖ ਪ੍ਰਬੰਧਕ ਬਾਰਡਰ ਰੇਂਜ ਦੇ ਏ ਆਈ ਜੀ ਸਰਦਾਰ ਸੂਬਾ ਸਿੰਘ ਰੰਧਾਵਾ ਨੇ ਇਲਾਕਾ ਨਿਵਾਸੀਆਂ ਦਾ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਰਦੂਲ ਸਿੰਕਦਰ ਦੀ ਸੁਰੀਲੀ ਗਾਇਕੀ ਨੂੰ ਯਾਦ ਕਰਦਿਆਂ ਕਿਹਾ ਕਿ ਐਸਾ ਫਨਕਾਰ ਸਦੀਆਂ ਬਾਅਦ ਹੀ ਪੈਦਾ ਹੁੰਦਾ ਹੈ। ਮੰਚ ਸੰਚਾਲਕ ਦੀ ਭੂਮਿਕਾ ਬਲਦੇਵ ਰਾਂਹੀ ਜੀ ਨੇ ਬਹੁਤ ਬਾਖੂਬੀ ਨਾਲ ਨਿਭਾਈ। ਅੰਤਰਰਾਸ਼ਟਰੀ ਪ੍ਰਸਿੱਧ ਪੰਜਾਬੀ ਗਾਇਕ ਲੇੰਹਿੰਬਰ ਹੂਸੈਨਪੁਰੀ ਨੇ ਆਪਣੀ ਸਟੇਜ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮਰਹੂਮ ਗਾਇਕ ਸਰਦੂਲ ਸਿੰਕਦਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਰੋਤਿਆਂ ਦੀਆਂ ਫਰਮਾਇਸ਼ਾਂ ਤੇ ਸਾਡੀ ਗਲੀ, ਫੁੱਲਾਂ ਵਾਲਾ ਸੂਟ, ਫੋਨ ਮੇਰਾ, ਦੱਸ ਜਾ ਮੇਲਣੇ, ਗੀਤ ਗਾ ਕੇ ਮੇਲਾ ਆਪਣੇ ਨਾਮ ਕੀਤਾ। ਏ ਆਈ ਜੀ ਸੂਬਾ ਸਿੰਘ ਰੰਧਾਵਾ ਅਤੇ ਮੇਲਾ ਪ੍ਰਬੰਧਕ ਕਮੇਟੀ ਵਲੋਂ ਗਾਇਕ ਲੇਂਹਿੰਬਰ ਹੂਸੈਨਪੁਰੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰਬੰਧਕ ਕਮੇਟੀ ਵਲੋਂ ਮੰਚ ਸੰਚਾਲਕ ਬਲਦੇਵ ਰਾਹੀ, ਵੀਡੀਓ ਡਾਇਰੈਕਟਰ ਕਮਲਜੀਤ ਅਤੇ ਪ੍ਰਸਿੱਧ ਸੰਗੀਤਕਾਰ ਅਮਰਿੰਦਰ ਕਾਹਲੋ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਗਏ।