
ਸਿੱਕੀ ਝੱਜੀ ਪਿੰਡ ਵਾਲਾ ( ਇਟਲੀ ) ਜਿਲ੍ਹੇ ਗੁਰਦਾਸਪੁਰ ਦੇ ਪਿੰਡ ਬੂਲੇਵਾਲ ਵਿਖੇ ਜੱਗਾ ਹਿੰਦਾ ਅਤੇ ਦਰਸ਼ਨ ਫੁੱਟਬਾਲ ਖੇਡ ਮੇਲਾ ਜੋ ਕਿ ਦੂਜੀ ਵਾਰ ਕਰਵਾਇਆ ਜਾ ਰਿਹਾ। ਇਸ ਦੇ ਨਾਲ ਹੀ 3 ਮਾਰਚ ਨੂੰ ਪ੍ਰਬੰਧਕਾਂ ਵਲੋਂ ਸੱਭਿਆਚਾਰਕ ਮੇਲਾ ਵੀ ਪਹਿਲੀ ਵਾਰ ਕਰਵਾਇਆ ਜਾ ਰਿਹਾ ਜੋ ਕਿ ਵਿਸ਼ੇਸ਼ ਤੌਰ ਤੇ ਸੁਰਾਂ ਦੇ ਸਿੰਕਦਰ ਸਰਦੂਲ ਸਿੰਕਦਰ ਦੀ ਯਾਦ ਵਿੱਚ ਹਰ ਸਾਲ ਕਰਵਾਇਆ ਜਾਵੇਗਾ। ਏ ਆਈ ਜੀ ਸੂਬਾ ਸਿੰਘ ਰੰਧਾਵਾ ਹੋਣਾਂ ਨੇ ਫੋਨ ਰਾਂਹੀ ਗੱਲਬਾਤ ਦੌਰਾਨ ਦੱਸਿਆ ਕਿ ਆਉਣ ਵਾਲੇ ਸਮੇਂ ਚ ਇਸ ਮੇਲੇ ਤੇ ਸਰਦੂਲ ਸਿੰਕਦਰ ਜੀ ਦੇ ਨਾਮ ਤੇ ਸੁਰਾਂ ਦਾ ਸਿੰਕਦਰ ਅਵਾਰਡ ਵੀ ਸ਼ੁਰੂ ਕੀਤਾ ਜਾਵੇਗਾ। ਜੋ ਕਿ ਹਰ ਸਾਲ ਕਿਸੇ ਇੱਕ ਸੁਰੀਲੇ ਗਾਇਕ ਨੂੰ ਦਿੱਤਾ ਜਾਵੇਗਾ। ਪਹਿਲੀ ਵਾਰ ਹੋਣ ਜਾ ਰਹੇ ਇਸ ਸੱਭਿਆਚਾਰਕ ਮੇਲੇ ਤੇ ਇਸ ਵਰੇ 3 ਮਾਰਚ ਵਾਲੇ ਦਿਨ ਅੰਤਰਰਾਸ਼ਟਰੀ ਪੰਜਾਬੀ ਗਾਇਕ “ਲੇਂਹਿੰਬਰ ਹੂਸੈਨਪੁਰੀ” ਸਰੋਤਿਆਂ ਦਾ ਮਨੋਰੰਜਨ ਕਰਨਗੇ। ਗਾਇਕ ਦੀਦਾਰ ਗਿੱਲ ਅਤੇ ਬਲਰਾਜ ਵੀ ਵਿਸ਼ੇਸ਼ ਤੌਰ ਤੇ ਆਪਣੇ ਗੀਤਾਂ ਰਾਂਹੀ ਰੂਬਰੂ ਹੋਣਗੇ।
