ਰੋਮ (ਦਲਵੀਰ ਕੈਂਥ)

ਮਹਾਨ ਕ੍ਰਾਂਤੀਕਾਰੀ,ਯੁੱਗ ਪੁਰਸ਼,ਅਧਿਆਤਮਕਵਾਦੀ, ਸ੍ਰੌਮਣੀ ਸੰਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 644ਵਾਂਂ ਆਗਮਨ ਪੁਰਬ ਪੂਰੀਆਂ ਦੁਨੀਆਂ ਵਿੱਚ 27 ਫਰਵਰੀ ਨੂੰ ਬਹੁਤ ਹੀ ਉਤਸਾਹ ਪੂਰਵਕ ਮਨਾਇਆ ਜਾ ਰਿਹਾ ਹੈ ਜਿਸ ਸੰਬਧੀ ਹਮੇਸਾਂ ਹੀ ਭਾਰਤ ਵਿੱਚ ਜਿੱਥੇ ਵਿਸ਼ਾਲ ਨਗਰ ਕੀਰਤਨ ਤੇ ਵਿਸ਼ਾਲ ਕੀਰਤਨ ਦਰਬਾਰ ਸਜਾਏ ਜਾਂਦੇ ਹਨ ਉੱਥੇ ਹੀ ਵਿਦੇਸ਼ਾਂ ਵਿੱਚ ਕੰਮਾਂ ਕਾਰਾਂ ਦੇ ਰੁਝੇਵਿਆਂ ਕਾਰਨ ਅਕਸਰ ਇਹ ਗੁਰਪੁਰਬ ਲੇਟ ਹੀ ਮਨਾਏ ਜਾਂਦੇ ਸਨ ਪਰ ਇਟਲੀ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਸ ਵਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਸੰਬਧੀ ਵਿਸੇ਼ਸ ਰੌਣਕਾਂ 27 ਫਰਵਰੀ ਨੂੰ ਦਿਨ ਸ਼ਨੀਵਾਰ ਨੂੰ ਇਟਲੀ ਭਰ ਦੇ ਕਈ ਸ੍ਰੀ ਗੁਰੂ ਰਵਿਦਾਸ ਟੈਂਪਲ ਤੇ ਗੁਰਦੁਆਰਾ ਸਿੰਘ ਸਭਾ ਵਿਖੇ ਲੱਗ ਰਹੀਆਂ ਹਨ।ਇਹ ਗੁਰਪੁਰਬ ਇਟਲੀ ਦੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ,ਸ਼੍ਰੀ ਗੁਰੂ ਰਵਿਦਾਸ ਟੈਂਪਲ ਸਬਾਊਦੀਆ,ਸ਼੍ਰੀ ਗੁਰੂ ਰਵਿਦਾਸ ਦਰਬਾਰ ਵਿਲੇਤਰੀ,ਗੁਰਦੁਆਰਾ ਸਿੰਘ ਸਭਾ ਅਪਰੀਲੀ,ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀE ਤੇ ਸ਼੍ਰੀ ਗੁਰੂ ਨਾਨਕ ਦਰਬਾਰ ਰੋਮ ਤੋਂ ਇਲਾਵਾ ਹੋਰ ਵੀ ਕਈ ਗੁਰਦੁਆਰਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ।ਇਸ ਮੌਕੇਗੁਰਦੁਆਰਾ ਸਾਹਿਬ ਦੀ ਵਿਸ਼ੇਸ ਦੀਪਮਾਲਾ ਤੋਂ ਇਲਾਵਾ ਕੀਰਤਨ ਦਰਬਾਰਾਂ ਵਿੱਚ ਪ੍ਰਸਿੱਧ ਮਿਸ਼ਨਰੀ ਜੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਫਲਸਫੇ ਤੋਂ ਸੰਗਤਾਂ ਨੂੰ ਵਿਸਥਾਰਪੂਰਵਕ ਜਾਣੂ ਕਰਵਾਉਗੇ।ਇਟਲੀ ਭਰ ਵਿੱਚ ਇਹ ਗੁਰਪੁਰਬ ਸਮਾਗਮ ਕੋਵਿਡ-19 ਦੇ ਨਿਯਮਾਂ ਅਨੁਸਾਰ ਹੋ ਰਹੇ ਹਨ ਜਿਸ ਵਿੱਚ ਸਭ ਸੰਗਤਾਂ ਮਾਸਕ ਲਗਾਕੇ ਹੀ ਹਾਜ਼ਰੀ ਭਰੇ।ਜਿ਼ਕਰਯੋਗ ਹੈ ਕਿ ਇਸ ਆਗਮਨ ਪੁਰਬ ਮੌਕੇ ਇਟਲੀ ਦੀ ਸਿਰਮੌਰ ਸਮਾਜ ਸੇਵੀ ਭਾਰਤ ਰਤਨ ਡਾਕਟਰ ਭੀਮ ਰਾE ਅੰਬੇਡਕਰ ਐਸੋਸੀਏਸ਼ਨ(ਰਜਿ:)ਵੱਲੋਂ ਵਿਸ਼ਵ ਪੱਧਰ ਦੀ ਵਿਸ਼ਾਲ ਯੂਮ ਐਪ ਉਪੱਰ ਆਨਲਾਈਨ ਕਾਨਫਰੰਸ ਕੀਤੀ ਜਾ ਰਹੀ ਹੈ ਜਿਸ ਵਿੱਚ ਦੁਨੀਆਂ ਭਰ ਦੀਆਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਸਮੂਲੀਅਤ ਕਰਨਗੀਆਂ।