
ਮਾਲੇਰਕੋਟਲਾ ‘ਚ ਹੋਈ ਹੂੰਝਾਫੇਰ ਜਿੱਤ ਮੈਡਮ ਰਜ਼ੀਆ ਸੁਲਤਾਨਾ ਦੀ ਯੋਗ ਅਗਵਾਈ ਦਾ ਨਤੀਜਾ: ਕੌਂਸਲਰ ਅਕਬਰ
ਮਲੇਰਕੋਟਲਾ , 26 ਫਰਵਰੀ (ਜਮੀਲ ਜੌੜਾ): ਪਿਛਲੇ ਦਿਨੀਂ ਹੋਈਆਂ ਸਥਾਨਕ ਨਗਰ ਕੌਂਸਲ ਮਲੇਰਕੋਟਲਾ ਚੋਣਾ ਵਿੱਚ ਕਾਂਗਰਸ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਤੋਂ ਬਆਦ ਵੱਖ ਵੱਖ ਵਾਰਡਾਂ ਵਿੱਚੋਂ ਜੇਤੂ ਉਮੀਦਵਾਰਾਂ ਦੀਆਂ ਚਰਚਾਵਾਂ ਜੋਰਾਂ ਤੇ ਹਨ। ਜਿਹਨਾਂ ਵਿੱਚੋਂ ਮਾਲੇਰਕੋਟਲਾਂ ਦੀ ਸੱਭ ਤੋਂ ਵੱਧ ਚਾਰਚਾ ਵਿੱਚ ਰਹੀ ਵਾਰਡ ਨੰ. 18 ਦੀ ਸੀਟ ਤੋਂ ਜੇਤੂ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਮੁਹੰਮਦ ਅਕਬਰ ਦੀ ਇਸ ਜਿੱਤ ਨੇ ਪਿਛਲੇ ਲੱਗਭੱਗ ਪੰਜ ਦਹਾਕਿਆਂ ਤੋਂ ਜਿੱਤਦੇ ਆ ਰਹੇ ਨਾਗਰ ਕੌਂਸਲ ਮਾਲੇਰਕੋਟਲਾ ਦੇ ਸਬਕਾ ਪ੍ਰਧਾਨ ਸਰਦਾਰ ਅਲੀ ਦਾਰਾ ਦੇ ਸਪੁੱਤਰ ਆਰਿਫ ਦਾਰਾ ਨੂੰ ਹਰਾ ਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਸੀਟ ਤੌਂ ਪਿਛਲੇ ਲੱਗਭੱਗ ਪੰਜ ਦਹਾਕਿਆਂ ਤੋਂ ਪੂਰਨ ਤੌਰ ਤੇ ਦਾਰਾ ਪਰੀਵਾਰ ਦਾ ਹੀ ਜਿੱਤਦਾ ਆ ਰਿਹਾ ਹੈ। ਸ਼ਹਿਰ ਵਿੱਚ ਚਰਚਾਵਾਂ ਹਨ ਕਿ ਸਰਦਾਰ ਅਲੀ ਦਾਰਾ ਜਿੱਥੇ ਇੱਕ ਸੀਨੀਆਰ ਨੇਤਾ ਹਨ ਉਥੇ ਹੀ ਉਹਨਾਂ ਦੇ ਸਪੂਤਰ ਆਜਮ ਦਾਰਾ ਮਾਲੇਰਕੋਟਲਾ ਆਮ ਆਦਮੀ ਪਾਰਟੀ ਦੇ ਕਦਾਵਰ ਨੇਤਾ ਅਤੇ ਆਮ ਆਦਮੀ ਪਾਰਟੀ ਮਾਲੇਰਕੋਟਲਾ ਤੋਂ ਵਿਧਾਨਸਭਾ ਚੋਣਾ ਲਈ ਐਮ. ਐਲ. ਏ. ਦੀ ਟਿਕਟ ਦੇ ਪਰਮੁੱਖ ਦਾਵੇਦਾਰ ਵਿੱਚੋਂ ਇੱਕ ਹਨ। ਮੁਹੰਮਦ ਅਕਬਰ ਦੀ ਇਸ ਜਿੱਤ ਨੇ ਜਿੱਥੇ ਆਜਮ ਦਾਰਾ ਲਈ ਆਮ ਆਦਮੀ ਪਾਰਟੀ ਮਾਲੇਰਕੋਟਲਾ ਤੋਂ ਵਿਧਾਨਸਭਾ ਚੋਣਾ ਲਈ ਟਿਕਟ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ ਉਥੇ ਹੀ ਮੁਹੰਮਦ ਅਕਬਰ ਦੀ ਜਿੱਤ ਤੋਂ ਸ਼ਹਿਰ ਵਾਸੀ ਮੁਹੰਮਦ ਅਕਬਰ ਨੂੰ ਨਗਰ ਕੌਂਸ਼ਲ ਪ੍ਰਧਾਨ ਦੇ ਰੂਪ ਵਿੱਚ ਦੇਖਣ ਦੀਆਂ ਚਰਚਾਵਾਂ ਵੀ ਪੂਰੀਆਂ ਜੋਰਾ ਤੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁਹੰਮਦ ਅਕਬਰ ਨੇ ਕਿਹਾ ਕਿ ਜਿੱਤ ਅਤੇ ਹਾਰ ਸ਼ਿਰਫ ਅੱਲ੍ਹਾ ਜੀ ਦੇ ਹੱਥ ਵਿੱਚ ਹੈ ਅਸੀਂ ਤਾਂ ਸ਼ਿਰਫ ਕੋਸੀਸ ਕਰਦੇ ਹਾਂ। ਮੇਰੀ ਜਿੱਤ ਉਸ ਉਪਰ ਵਾਲੇ ਦੀ ਮੇਹਰ ਅਤੇ ਮੈਡਮ ਰਜ਼ੀਆ ਸੁਲਤਾਨਾ ਜੀ ਦੀ ਯੋਗ ਅਗਵਾਈ ਦਾ ਨਤੀਜਾ ਹੈ ਅਤੇ ਇਸ ਜਿੱਤ ਨੂੰ ਬਰਕਰਾਰ ਰੱਖਣ ਲਈ ਮੈਂ ਮਾਲੇਰਕੋਟਲ ਹਾਉਸ ਅਤੇ ਮੈਡਮ ਰਜ਼ੀਆ ਸੁਲਤਾਨਾ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਹਮੇਸ਼ਾ ਆਪ ਦੀ ਸੇਵਾ ਕਰਦਾ ਰਹਾਗਾ। ਨਗਰ ਕੌਂਸਲ ਚੋਣਾ ਵਿੱਚ ਕਾਂਗਰਸ ਪਾਰਟੀ ਨੂੰ ਬਹੁਮਤ ਮੈਡਮ ਰਜ਼ੀਆ ਸੁਲਤਾਨਾ ਜੀ ਦੇ ਹੱਕ ਵਿੱਚ ਲੋਕ ਫਤਵਾ ਹੈ। ਇਸ ਸਮੇਂ ਉਹਨਾਂ ਨਾਲ ਸੋਦਾਗਰ ਅਲੀ, ਮੁਹੰਮਦ ਵਸੀਮ, ਮੁਹੰਮਦ ਸ਼ਰੀਫ, ਮੁਹੰਮਦ ਨਈਮ, ਮੁਹੰਮਦ ਯਾਮੀਨ, ਇਲਾਕਾ ਨਿਵਸੀ ਅਤੇ ਕਾਂਗਰਸ ਵਰਕਰ ਹਾਜਰ ਸਨ।