6.9 C
United Kingdom
Saturday, March 7, 2026

More

    ਪਿੰਡ ਹਿੰਮਤਪੁਰਾ (ਮੋਗਾ) ਵਿੱਚ ਬੀਕੇਯੂ ਏਕਤਾ (ਉਗਰਾਹਾਂ) ਦੀ ਔਰਤ ਕਮੇਟੀ ਦੀ ਚੋਣ

    ਸੰਘਰਸ਼ਾਂ ਵਿੱਚ ਔਰਤਾਂ ਦਾ ਅਹਿਮ ਯੋਗਦਾਨ ਕੁਲਦੀਪ ਕੌਰ ਕੁੱਸਾ
    ਨਿਹਾਲ ਸਿੰਘ ਵਾਲਾ (ਪੰਜ ਦਰਿਆ ਬਿਊਰੋ) ਅੱਜ ਪਿੰਡ ਹਿੰਮਤਪੁਰਾ ਮੋਗਾ ਵਿੱਚ ਬੀਕੇਯੂ ਏਕਤਾ ਉਗਰਾਹਾਂ ਦੀ ਔਰਤ ਕਮੇਟੀ ਦੀ ਚੋਣ ਬਲਾਕ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਕੌਰ ਕੁੱਸਾ ਦੀ ਅਗਵਾਈ ਹੇਠ ਹੋਈ। ਉਹਨਾਂ ਕਿਹਾ ਕਿ ਅੱਜ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਅਤੇ ਸਾਮਰਾਜ ਪੱਖੀ ਨੀਤੀਆਂ ਦਾ ਪੱਖ ਪੂਰਦਿਆ ਜੋ ਖੇਤੀ ਵਿਰੋਧੀ ਤਿੰਨ ਕਾਲੇ ਕਾਨੂੰਨ ਦੇਸ਼ ਵਿੱਚ ਲਾਗੂ ਕੀਤੇ ਜਾ ਰਹੇ ਹਨ ਤੇ ਉਹਨਾਂ ਕਾਨੂੰਨਾਂ ਖਿਲਾਫ਼ ਲੜਾਈ ਫੇਰ ਬੀਬੀ ਗੁਲਾਬ ਕੌਰ ਵਰਗੀਆਂ ਬਹਾਦਰ ਮਾਵਾਂ ਭੈਣਾਂ ਦੀ ਮੰਗ ਕਰਦੀ ਹੈ।

    ਇਸ ਸੰਘਰਸ਼ ਨੂੰ ਫਿਰਕੂ ਰੰਗਤ ਦੇਣ ਅਤੇ ਇਸ ਸੰਘਰਸ਼ ਦੀ ਹਮਾਇਤ ਕਰਨ ਵਾਲਿਆਂ ਤੇ ਦੇਸ਼ ਧਰੋਹ ਦੇ ਪਰਚੇ ਦਰਜ ਕਰਨ ਤੇ ਕੇਂਦਰ ਸਰਕਾਰ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਜ਼ਮੀਨ ਨੂੰ ਬਚਾਉਣ ਦਾ ਇੱਕੋ ਇੱਕ ਰਾਹ ਕੁਰਬਾਨੀਆਂ ਦਾ ਰਾਹ ਹੈ ਜਿਸ ਤੇ ਚੱਲ ਕੇ ਹੀ ਦੇਸ਼ ਦਾ ਕਿਸਾਨ ਆਪਣੀਆਂ ਜ਼ਮੀਨਾਂ ਦੀ ਰਾਖੀ ਕਰ ਸਕਦਾ ਹੈ।ਜ਼ਮੀਨੀ ਘੋਲ ਨੂੰ ਜਿੱਤ ਤੱਕ ਪਹੁੰਚਾਉਣ ਲਈ ਸਮਾਜ ਦਾ ਅੱਧ ਬਣਦੀਆਂ ਔਰਤਾਂ ਨੂੰ ਘੋਲ ਵਿੱਚ ਸ਼ਾਮਲ ਕਰਨਾ ਵਕਤ ਦੀ ਅਣਸਰਦੀ ਲੋੜ ਹੈ ਤੇ ਆਪਣੀ ਜੱਥੇਬੰਦੀ ਇਸ ਲੋੜ ਨੂੰ ਬਹੁਤ ਗੰਭੀਰਤਾ ਨਾਲ ਮਹਿਸੂਸ ਕਰਦੀ ਹੈ ਜਿਸ ਕਰਕੇ ਆਪਣੀ ਜੱਥੇਬੰਦੀ ਇਸ ਲੜ ਨੂੰ ਬਰਾਬਰ ਕਰਨ ਲਈ ਲਗਾਤਾਰ ਪੂਰਾ ਤਾਣ ਲਾ ਰਹੀ ਹੈ । ਦਿੱਲੀ ਦੀਆਂ ਸਰਹੱਦਾਂ ਉੱਤੇ ਚੱਲ ਸੰਘਰਸ਼ ਤੋਂ ਬੁਖਲਾਹਟ ਵਿੱਚ ਆ ਕੇ ਮੋਦੀ ਸਰਕਾਰ ਅਜਿਹੇ ਕੋਝੇ ਹਥਕੰਡੇ ਵਰਤ ਰਹੀ ਹੈ ਪਰ ਮੁਲਕ ਦੇ ਲੋਕ ਇਹਨਾਂ ਹਥਕੰਡਿਆ ਨੂੰ ਸਫਲ ਨਹੀਂ ਹੋਣ ਦੇਣਗੇ। ਪ੍ਰਧਾਨ ਜੰਗੀਰ ਸਿੰਘ ਹਿੰਮਤਪੁਰਾ ਨੇ ਜਿਸ ਤਰ੍ਹਾਂ ਕਿਸਾਨ ਜੱਥੇਬੰਦ ਹੋ ਗਏ ਉਸ ਤਰ੍ਹਾਂ ਮਜ਼ਦੂਰ ਨੂੰ ਜੱਥੇਬੰਦ ਕਰਨ ਲਈ ਆਪਣੀ ਜੱਥੇਬੰਦੀ ਮਜ਼ਦੂਰ ਜੱਥੇਬੰਦੀ ਦੀ ਹਰ ਸੰਭਵ ਮਦਦ ਕਰਦੀ ਹੈ ਤਾਂ ਜੋ ਕਿ ਕੇਂਦਰ ਅਤੇ ਰਾਜ ਸਰਕਾਰ ਦੀ ਮਜ਼ਦੂਰਾਂ ਕਿਸਾਨਾਂ ਨੂੰ ਪਾੜਨ ਦੀ ਹਰੇਕ ਚਾਲ ਨੂੰ ਫੇਲ੍ਹ ਕੀਤਾ ਜਾ ਸਕੇ।ਹਰੇਕ ਸੰਘਰਸ਼ ਵਿੱਚ ਜਿੱਤ ਹਾਸਲ ਹੋਵੇ।ਇਸ ਸਮੇਂ ਔਰਤ ਕਮੇਟੀ ਦੀ ਚੋਣ ਕੀਤੀ ਗਈ। ਪ੍ਰਧਾਨ ਚਰਨਜੀਤ ਕੌਰ , ਮੀਤ ਪ੍ਰਧਾਨ ਕਰਮਜੀਤ ਕੌਰ , ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਕੌਰ, ਜਰਨਲ ਸਕੱਤਰ ਬਲਜੀਤ ਕੌਰ, ਖਜ਼ਾਨਚੀ ਅਮਰਜੀਤ ਕੌਰ, ਕਮੇਟੀ ਸਹਾਇਕ ਮਨਜੀਤ ਕੌਰ ਨੂੰ ਚੁਣਿਆ ਗਿਆ। ਆਗੂਆਂ ਨੇ ਕਿਹਾ ਦਿੱਲੀ ਸਮੇਤ ਪੰਜਾਬ ਵਿੱਚ ਲੱਗੇ ਆਪਣੀ ਜੱਥੇਬੰਦੀ ਦੇ ਸਾਰੇ ਪੱਕੇ ਮੋਰਚਿਆਂ ਵਿੱਚ ਭਗਤ ਰਵਿਦਾਸ ਜੀ ਦਾ ਜਨਮ ਦਿਵਸ ਅਤੇ ਸ਼ਹੀਦ ਚੰਦਰ ਸ਼ੇਖਰ ਅਜ਼ਾਦ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਲਈ 27 ਫਰਵਰੀ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਅਤੇ ਪੰਜਾਬ ਵਿੱਚ ਜੱਥੇਬੰਦੀ ਦੇ ਲੱਗੇ ਮੋਰਚਿਆਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਜਗਸੀਰ ਸਿੰਘ ਬਿੱਲੂ , ਭੈਣਾਂ ਵਿੱਚੋਂ ਸ਼ਿੰਦਰਪਾਲ ਕੌਰ, ਗੁਰਮੀਤ ਕੌਰ, ਸ਼ਿੰਦਰ ਕੌਰ, ਪਰਮਜੀਤ ਕੌਰ ਕਿਸਾਨ ਆਗੂ ਅਤੇ ਵਰਕਰ ਕਰਤਾਰ ਸਿੰਘ ਪੰਮਾ, ਜਸਵੰਤ ਸਿੰਘ, ਸੁਖਦੇਵ ਸਿੰਘ, ਗੁਰਬਚਨ ਸਿੰਘ, ਬੂਟਾ,ਸਿੰਦਾ ਪੱਪੂ, ਮਨਪ੍ਰੀਤ ਤੋਂ ਇਲਾਵਾ ਵੱਡੀ ਵਿੱਚ ਮਾਵਾਂ ਭੈਣਾਂ ਕਿਸਾਨ ਮਜ਼ਦੂਰ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!