ਦੁੱਖਭੰਜਨ
0351920036369
ਸਰਦੂਲ ਦੇ ਅੱਜ ਜਾਣ ਦਾ ਏਨਾਂ,
ਦੁੱਖ ਮਨਾਇਆ ਜਾ ਰਿਹੈ |
ਅੱਜ ਹਰ ਪੰਜਾਬੀ ਉਦਾਸ ਏ,
ਨੈਣੋਂ ਹੰਝੂ ਵਹਾਇਆ ਜਾ ਰਿਹੈ |
ਸਰਗਮਾਂ ਨਾਲ ਲਬਰੇਜ਼ ਅੱਜ,
ਹਾਏ ਝੰਡਾ ਝੁਕਾਇਆ ਜਾ ਰਿਹੈ |
ਦੁੱਖਭੰਜਨਾਂ,
ਸਰਦੂਲ ਦੇ ਆਖਰੀ ਸਫਰ ਵਿੱਚ,
ਥਾਂ-ਥਾਂ ਫੁੱਲ ਵਿਛਾਇਆ ਜਾ ਰਿਹੈ |

ਦੱਸ ਸਰਦੂਲ ਕਿਉਂ ਨੂਰੀ ਨੂੰ,
ਤੂੰ ਬੇਨੂਰ ਕਰਕੇ ਤੁਰ ਗਿਉਂ |
ਅੱਜ ਆਪਣੀ ਹੀ ਸ਼ਰੀਕੇ ਹਯਾਤ ਦਾ,
ਕਿਉਂ ਦਿਲ ਚੂਰ ਕਰਕੇ ਤੁਰ ਗਿਉਂ |
ਜੋ ਦਮ-ਦਮ ਤੇਰੇ ਸਾਹ ਦੇ ਨੇੜੇ ਸੀ,
ਕਿਉਂ ਉਸਨੂੰ ਦੂਰ ਕਰਕੇ ਤੁਰ ਗਿਉਂ |
ਦੁੱਖਭੰਜਨ ਦੀ ਜਾਚੇ ਤੂੰ ਤਾਂ,
ਪੱਤਰਾਂ ਨੂੰ ਵੀ ਮਸ਼ਹੂਰ ਕਰਕੇ ਤੁਰ ਗਿਉਂ |