…. ਤੇ ਹੁਣ ਓਵਰ ਸਪੀਡ ਵਾਹਨਾਂ ‘ਤੇ ਨੱਥ
ਮਲੇਰਕੋਟਲਾ, 23 ਫਰਵਰੀ (ਪੰਜ ਦਰਿਆ ਬਿਊਰੋ)– ਟ੍ਰੈਫਿਕ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕਰਵਾਉਣ ਦੇ ਮਕਸਦ ਨਾਲ ਇੰਸਪੈਕਟਰ ਤੇਜਿੰਦਰ ਸਿੰਘ ਇੰਚਾਰਜ ਜਿਲ੍ਹਾ ਟ੍ਰੈਫਿਕ ਪੁਲਿਸ ਸੰਗਰੂਰ ਦੀ ਅਗਵਾਈ ਹੇਠ ਅੱਜ ਮਲੇਰਕੋਟਲਾ – ਲੁਧਿਆਣਾ ਰੋਡ ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਟ੍ਰੈਫਿਕ ਪੁਲਿਸ ਦੀ ਟੀਮ ਵੱਲੋਂ ਓਵਰ ਸਪੀਡ ਵਾਹਨਾਂ ਦੇ ਚਲਾਨ ਕੱਟੇ ਗਏ ।ਮਲੇਰਕੋਟਲਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਸਬ ਇੰਸਪੈਕਟਰ ਕਰਨਜੀਤ ਸਿੰਘ ਜੇਜੀ ਨੇ ਇਸ ਮੌਕੇ ਦੱਸਿਆ ਕਿ ਲੋੜ ਨਾਲੋਂ ਵੱਧ ਸਪੀਡ ਨਾਲ ਗੱਡੀ ਚਲਾਉਣ ਨਾਲ ਕੀਮਤੀ ਜਾਨਾਂ ਦਾ ਨੁਕਸਾਨ ਹੁੰਦਾ ਹੈ ਇਸ ਲਈ ਇਸ ਰੁਝਾਨ ਨੂੰ ਸਖਤੀ ਨਾਲ ਰੋਕਣ ਲਈ ਚਲਾਨ ਕੱਟੇ ਜਾ ਰਹੇ ਹਨ। ਇਸ ਮੌਕੇ ਏ.ਐੱਸ.ਆਈ ਭਰਪੂਰ ਸਿੰਘ, ਏ.ਐੱਸ.ਆਈ ਬਲਵਿੰਦਰ ਸਿੰਘ, ਏ. ਐੱਸ.ਆਈ ਕਰਨੈਲ ਸਿੰਘ, ਏ.ਐੱਸ.ਆਈ ਸਰਵਣ ਸਿੰਘ ਅਤੇ ਹੌਲਦਾਰ ਪ੍ਰਗਟ ਸਿੰਘ ਵੀ ਮੌਜੂਦ ਸਨ।

ਮਲੇਰਕੋਟਲਾ-ਲੁਧਿਆਣਾ ਰੋਡ ਤੇ ਓਵਰ ਸਪੀਡ ਵਾਹਨਾਂ ਦੀ ਚੈਕਿੰਗ ਕਰਦੇ ਹੋਏ ਟ੍ਰੈਫਿਕ ਪੁਲਿਸ ਦੇ ਅਧਿਕਾਰੀ।