3.4 C
United Kingdom
Sunday, March 8, 2026

More

    ਵਿਸ਼ਵ-ਪੱਧਰ ਤੇ ਕਰੋਨਾਂ ਪੀੜਤਾਂ ਦੀ ਗਿਣਤੀ 22 ਲੱਖ ਤੋ ਪਾਰ..!

    ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)

    ਕੌਮਾਂਤਰੀ ਮਹਾਮਾਰੀ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਹੁਣ ਤੱਕ ਵਿਸ਼ਵ ਦੇ ਜ਼ਿਆਦਤਰ ਦੇਸ਼ਾਂ ’ਚ ਇਸ ਮਹਾਮਾਰੀ ਨਾਲ 21 ਲੱਖ ਤੋਂ ਵਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨੀਅਰਿੰਗ ਕੇਂਦਰ (ਸੀ.ਐੱਸ.ਐੱਸ.ਈ.) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਦੁਨੀਆ ਭਰ ’ਚ ਕੋਰੋਨਾ ਵਾਇਰਸ ਨਾਲ ਕੁੱਲ 22,18,590 ਲੋਕ ਪ੍ਰਭਾਵਿਤ ਹੋਏ ਹਨ ਜਦਕਿ ਇਸ ਨਾਲ ਮਰਨਵਾਲਿਆਂ ਦੀ ਗਿਣਤੀ ਵਧ ਕੇ 1,49,860 ਹੋ ਗਈ ਹੈ। ਦੁਨੀਆ ਭਰ ’ਚ ਹੁਣ ਤੱਕ 5,60,672 ਲੋਕ ਇਸ ਵਾਇਰਸ ਤੋਂ ਪੂਰੀ ਤਰ੍ਹਾਂ ਠੀਕ ਵੀ ਹੋਏ ਹਨ। ਭਾਰਤ ’ਚ ਵੀ ਕੋਰੋਨਾ ਦਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਦੇ 32 ਸੂਬਿਆਂ ਅਤੇ ਕੇਂਦਰ ਸ਼ਾਤਿਸ ਪ੍ਰਦੇਸ਼ਾਂ ’ਚ ਹੁਣ ਤੱਕ 13,835 ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ ਅਤੇ 452 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 1749 ਲੋਕ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਸੀ.ਐੱਸ.ਐੱਸ.ਈ. ਵੱਲੋਂ ਜਾਰੀ ਤਾਜ਼ਾ ਅੰਤੜਿਆਂ ਮੁਤਾਬਕ ਦੁਨੀਆ ਦੀ ਮਹਾਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ’ਚ ਇਹ ਮਹਾਮਾਰੀ ਭਿਆਨਕ ਰੂਪ ਲੈ ਚੁੱਕੀ ਹੈ ਜਿੱਥੇ ਹੁਣ ਤੱਕ 6,80,541 ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ ਜਦਕਿ 35,353 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 58,066 ਲੋਕ ਠੀਕ ਵੀ ਹੋਏ ਹਨ। ਜਦਕਿ ਇਟਲੀ ’ਚ ਇਸ ਮਹਾਮਾਰੀ ਕਾਰਨ ਹੁਣ ਤੱਕ 22,170 ਲੋਕਾਂ ਦੀ ਮੌਤ ਹੋਈ ਅਤੇ 1,68,941 ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ। ਇਸ ਵਾਇਰਸ ਨੂੰ ਤਿਆਰ ਕੀਤੀ ਗਈ ਇਕ ਰਿਪੋਰਟ ਮੁਤਾਬਕ ਚੀਨ ’ਚ ਹੋਈਆਂ ਮੌਤਾਂ ਦੇ 80 ਫੀਸਦੀ ਮਾਮਲੇ 60 ਸਾਲ ਤੋਂ ਵਧ ਉਮਰ ਦੇ ਲੋਕਾਂ ਦੇ ਸਨ। 
    ਇਸ ਤੋਂ ਇਲਾਵਾ ਇਹਨਾਂ ਦੇਸ਼ਾਂ ਵਿਚ ਮੌਤਾਂ ਦਾ ਅੰਕੜਾ ਇਸ ਤਰ੍ਹਾਂ ਹੈ-
    ਸਪੇਨ- 19,478
    ਜਰਮਨੀ- 4,193
    ਬ੍ਰਿਟੇਨ- 14,576
    ਈਰਾਨ- 4,958
    ਬੈਲਜਿਅਮ- 5,163
    ਨੀਦਰਲੈਂਡ- 3,459
    ਬ੍ਰਾਜ਼ੀਲ- 1,952
    ਤੁਰਕੀ- 1,769
    ਸਵੀਡਨ- 1,400
    ਸਵਿਟਰਜ਼ਲੈਂਡ- 1,325
    ਕੈਨੇਡਾ- 1,251
    ਪੁਰਤਗਾਲ- 657
    ਇੰਡੋਨੇਸ਼ੀਆ- 420
    ਮੈਕਸਿਕੋ- 486
    ਆਇਰਲੈਂਡ- 444
    ਆਸਟ੍ਰੀਆ- 410
    ਰੋਮਾਨੀਆ- 392
    ਇਕਵਾਡੋਰ- 388
    ਫਿਲਪੀਨਸ- 362
    ਅਲਜੀਰੀਆ- 336
    ਡੇਨਮਾਰਕ- 321
    ਪੋਲੈਂਡ- 292

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!