8.9 C
United Kingdom
Saturday, April 19, 2025

More

    ਦਲਿਤ ਖੇਤ ਮਜਦੂਰਾਂ ਵਲੋਂ ਤਖਤੂਪੁਰਾ ਵਿਖੇ ਕੀਤੀ ਵਿਸਾਲ ਕਾਨਫਰੰਸ

    ਜਾਤ-ਪਾਤ ਅਤੇ ਸਿਆਸੀ ਪਾਰਟੀਆਂ ਤੋਂ ਉੱਪਰ ਉੱਠਕੇ ਸੰਘਰਸ਼ ਤੇਜ ਕਰਨ ਦਾ ਦਿੱਤਾ ਸੱਦਾ

    ਮੋਗਾ-15 ਫਰਵਰੀ(ਵਰਿੰਦਰ ਸਿੰਘ ਖੁਰਮੀ) ਅੱਜ ਸੂਬਾ ਕਮੇਟੀ ਦੇ ਸੱਦੇ ਦੀ ਲੜੀ ਤਹਿਤ ਕਾਲੇ ਕਾਨੂੰਨਾਂ, ਦਲਿਤਾਂ ਤੇ ਜਬਰ ਖਿਲਾਫ਼,ਮਜਦੂਰ ਮੰਗਾਂ ਬਾਰੇ,ਦਿਲੀ ਮੋਰਚਿਆਂ ਤੇ ਹੋ ਰਹੇ ਫਿਰਕੂ ਫਾਸ਼ੀ ਹਮਲਿਆਂ ਖਿਲਾਫ਼ ਪਿੰਡ ਤਖਤੂਪੁਰਾ ਵਿਖੇ ਪੰਜਾਬ ਖੇਤ ਮਜਦੂਰ ਯੂਨੀਅਨ ਜਿਲ੍ਹਾ ਮੋਗਾ ਵਲੋਂ ਜ਼ਿਲ੍ਹਾ ਪੱਧਰੀ ਕਾਨਫਰੰਸ ਕੀਤੀ ਗਈ।ਜਿਸ ਵਿੱਚ ਜਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਚੋਂ ਹਜਾਰਾਂ ਮਜਦੂਰ ਮਰਦ/ ਅੌਰਤਾਂ ਅਤੇ ਕਿਸਾਨ ਇਕੱਠੇ ਹੋਏ।

    ਇਕੱਠ ਨੂੰ ਸੰਬੋਧਨ ਕਰਦਿਆਂ ਮਜਦੂਰ ਆਗੂ ਮੇਜਰ ਸਿੰਘ ਕਾਲੇਕੇ ਪ੍ਧਾਨ ਜਿਲ੍ਹਾ ਮੋਗਾ, ਦਰਸ਼ਨ ਸਿੰਘ ਹਿੰਮਤਪੁਰਾ ਜਿਲ੍ਹਾ ਸਕੱਤਰ ਅਤੇ ਹਰਮੇਸ ਮਾਲੜੀ ਸੂਬਾ ਵਿੱਤ ਸਕੱਤਰ ਨੇ ਸੰਬੋਧਨ ਕਰਦਿਆਂ ਦੱਸਿਆ ਹੈ ਕਿ ਮੋਦੀ ਸਰਕਾਰ ਵਲੋਂ ਲਿਆਂਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਜਨਤਕ ਵੰਡ ਪ੍ਣਾਲੀ ਤਹਿਤ ਮਿਲਦਾ ਨਿਗੂਣਾ ਰਾਸਨ ਖਤਮ ਹੋਵੇਗਾ,ਮੰਡੀ ਢਾਚਾ ਵੀ ਤਬਾਹ ਹੋ ਜਾਵੇਗਾ,ਐਫ ਸੀ ਆਈ ਅਦਾਰੇ ਦਾ ਭੋਗ ਪਾਕੇ ਗੁਦਾਮ ਵੀ ਖਤਮ ਕਰ ਦਿੱਤੇ ਜਾਣਗੇ। ਇਹਨਾਂ ਚ ਕੰਮ ਕਰਦੇ ਲੱਖਾਂ ਲੋਕਾਂ ਦਾ ਰੁਜਗਾਰ ਉਜਾੜਾ ਹੋਵੇਗਾ।

    ਜਰੂਰੀ ਵਸਤਾਂ ਸੋਧ ਕਾਨੂੰਨ ਰਾਹੀਂ ਜਮਾਂਖੋਰਾਂ,ਜਖੀਰੇਬਾਜਾਂ ਨੂੰ ਕਾਲਾਬਜਾਰੀ ਕਰਨ ਦੀ ਖੁੱਲ ਮਿਲੇਗੀ ਜਿਸ ਰਾਹੀਂ ਦਾਲਾਂ,ਸਬਜੀਆਂ,ਫਲਾਂ,ਖੰਡ, ਚਾਹਪੱਤੀ,ਤੇਲ,ਘਿਉ ਆਦਿ ਹੋਰ ਜਰੂਰੀ ਵਸਤਾਂ ਦੇ ਭਾਅ ਹਰੇਕ ਗਰੀਬ ਦੀ ਪਹੁੰਚ ਤੋਂ ਦੂਰ ਹੋ ਜਾਣਗੇ।ਠੇਕਾ ਖੇਤੀ ਕਾਨੂੰਨ ਲਾਗੂ ਹੋਣ ਨਾਲ ਖੇਤ ਮਜਦੂਰਾਂ,ਬੇਜਮੀਨੇ ਤੇ ਥੁੜ ਜਮੀਨੇ ਕਿਸਾਨਾਂ ਦਾ ਠੇਕੇ ਹਿੱਸੇ ਤੇ ਜਮੀਨਾਂ ਲੈਣ ਦਾ ਹੱਕ ਕਾਰਪੋਰੇਟ ਘਰਾਣਿਆਂ ਵਲੋਂ ਵੱਡੇ ਫਾਰਮਾ ਦੀ ਨੀਤੀ ਤਹਿਤ ਖਤਮ ਕਰ ਦਿੱਤਾ ਜਾਵੇਗਾ।ਨਾਲ ਹੀ ਸਾਗ, ਬਾਲਣ ਅਤੇ ਕੱਖ ਪੱਠਾ ਲਿਆਉਣਾ ਵੀ ਮਨਾਹੀ ਹੋ ਜਾਵੇਗਾ।ਸਦੀਆਂ ਤੋਂ ਐਸੀ/ਬੀਸੀ ਦਲਿਤ ਭਾਈ ਚਾਰਿਆਂ ਨਾਲ ਹੁੰਦਾ ਜਬਰ ਅਤੇ ਵਿਤਕਰਾ ਹੋਰ ਵਧੇਗਾ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਇਸਦੇ ਪਿਛੇ ਕੰਮ ਕਰਦੀ ਆਰ ਐਸ ਐਸ ਦਾ ਮੁੱਖ ਏਜੰਡਾ ਮੰਨੂੰਵਾਦੀ ਵਿਚਾਰਧਾਰਾ ਨੂੰ ਲਾਗੂ ਕਰਨਾ ਹੈ। ਜਿਸ ਦਾ ਮੁੱਖ ਨਿਸਾਨਾ ਦਲਿਤ ਭਾਈਚਾਰਾ ਸਦੀਆਂ ਤੋਂ ਬਣਦਾ ਆ ਰਿਹਾ ਹੈ।ਪਿਛਲੇ ਦਿਨੀਁ ਹਾਥਰਸ (ਯੂ ਪੀ) ਚ ਦਲਿਤ ਮਜਦੂਰ ਬੱਚੀ ਨਾਲ ਵਾਪਰੀ ਘਟਨਾ,ਊਨਾਉ ਚ ਦਲਿਤ ਵਿਆਕਤੀਆਂ ਤੇ ਜਬਰ,ਨੌਦੀਪ ਕੌਰ ਗੰਧੜ ਗਿ੍ਫ਼ਤਾਰੀ ਅਤੇ ਅਣਮਨੁੱਖੀ ਤਸੱਦਦ ਵਰਗੀਆਂ ਘਟਨਾਵਾਂ ਦਿਲ ਦਿਹਲਾਉਣ ਵਾਲੀਆਂ ਹਨ।ਸੰਨ 2015 ਤੋਂ ਮੋਦੀ ਰਾਜ ਚ ਹੀ ਦਲਿਤਾਂ ਤੇ 38670 ਕੇਸ ਦਰਜ ਹੋਏ ਜੋ ਸੰਨ 2019 ਚ ਵਧਕੇ 45935 ਹੋ ਗਏ।

    ਤੁਛ ਰਾਆਇਤਾਂ ਵੱਲ ਦੇਖਣ ਦੀ ਬਜਾਏ ਦਲਿਤ ਮਜਦੂਰ ਭਾਈਚਾਰੇ ਨੂੰ ਇਧਰ ਵੀ ਧਿਆਨ ਦੇਣ ਦੀ ਜਰੂਰਤ ਹੈ।ਸਗੋਂ ਸਾਨੂੰ ਤਾਂ ਸਾਡੀਆਂ ਹਕੀਕੀ ਮੰਗਾਂ ਖੇਤੀ ਕਾਲੇ ਕਾਨੂੰਨ ਰੱਦ ਕਰਨ,ਕਿਰਤ ਕਨੂੰਨਾਂ ਚ ਕੀਤੀਆਂ ਸੋਧਾਂ ਵਾਪਸ ਲੈਣ,ਜਨਤਕ ਵੰਡ ਪ੍ਣਾਲੀ ਨੂੰ ਮਜ਼ਬੂਤ ਕਰਕੇ ਸਾਰੀਆਂ ਜਰੂਰੀ ਵਸਤਾਂ ਡੀਪੂਆਂ ਰਾਹੀਂ ਲੈਣ,ਮਾਈਕਰੋ ਫਾਈਨਾਂਸ ਕੰਪਨੀਆਂ ਸਮੇਤ ਮਜਦੂਰਾਂ ਸਿਰ ਚੜੇ ਸਰਕਾਰੀ ਤੇ ਗੈਰ ਸਰਕਾਰੀ ਕਰਜੇ ਖਤਮ ਕਰਨ,ਪੱਕੇ ਰੁਜਗਾਰ ਦਾ ਪ੍ਬੰਧ ਕਰਨ,ਜੇਲੀਂ ਡੱਕੇ ਲੋਕ ਪੱਖੀ ਬੁੱਧੀਜੀਵੀਆਂ ਨੂੰ ਬਿਨਾ ਸਰਤ ਰਿਹਾ ਕਰਨ, ਮਜਦੂਰ ਆਗੂ ਨੌਦੀਪ ਕੌਰ ਗੰਧੜ ਸਮੇਤ ਗਿ੍ਫ਼ਤਾਰ ਕਿਸਾਨਾਂ ਨੂੰ ਤੁਰੰਤ ਰਿਹਾ ਕਰਨ ਆਦਿ ਮੰਗਾਂ ਲਾਗੂ ਕਰਨ ਦੀ ਜੋਰਦਾਰ ਮੰਗ ਕੀਤੀ ਗਈ।ਇਹ ਕਾਨਫਰੰਸਾਂ ਜਿਥੇ ਦਲਿਤ ਮਜਦੂਰਾਂ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਸਹਾਈ ਸਿੱਧ ਹੋਣਗੀਆਂ ਉਥੇ ਸਵੈ ਵਿਸ਼ਵਾਸ ਵੀ ਵਧੇਗਾ ਅਤੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਸੰਘਰਸ਼ ਨੂੰ ਤਕੜਾਈ ਵੀ ਮਿਲੇਗੀ। ਇਸ ਲਈ ਇਹਨਾਂ ਕਾਨੂੰਨਾਂ ਖਿਲਾਫ਼ ਸੰਘਰਸ਼ ਕਰਨਾ ਖੇਤ ਮਜ਼ਦੂਰਾਂ ਦੀ ਅਣਸਰਦੀ ਲੋੜ ਹੈ। ਉਹਨਾਂ ਕਿਹਾ ਕਿ ਖੇਤੀ ਕਾਨੂੰਨਾਂ ਖਿਲਾਫ਼ ਖੇਤ ਮਜ਼ਦੂਰਾਂ ਨੂੰ ਜਾਗ੍ਰਿਤ ਤੇ ਜਥੇਬੰਦ ਕਰਨਾ ਸਮੁੱਚੀ ਕਿਸਾਨ ਤੇ ਲੋਕ ਲਹਿਰ ਦਾ ਅਹਿਮ ਕਾਰਜ ਹੈ।ਅੱਜ ਦੇ ਇਕੱਠ ਨੂੰ ਭਰਾਤਰੀ ਹਮਾਇਤ ਚ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਂਗਰਾਹਾਂ) ਦੇ ਕੁਲਦੀਪ ਕੌਰ ਕੁੱਸਾ,ਟੈਕਨੀਕਲ ਸਰਵਿਸ ਯੂਨੀਅਨ ਦੇ ਸੂਬਾ ਆਗੂ ਰਛਪਾਲ ਸਿੰਘ ਡੇਮਰੂ, ਨੌਜਵਾਨ ਭਾਰਤ ਸਭਾ ਦੇ ਕਰਮ ਰਾਮਾ,ਡੈਮੋਕਰੈਟਿਕ ਟੀਚਰ ਫਰੰਟ ਦੇ ਅਮਨਦੀਪ ਸਿੰਘ ਮਾਛੀਕੇ, ਮੈਡੀਕਲ ਪੈ੍ਕਟੀਸਨਰਜ ਐਸੋਸੀਏਸ਼ਨ ਦੇ ਡਾ:ਗੁਰਮੇਲ ਸਿੰਘ ਮਾਛੀਕੇ ਨੇ ਵੀ ਸੰਬੋਧਨ ਕੀਤਾ। ਕਵੀਸਰੀ ਜਥਾ ਸਵਰਨ ਸਿੰਘ ਰਸੂਲਪੁਰ ਵਲੋਂ ਇਨਕਲਾਬੀ ਗੀਤ ਗਾਏ ਗਏ ਅਤੇ ਹਰਵਿੰਦਰ ਦੀਵਾਨਾ ਦੀ ਟੀਮ ਵਲੋਂ ਜੰਗੀ ਰਾਮ ਦੀ ਹਵੇਲੀ ਨਾਟਕ ਖੇਡਿਆ ਗਿਆ।ਆਗੂਆਂ ਵਲੋਂ ਬਰਨਾਲਾ ਵਿਖੇ 21ਫਰਵਰੀ ਨੂੰ ਹੋਣ ਵਾਲੀ ਮਜਦੂਰ- ਕਿਸਾਨ ਮਹਾਂ ਰੈਲੀ ਚ ਪਹੁੰਚਣ ਦਾ ਸੱਦਾ ਵੀ ਦਿੱਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!