
ਹਰ ਵਾਰੀ ਜਿੱਤ ਨਹੀਂ ਮਿਲ਼ਦੀ
ਹਾਰਾਂ ਵੀ ਅਪਣਾਈ ਚੱਲ
ਹਾਰ ਮਿਲ਼ ਜਾਵੇ ਹੋਰ ਗੱਲ ਹੈ
ਦਿਲ ਹਾਰ ਬਹਿਣਾ ਹੋਰ ਗੱਲ ਹੈ
ਚੁੰਮੇਗੀ ਜਿੱਤ ਵੀ ਪੈਰਾਂ ਨੂੰ
ਠੋਕਰਾਂ ਖਾਈ ਚੱਲ
ਕਦਮ ਵਧਾਈ ਚੱਲ….
ਹਰ ਵਾਰੀ ਜਿੱਤ ਨਹੀਂ ਮਿਲ਼ਦੀ
ਹਾਰਾਂ ਵੀ ਅਪਣਾਈ ਚੱਲ
ਕਈ ਲੋਕ ਜਿੱਤ ਕੇ ਵੀ ਹਾਰ ਬਹਿੰਦੇ ਨੇ
ਕਈ ਬੰਦੇ ਹਾਰ ਕੇ ਵੀ ਜੇਤੂ ਰਹਿੰਦੇ ਨੇ
ਜਸ਼ਨ ਮਨਾਉਂਦਾ ਏਂ ਜਿੱਤ ਦੇ
ਹਾਰ ਵੀ ਝੋਲ਼ੀ ਪਾਈ ਚੱਲ…
ਹਰ ਵਾਰੀ ਜਿੱਤ ਨਹੀਂ ਮਿਲ਼ਦੀ
ਹਾਰਾਂ ਵੀ ਅਪਣਾਈ ਚੱਲ
ਬਹੁਤੀਆਂ ਜਿੱਤਾਂ ਨਾਲ਼ ਆਕੜ ਹੈ ਆਉਂਦੀ
ਹਾਰ ਮਿਲ਼ੇ ਤੋਂ ਔਕਾਤ ਯਾਦ ਆਉਂਦੀ
ਜਦੋਂ ਵੀ ਮਿਲ਼ ਜਾਵੇ ਕੋਈ ਹਾਰ
ਉਦੋਂ ਫਿਰ ਅੰਤਰ ਝਾਤੀ ਮਾਰ
ਹਰ ਹਾਲ ਤੂੰ ਰਣਜੀਤ ਹੌਂਸਲਾ ਬਣਾਈ ਚੱਲ….
ਹਰ ਵਾਰੀ ਜਿੱਤ ਨਹੀਂ ਮਿਲ਼ਦੀ
ਹਾਰਾਂ ਵੀ ਅਪਣਾਈ ਚੱਲ
ਰਣਜੀਤ ਸਿੰਘ ਹਠੂਰ
9915513137