

ਮਾਲੇਰਕੋਟਲਾ, 15 ਫਰਵਰੀ (ਪੰਜ ਦਰਿਆ ਬਿਊਰੋ)-ਸ਼ਹਿਰ ਦੇ ਨਗਰ ਕੌਂਸਲ ਦੇ 33 ਵਾਰਡਾਂ ਤੇ ਸ਼ਾਮ 4 ਵਜੇੇ ਤੱਕ 76 ਪ੍ਰਤੀਸ਼ਤ ਵੋਟਿੰਗ ਹੋਈ, ਮਤਦਾਨ ਨੂੰ ਲੈ ਕੇ ਸਿਵਲ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਮਨ ਸ਼ਾਂਤੀ ਬਣਾਈ ਰੱਖਣ ਲਈ ਅਤੇ ਨਿਰਪੱਖ ਵੋਟਿੰਗ ਕਰਾਉਣ ਨੂੰ ਯਕੀਨੀ ਬਣਾਉਣ ਲਈ ਐਸ.ਡੀ.ਐਮ.ਟੀ.ਬੈਨਿਥ ਅਤੇ ਪੁਲਿਸ ਪ੍ਰਸਾਸ਼ਨ ਦੇ ਅਧਿਕਾਰੀਆਂ ਵੱਲੋਂ ਹਰ ਪੋਲਿੰਗ ਬੂਥ ਤੇ ਮਾਰਚ ਕੀਤਾ ਗਿਆ ਤਾਂ ਕਿ ਵੋਟਰ ਬਿਨ੍ਹਾਂ ਕਿਸੇ ਡਰ ਭੈਅ ਤੋਂ ਮਤਦਾਨ ਕਰ ਸਕਣ। ਐਸ.ਡੀ.ਐਮ.ਟੀ.ਬੈਨਿਥ ਨੇ ਦੱਸਿਆ ਕਿ ਸ਼ਹਿਰ ਦੇ ਹਰੇਕ ਵਾਰਡ ਵਿਚ ਵੋਟਰਾਂ ਵਿਚ ਮਤਦਾਨ ਨੂੰ ਲੈ ਕੇ ਭਾਰੀ ਉਤਸਾਹ ਵੇਖਣ ਨੂੰ ਮਿਲਿਆ ਹੈ ਵੋਟਰ ਬਿਨ੍ਹਾਂ ਕਿਸੇ ਡਰ ਤੋਂ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ । ਐਸ.ਪੀ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਮਾਲੇਰਕੋਟਲਾ ਦੇ 33 ਵਾਰਡਾਂ ਵਿੱਚੋਂ 7 ਵਾਰਡ ਵਥੇਰੇ ਸੰਵੇਦਨਸ਼ੀਲ ਹਨ ਜਿਹਨਾਂ ਤੇ ਪ੍ਰਸ਼ਾਸ਼ਨ ਵੱਲੋਂ ਤਿੱਖੀ ਨਜਰ ਰੱਖੀ ਹੋਈ ਹੈ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ । ਪ੍ਰਾਪਤ ਜਾਣਕਾਰੀ ਅਨੁਸਾਰ 4 ਵਜੇ ਤੱਕ ਸ਼ਹਿਰ ਦੇ 33 ਵਾਰਡਾਂ ਤੱਕ 76 ਪ੍ਰਤੀਸ਼ਤ ਤੱਕ ਵੋਟ ਪੋਲ ਹੋ ਚੁੱਕੀ ਸੀ।ਉਧਰ ਵਾਰਡ ਨੰਬਰ 6 ਤੋਂ ਚੋਣ ਲੜ ਰਹੇ ਉਮੀਦਵਾਰ ਮੁਹੰਮਦ ਬੁੰਦੂ ਪਰਧਾਨ, ਕਾਮਰੇਡ ਮੁਹੰਮਦ ਇਸਮਾਇਲ, ਮੁਹੰਮਦ ਰਮਜਾਨ ਨੰਬਰਦਾਰ, ਅਕਰਮ ਬੱਗਾ ਨੇ ਕਿਹਾ ਕਿ ਵੋਟਾਂ ਤਾਂ ਆਉਂਦੀਆਂ ਜਾਦੀਆਂ ਰਹਿੰਦੀਆਂ ਹਨ ਜਿੱਤਣਾ ਤਾਂ ਸਿਰਫ ਇਕ ਉਮੀਦਵਾਰ ਨੇ ਹੀ ਹੁੰਦਾ ਹੈ ਪਰੰਤੂ ਸਭ ਤੋਂ ਵੱਡੀ ਗੱਲ ਇਹ ਕਿ ਸਾਡਾ ਆਪਸੀ ਭਾਈਚਾਰਾ ਬਰਕਰਾਰ ਰਹਿਣਾ ਚਾਹੀਦਾ ਹੈ ਜੋ ਅੱਜ ਵਾਰਡ ਨੰਬਰ 6 ਦੇ ਵੋਟਰਾਂ ਤੇ ਉਮੀਦਵਾਰਾਂ ਨੇ ਦਿਖਾ ਦਿੱਤਾ ਹੈ।