
ਦੁੱਖਭੰਜਨ
0351920036369
ਹਾਏ ਓਏ-ਹਾਏ ਓਏ,
ਹੁੰਦੀ ਰਹਿੰਦੀ,
ਸਦਾ ਦਿਲ ਮੇਰੇ ਦੇ ਵਿਹੜੇ।
ਕਿਉਂ ਮੈਥੋਂ ਮੇਰਾ ਮਹਿਰਮ,
ਰੁੱਸਿਆ ਕੋਈ ਕਰ ਦਏ,
ਆਣ ਨਬੇੜੇ ।
ਰੂੰ ਵਾਂਗੂ ਮੇਰਾ ਸਾਹ,
ਕੱਤਿਆ ਜਾਏ ਹਰ,
ਚਰਖੇ ਦੇ ਗੇੜੇ।
ਮੈਂ ਖਿੱਲਰ ਜਾਨਾਂ,
ਤਦ ਵਾਂਗ ਸਵਾਹ ਦੇ,
ਜੇ ਕੋਈ ਮੈਨੂੰ ਨਾਂ,
ਲੈ ਉਹਦਾ ਛੇੜੇ।
ਜਾਂ ਓ ਕਰਮ ਕਮਾਵੇ,
ਮੈਨੂੰ ਦੀਦ ਦਵੇ,
ਤੇ ਥਾਂ ਈ ਮੈਂ ਮਰਜਾਂ,
ਤਾਂ ਹੋ ਜਾਣ ਸਭ ਨਬੇੜੇ।
ਤੜੱਕ ਤੂੰ ਤੋੜੀ ਦਸ,
ਕਿਵੇਂ ਭੁੱਲ ਜਾਂ ਦਿਨ,
ਤੇਰੇ ਨਾਲ ਬਿਤਾਏ ਨੀ,
ਦੁੱਖਭੰਜਨ ਜਿਹੜੇ ਜਿਹੜੇ।