14.8 C
United Kingdom
Saturday, June 6, 2026

More

    ਬਰਨਾਲਾ ਡੀਸੀ ਨੇ ਭਦੌੜ ਮੰਡੀ ਦਾ ਦੌਰਾ ਕਰਕੇ ਮਜ਼ਦੂਰਾਂ ਨੂੰ ਦੱਸੇ ਕਰੋਨਾ ਤੋਂ ਬਚਣ ਦੇ ਨੁਕਤੇ

    ਕਣਕ ਦੀ ਖ਼ਰੀਦ ਤੋਂ ਵੱਟਿਆ ਪਾਸਾ
    ਬਰਨਾਲਾ ( ਰਾਜਿੰਦਰ ਵਰਮਾ )


    ਜਿਲ•ਾ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਅੱਜ ਦਾਣਾ ਮੰਡੀ ਭਦੌੜ ਦਾ ਦੌਰਾ  ਕਰਕੇ ਕਿਸਾਨਾਂ, ਆੜਤੀਆਂ ਅਤੇ ਮਜ਼ਦੂਰਾਂ ਦੇ ਦੁੱਖ ਸੁਨਣ ਦੀ ਬਜਾਏ ਆਪਣਾ ਧਿਆਨ ਸਿਰਫ਼ ਕਰੋਨਾ ਤੇ ਕੇਂਦਰਿਤ ਕਰਕੇ ਮਜ਼ਦੂਰਾਂ ਨੂੰ ਸੁਝਾਅ ਦੇਣ ਤੱਕ ਹੀ ਸੀਮਤ ਰਿਹਾ ਤੇ ਉਨ•ਾਂ ਕਣਕ ਦੀ ਖ਼ਰੀਦ ਤੋਂ ਪਾਸਾ ਹੀ ਵੱਟਿਆ।
    ਡਿਪਟੀ ਕਮਿਸ਼ਨਰ ਤੇਜਪ੍ਰਤਾਪ ਸਿੰਘ ਫੂਲਕਾ ਨੇ ਅੱਜ ਕਣਕ ਦਾ ਝਾੜ ਲਗਾ ਰਹੇ ਮਜ਼ਦੂਰਾਂ ਨੂੰ ਪੱਖਾ ਲਗਾਉਣ ਸਮੇਂ ਆਪਸੀ ਦੂਰੀ ਬਣਾ ਕੇ ਰੱਖਣ, ਮੂੰਹ ਤੇ ਮਾਸਕ ਪਾ ਕੇ ਰੱਖਣ ਅਤੇ ਅੱਧੇ ਘੰਟੇ ਬਾਦ ਹੱਥ ਧੋਣ ਲਈ ਕਿਹਾ ਤਾਂ ਜੋ ਕਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਉਨ•ਾਂ ਆੜਤੀਆਂ ਨੂੰ ਕਿਹਾ ਕਿ ਸੈਨੇਟਾਈਰ ਫੜ ਵਿੱਚ ਜਿੱਥੇ ਪੱਖਾ ਲੱਗ ਰਿਹਾ ਹੈ ਉੱਥੇ ਮਜ਼ਦੂਰਾਂ ਕੋਲ ਹੋਣਾ ਚਾਹੀਦਾ ਹੈ। ਇਸ ਮੌਕੇ ਮਾਰਕੀਟ ਕਮੇਟੀ ਭਦੌੜ ਦੇ ਸਕੱਤਰ ਗੁਰਲਾਭ ਸਿੰਘ, ਲੇਖਾਕਾਰ ਸੁਰਿੰਦਰ ਸਿੰਘ, ਇੰਸਪੈਕਟਰ ਅਮਿਤ ਕੁਮਾਰ ਪਨਗਰੇਨ, ਅਜੈ ਕੁਮਾਰ, ਸੁਰਿੰਦਰਪਾਲ ਗਰਗ, ਅਰੁਣ ਸਿੰਗਲਾ, ਜਵਾਹਰ ਲਾਲ, ਕਾਂਗਰਸੀ ਆਗੂ ਗੁਰਪ੍ਰੀਤ ਸਿੰਘ ਗਿੱਲ, ਕੇਵਲ ਸਿੰਘ ਮਝੈਲ, ਮੁਨੀਸ਼ ਗਰਗ, ਰਾਜਿੰਦਰਪਾਲ ਗਾਧੀ ਗਰਗ, ਜੋਗਿੰਦਰ ਪਰਵਾਨਾ ਆਦਿ ਹਾਜ਼ਰ ਸਨ। ਡੀਸੀ ਬਰਨਾਲਾ ਦੇ ਚਲੇ ਜਾਣ ਤੋਂ ਡੇਢ ਘੰਟਾ ਬਾਦ ਦਾਣਾ ਮੰਡੀ ਭਦੌੜ ਵਿੱਚ ਮਾਰਕਫੈਡ, ਵੇਅਰਹਾਊਸ ਅਤੇ ਪਨਗਰੇਨ ਨੇ 6600  ਕੁਇੰਟਲ ਕਣਕ ਦੀ ਖ਼ਰੀਦ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!