
ਦੁੱਖਭੰਜਨ
0351920036369
ਹੁਣ ਮੇਰੇ ਹਿੱਸੇ ਦੁੱਖ ਹੀ ਦੁੱਖ ਨੇਂ,
ਤੇਰੇ ਹਿੱਸੇ ਰੁੱਖ ਸੰਘਣੀਂਆਂ ਛਾਵਾਂ ਵਾਲੇ,
ਮੇਰੇ ਹਿੱਸੇ ਪੱਤਰ ਵਿਹੂਣੇਂ ਰੁੱਖ ਨੇਂ ।
ਬਸ ਹੁਣ ਮੈਂ ਟੁੱਟੇ ਤਾਰੇ ਵਰਗਾ
ਮੇਰੇ ਜ਼ਹਿਨ ਚ ਤੇਰਾ ਇੱਕ,
ਵੱਖਰਾ ਈ ਥਾਂ ਏ,
ਕੋਲ ਤੇਰੇ ਹਾਂ ਤੇਰੀ ਦੀਦ ਨੂੰ ਤਰਸਾਂ,
ਹੋਇਆ ਕੀ ਗੁਨਾਂਹ ਏ।
ਲੰਗਣ ਹਵਾਵਾਂ ਕੋਲੋਂ ਜਦ ਵੀ,
ਹੌਕੇ ਭਰ-ਭਰ ਰੋਂਦੀਆਂ ਜਾਪਣ।
ਬਦਕਿਸਮਤੀ ਨੂੰ ਮਾਰਕੇ ਜੱਫਾ,
ਮੋਈਆਂ ਮੈਨੂੰ ਪਛਤਾਉਂਦੀਆ ਜਾਪਣ।
ਹੁਣ ਮੈਂ ਹਾਂ ਡੁੱਬੀ ਬੇੜੀ ਵਰਗਾ,
ਬਸ ਜਾਣੀਂ ਡੁੱਬੇ ਕਿਨਾਰੇ ਵਰਗਾ।
ਬਸ ਹੁਣ ਮੈਂ ਟੁੱਟੇ ਤਾਰੇ ਵਰਗਾ
ਮੇਰੇ ਆਪਣੇਂ ਹਾਲ ਤੇ ਮੈਂ ਖੁਦ ਰੋਵਾਂ,
ਚਾਵਾਂ ਦੀ ਕਬਰ ਤੇ ਜਾ ਕੇ ਸੌਵਾਂ,
ਗਮ ਧਾਅ ਵੱਕੜੀ ਆ ਗਲ ਪਾਵੇ,
ਜਦ ਵੀ ਜਾ ਕੇ ਕੋਲ ਖਲੋਵਾਂ।
ਕਿਉਂ ਖੁਦ ਨੂੰ ਮੈਂ ਜਾਪਾਂ ਕਸਾਰੇ ਵਰਗਾ।
ਬਸ ਹੁਣ ਮੈਂ ਟੁੱਟੇ ਤਾਰੇ ਵਰਗਾ