3.8 C
United Kingdom
Friday, March 6, 2026

More

    ਬੋਰਿਸ ਜੌਹਨਸਨ ਨੇ ਕਿਹਾ, “ਸਕਾਟਲੈਂਡ ਨੂੰ ਰੈਫਰੈਂਡਮ ਦੀ ਬਜਾਏ ਕੋਰੋਨਾ ਵਾਇਰਸ ‘ਤੇ ਧਿਆਨ ਦੇਣ ਦੀ ਵਧੇਰੇ ਲੋੜ।”

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
    ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਵੀਰਵਾਰ ਨੂੰ ਆਪਣੇ ਸਕਾਟਲੈਂਡ ਦੇ ਦੌਰੇ ਦੌਰਾਨ ਸਕਾਟਲੈਂਡ ਦੇ ਲੋਕਾਂ ਨੂੰ ਯੂਕੇ ਨਾਲੋਂ ਨਾਤਾ ਤੋੜਨ ਦੀਆਂ ਗੱਲਾਂ ਨੂੰ ਛੱਡ ਕੇ ਇਸ ਵੇਲੇ ਦੀ ਵੱਡੀ ਸਮੱਸਿਆ ਕੋਰੋਨਾ ਮਹਾਂਮਾਰੀ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਸਕਾਟਲੈਂਡ ਵਿੱਚ ਕੋਵਿਡ ਟੀਕਾਕਰਨ ਪ੍ਰਾਜੈਕਟਾਂ ਦੇ ਦੌਰੇ ਦੌਰਾਨ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਇਸ ਤੋਂ ਪਹਿਲਾਂ 2014 ਵਿੱਚ ਸਕਾਟਲੈਂਡ ਦੀ ਯੂਕੇ ਕੋਲੋਂ ਵੱਖ ਹੋਣ ਦੀ ਪ੍ਰਕਿਰਿਆ ਨੂੰ ‘ਆਖਰੀ ਕੋੋੋਸ਼ਿਸ਼’ ਕਿਹਾ ਸੀ ਅਤੇ ਆਪਣੀ ਉਸ ਗੱਲ ‘ਤੇ ਉਹਨਾਂ ਨੂੰ ਅਮਲ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਅਨੁਸਾਰ ਮਈ ਦੀਆਂ ਸਕਾਟਿਸ਼ ਚੋਣਾਂ ਤੋਂ ਬਾਅਦ ਦੂਸਰੀ ਆਜ਼ਾਦੀ ਪ੍ਰਕਿਰਿਆ ਲਈ ਪਹਿਲੀ ਮੰਤਰੀ ਦੀ ਪਹਿਲ ਘਰੇਲੂ ਨੀਤੀਆਂ ‘ਤੇ ਐਸ ਐਨ ਪੀ ਦੇ ਮਾੜੇ ਰਿਕਾਰਡ ਤੋਂ ਧਿਆਨ ਭਟਕਾਉਣ ਦੀ ਇੱਕ ਤਰਕੀਬ ਹੈ। ਇਸ ਸਮੇਂ ਜੌਹਨਸਨ, ਸਕਾਟਲੈਂਡ ਦੀ ਆਜ਼ਾਦੀ ਅਤੇ ਸਕਾਟਲੈਂਡ ਨੈਸ਼ਨਲ ਪਾਰਟੀ ਲਈ ਵੱਧ ਰਹੇ ਸਮਰਥਨ ਦੇ ਵਿਚਕਾਰ ਤਿੱਖੇ ਦਬਾਅ ਦਾ ਸਾਹਮਣਾ ਕਰ ਰਹੇ ਹਨ।ਪ੍ਰਧਾਨ ਮੰਤਰੀ ਦੇ ਸਕਾਟਲੈਂਡ ਦੌਰੇ ਤੋਂ ਪਹਿਲਾਂ ਬੁੱਧਵਾਰ ਨੂੰ ਨਿਕੋਲਾ ਸਟਰਜਨ ਦੁਆਰਾ ਇਸ ਯਾਤਰਾ ਨੂੰ ਗੈਰ ਜਰੂਰੀ ਦੱਸ ਕੇ ਆਲੋਚਨਾ ਵੀ ਕੀਤੀ ਗਈ ਸੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!