ਮਲੇਰਕੋਟਲਾ, 27 ਜਨਵਰੀ (P.ਥਿੰਦ)-ਕੋਰੋਨਾ ਮਹਾਂਮਾਰੀ ਦੇ ਮੱਦੇਨਜਰ ਸਥਾਨਕ ਡਾਕਟਰ ਜਾਕਿਰ ਹੁਸੈਨ ਸਟੇਡੀਅਮ ਵਿਖੇ 72ਵਾਂ ਗਣਤੰਤਰਤਾ ਦਿਵਸ ਬਹੁਤ ਹੀ ਸਾਦੇ ਢੰਗ ਨਾਲ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਐਸ.ਡੀ.ਐਮ. ਜਨਾਬ ਟੀ. ਬੈਨਿਥ ਆਈ.ਏ.ਐਸ ਵਲੋਂ ਸ਼ਮੂਲੀਅਤ ਕਰਕੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਇਸ ਮੌਕੇ ਗਾਰਡ ਆਫ ਆਨਰ ਲਈ ਪੰਜਾਬ ਪੁਲਿਸ ਦੇ ਪੰਜ ਜਵਾਨਾਂ ਦੀ ਇਕ ਟੁਕੜੀ ਦੀ ਅਗਵਾਈ ਸਬ-ਇੰਸਪੈਕਟਰ ਗਗਨਦੀਪ ਸਿੰਘ ਵਲੋਂ ਕੀਤੀ ਗਈ ਤੇ ਸਕੂਲੀ ਬੱਚੀਆਂ ਦੁਆਰਾ ਰਾਸ਼ਟਰੀ ਗੀਤ ਗਾਇਆ ਗਿਆ।ਇਸ ਮੌਕੇ ਜਨਾਬ ਟੀ.ਬੈਨਿਥ ਨੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਸਾਂਝੇ ਕਰਦਿਆਂ 72ਵੇਂ ਗਣਤੰਤਰਤਾ ਦਿਵਸ ਦੀ ਹਾਰਦਿਕ ਮੁਬਾਰਕਬਾਦ ਦਿੱਤੀ ਅਤੇ ਇਸ ਦਿਨ ਦੀ ਮਹੱਤਤਾ ਬਾਰੇ ਸੰਖੇਪ ਭਾਸ਼ਣ ਦਿੱਤਾ। ਉਹਨਾਂ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਾਈਨ ਤੇ ਕੰਮ ਕਰਨ ਵਾਲੇ ਸਿਵਲ ਹਸਪਤਾਲ ਮਲੇਰਕੋਟਲਾ, ਪੰਜ ਗਰਾਈਆਂ ਸੈਂਟਰ ਤੋਂ ਇਲਾਵਾ ਹੋਰ ਖੇਤਰਾਂ ਵਿਚ ਨਾਮਣਾ ਖੱਟਣ ਵਾਲੇ ਯੋਧਿਆਂ ਨੂੰ ਇਨਾਮ ਤੇ ਪਰਸੰਸ਼ਾਂ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਨਾਬ ਟੀ.ਬੈਨਿਥ ਵਲੋਂ ਬੂਟੇ ਵੀ ਲਗਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਹਿਸੀਲਦਾਰ ਬਾਦਲ ਦੀਨ, ਦਰਸ਼ਨ ਸਿੰਘ ਨਾਇਬ ਤਹਿਸੀਲਦਾਰ, ਅਮਨਦੀਪ ਸਿੰਘ ਬਰਾੜ ਐਸ.ਪੀ, ਸੰਜੀਵ ਸ਼ਰਮਾਂ ਡੀ.ਐਸ.ਪੀ, ਮੋਹਨ ਲਾਲ ਚੁੰਬਰ ਡਿਪਟੀ ਸੁਪਰਡੰਟ ਸਬ-ਜੇਲ, ਮੈਡਮ ਚੰਚਲ ਸ਼ਰਮਾਂ ਡਿਪਟੀ ਸੁਪਰਡੰਟ ਸਬ-ਜੇਲ, ਸੁਖਦੇਵ ਸਿੰਘ ਕਾਰਜ ਸਾਧਕ ਅਫਸਰ, ਜਸਵਿੰਦਰ ਸਿੰਘ ਐਸ.ਐਮ.ਓ, ਥਾਣਾ ਸਿਟੀ-1-2 ਦੇ ਥਾਣਾ ਮੁਖੀ, ਬਲਵੀਰ ਸਿੰਘ ਸੁਪਰਡੰਟ, ਮਨਪਰੀਤ ਸਿੰਘ, ਧਰਮਪਾਲ ਸਿੰਘ, ਰੋਹਿਤ ਸ਼ਰਮਾਂ ਐਸ.ਡੀ.ਐਮ ਦਫਤਰ, ਡਾਕਟਰ ਮੁਹੰਮਦ ਅਖਤਰ, ਮੁਹੰਮਦ ਨਜੀਰ ਬਿੰਜੋਕੀ ਖੁਰਦ, ਮਹਿੰਦਰਪਾਲ ਸਿੰਘ ਸੁਪਰਡੰਟ, ਲੱਕੀ ਤਹਿਸੀਲ ਦਫਤਰ ਆਦਿ ਮੌਜੂਦ ਸਨ। ਸਮਾਗਮ ਦੀ ਸਾਰੀ ਕਾਰਵਾਈ ਪਰੋਫੈਸਰ ਡਾ.ਮੁਹੰਮਦ ਰਫੀ ਦੁਆਰਾ ਬਾਖੂਬੀ ਨਿਭਾਈ ਗਈ।
ਉਧਰ ਸਬ-ਜੇਲ ਮਲੇਰਕੋਟਲਾ ਵਿਖੇ ਵੀ 72ਵਾਂ ਗਣਤੰਤਰਤਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸਬ-ਜੇਲ ਮਲੇਰਕੋਟਲਾ ਦੇ ਡਿਪਟੀ ਸੁਪਰਡੰਟ ਮੋਹਨ ਲਾਲ ਚੁੰਬਰ ਦੁਆਰਾ ਅਦਾ ਕੀਤੀ ਗਈ। ਝੰਡਾ ਲਹਿਰਾਉਣ ਦੀ ਰਸਮ ਮੌਕੇ ਮੈਡਮ ਚੰਚਲ ਸ਼ਰਮਾਂ ਡਿਪਟੀ ਸੁਪਰਡੰਟ ਸਬ-ਜੇਲ ਮਲੇਰਕੋਟਲਾ ਉਚੇਚੇ ਤੌਰ ਤੇ ਮੌਜੂਦ ਸਨ। ਇਸ ਮੌਕੇ ਅਵਤਾਰ ਸਿੰਘ ਹੌਲਦਾਰ, ਦਰਸ਼ਨ ਸਿੰਘ, ਮੁਹੰਮਦ ਸ਼ਕੀਲ, ਸੰਦੀਪ ਸਿੰਘ, ਪਰਮਜੀਤ ਕੌਰ, ਰਾਜਵੰਤ ਕੌਰ, ਸਿਮਰਜੀਤ ਕੌਰ, ਬਲਜਿੰਦਰ ਕੌਰ ਆਦਿ ਨੇ ਗਣਤੰਤਰਤਾ ਦਿਵਸ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।