
ਦੁੱਖਭੰਜਨ ਰੰਧਾਵਾ
0351920036369
ਰੰਗੀ ਗਈ ਮੈਂ ਜਾਲਮਾਂ,
ਰੰਗ ਤੇਰੇ ਵਿੱਚ |
ਲੱਭ ਲਈਂ ਤੂੰ ਮੈਨੂੰ,
ਮੈਂ ਵੀ ਅੰਗ ਤੇਰੇ ਵਿੱਚ |
ਰੰਗੀ ਗਈ ਮੈਂ ਜਾਲਮਾਂ,
ਰੰਗ ਤੇਰੇ ਵਿੱਚ |
ਰੋਗ ਐਸੇ ਲਾ ਲਏ ਆਪਾਂ,
ਵੈਦ ਵੀ ਬੁਲਾ ਲਈਂ ਭਾਵੇਂ |
ਨਈਂ ਰੋਗ ਯਾਰਾ ਠੀਕ ਹੋਣਾ,
ਦੱਸਾਂ ਵੀ ਪਵਾ ਲਈਂ ਭਾਵੇਂ |
ਮੇਰੀ ਸ਼ਰਮ ਤੇਰੇ ਵਿੱਚ,
ਮੇਰੀ ਸੰਗ ਤੇਰੇ ਵਿੱਚ |
ਰੰਗੀ ਗਈ ਮੈਂ ਜਾਲਮਾਂ,
ਰੰਗ ਤੇਰੇ ਵਿੱਚ |
ਛੱਡਦਾ ਨਈਂ ਜਦੋਂ ਕਿਤੇ,
ਆਪਣੀਂ ਬਣਾਉਨਾ ਏਂ |
ਜਦੋਂ ਵੀ ਸੁਣਾਵੇਂ ਕਿਤੇ,
ਸੱਚ ਹੀ ਸੁਣਾਉਨਾ ਏਂ |
ਮੇਰਾ ਜ਼ਹਿਰ ਤੇਰੇ ਵਿੱਚ,
ਤੇ ਡੰਗ ਤੇਰੇ ਵਿੱਚ |
ਰੰਗੀ ਗਈ ਮੈਂ ਜਾਲਮਾਂ,
ਰੰਗ ਤੇਰੇ ਵਿੱਚ |
ਤੇਰੇ ਨਾਂ ਦੇ ਸੋਹਣੇ-ਸੋਹਣੇ,
ਖਾਬ ਮੈਂ ਸਜਾਉਨੀਂਆਂ |
ਤਸਬੀ ਨੂੰ ਫੇਰ ਤੇਰਾ,
ਨਾਮ ਮੈਂ ਧਿਆਉਂਨੀ ਆਂ |
ਮੇਰੇ ਚਾਅ ਤੇਰੇ ਵਿੱਚ,
ਨੇਂ ਉਮੰਗ ਤੇਰੇ ਵਿੱਚ |
ਰੰਗੀ ਗਈ ਮੈਂ ਜਾਲਮਾਂ,
ਰੰਗ ਤੇਰੇ ਵਿੱਚ |
ਮੇਰੇ ਲਈ ਰਾਂਝਾ ਤੂੰ ਮੈਂ,
ਤੇਰੇ ਲਈ ਹੀਰ ਹੋ ਗਈ |
ਮੇਰੇ ਲਈ ਰਾਂਝੇ ਜੇਹੀ,
ਤੇਰੀ ਤਸਵੀਰ ਹੋ ਗਈ |
ਮੈਨੂੰ ਰਾਂਝਾ ਦਿਸੇ ਤੇਰੇ ਵਿੱਚੋਂ,
ਤੇ ਝੰਗ ਤੇਰੇ ਵਿੱਚ |
ਰੰਗੀ ਗਈ ਮੈਂ ਜਾਲਮਾਂ,
ਰੰਗ ਤੇਰੇ ਵਿੱਚ |
ਦੁੱਖਭੰਜਨਾਂ ਵੇ ਤੇਰੇ ਵਿੱਚ,
ਕੋਈ ਗੱਲ ਤਾਂ ਜਰੂਰ ਏ |
ਜੋ ਨਹੀਂ ਹੋਣੀ ਹੁੰਦੀ,
ਉਹ ਵੀ ਗੱਲ ਮਨਜੂਰ ਏ |
ਗੈਰ ਨੂੰ ਆਪਣਾ ਬਣਾਉਣ,
ਵਾਲਾ ਢੰਗ ਤੇਰੇ ਵਿੱਚ |
ਰੰਗੀ ਗਈ ਮੈਂ ਜਾਲਮਾਂ,
ਰੰਗ ਤੇਰੇ ਵਿੱਚ |