4.6 C
United Kingdom
Sunday, April 20, 2025

More

    ਪੰਜਾਬੀ ਸੱਥ ਮੈਲਬਰਨ ਨੇ ਬੱਚਿਆਂ ਨੂੰ ਤੋਹਫੇ ਦੇ ਕੇ ਮਨਾਇਆ ਗੁਰਪੁਰਬ

    ਮੈਲਬਰਨ (ਬਲਿਹਾਰ ਸੰਧੂ)
    ਪੰਜਾਬੀ ਸੱਥ ਮੈਲਬਰਨ, ਆਸਟ੍ਰੇਲੀਆ ਵੱਲੋਂ ਸ਼ਹਿਨਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਬੱਚਿਆਂ ਨੂੰ ਤੋਹਫੇ ਭੇਂਟ ਕਰਕੇ ਮਨਾਇਆ ਗਿਆ, ਜਿਸ ਵਿੱਚ 0 ਤੋਂ 13 ਸਾਲ ਦੀ ਉਮਰ ਤੱਕ ਦੇ ਬੱਚੇ ਸ਼ਾਮਿਲ ਹੋਏ। ਐਤਕਾਂ ਦੇ ਇਸ ਪ੍ਰੋਗਰਾਮ ਨੂੰ ‘ਸਿੰਘ ਰੋਬਿਨਸਨ ਪ੍ਰਾਈਵੇਟ ਲਿਮਟਿਡ’ ਤੋਂ ਮਾਈਕਲ ਰੋਬਿਨਸਨ ਵੱਲੋਂ ਸਪੌਂਸਰ ਕੀਤਾ ਗਿਆ। ਇਸ ਦੌਰਾਨ ਪੰਜਾਬੀ ਸੱਥ ਮੈਲਬਰਨ ਤੋਂ ਮਧੂ ਤਨਹਾ ਨੇ ਇਸ ਪ੍ਰੋਗਰਾਮ ਵਿੱਚ ਸ਼ਾਮਿਲ ਬੱਚਿਆਂ ਅਤੇ ਮਾਪਿਆਂ ਨੂੰ ਇਸ ਇਕੱਠ ਦੇ ਮਨੋਰਥ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਕੇ ‘ਗੁਰਪੁਰਬ’ ਦਾ ਦਿਹਾੜਾ ਹਰ ਸਿੱਖ ਦੀ ਜਿੰਦਗੀ ਵਿੱਚ ਇੱਕ ਖਾਸ ਸਥਾਨ ਰੱਖਦਾ ਹੈ, ਗੁਰੂ ਜੀ ਦੀਆਂ ਕੁਰਬਾਨੀਆਂ, ਸਿੱਖਿਆਵਾਂ ਅਤੇ ਹੱਕ- ਸੱਚ ਲਈ ਲੜੀਆਂ ਲੜਾਈਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਅਤੇ ਉਹਨਾਂ ਦੀ ਮਨੁੱਖਤਾ ਨੂੰ ਦੇਣ ਬਾਰੇ ਆਪਣੇ ਬੱਚਿਆਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਜਾਣੂੰ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਵਿਦੇਸ਼ਾਂ ਵਿੱਚ ਰਹਿੰਦਿਆਂ ਵੀ ਸਾਡੀ ਨਵੀਂ ਪੀੜੀ ਆਪਣੇ ਅਮੀਰ ਅਤੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਯਾਦ ਰੱਖ ਸਕੇ। ਇਸ ਪ੍ਰੋਗਰਾਮ ਵਿੱਚ ਨੰਨ੍ਹੇ- ਮੁੰਨੇ ਬੱਚੇ ਅਤੇ ਉਹਨਾਂ ਦੇ ਮਾਪੇ ਬੜੇ ਉਤਸ਼ਾਹ ਨਾਲ ਸ਼ਾਮਿਲ ਹੋਏ, ਅਤੇ ਸਭ ਨੇ ਸੱਥ ਦੀ ਇਸ ਅਲੱਗ ਕੋਸ਼ਿਸ਼ ਦੀ ਸਲਾਘਾ ਕੀਤੀ। ਸੱਥ ਦੀ ਸਕੱਤਰ ‘ਕੁਲਜੀਤ ਕੌਰ ਗ਼ਜ਼ਲ’ ਨੇ ਜਾਣਕਾਰੀ ਦਿੱਤੀ ਕਿ ਅਜਿਹਾ ਉਪਰਾਲਾ ਹਰ ਸਾਲ ਕੀਤਾ ਜਾਇਆ ਕਰੇਗਾ ਅਤੇ ਜਨਵਰੀ ਮਹੀਨੇ ਵਿੱਚ ਗੁਰਪੁਰਬ ਦੇ ਨਾਲ ਇਹ ਵੀ ਸਬੱਬ ਬਣਦਾ ਹੈ ਕੇ ਇਸੇ ਮਹੀਨੇ ਪੰਜਾਬੀ ਸੱਥ ਮੈਲਬਰਨ ਦੀ ਨੀਂਹ ਵੀ ਰੱਖੀ ਗਈ ਸੀ। ਇਸ ਮੌਕੇ ਸੱਥ ਦੀ ਟੀਮ ਸਮੇਤ ਲਵਪ੍ਰੀਤ ਕੌਰ, ਸ਼ਰਨ ਕੌਰ, ਹਰਪ੍ਰੀਤ ਸਿੰਘ ਬੱਬਰ, ਸਕੱਤਰ ਸਿੰਘ, ਲੱਕੀ ਦਿਓ,ਗੁਰਪ੍ਰੀਤ ਸਿੰਘ ਸੰਧੂ ਆਦਿ ਨੇ ਸੇਵਾ ਨਿਭਾਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!