ਦੁੱਖਭੰਜਨ ਰੰਧਾਵਾ
0351920036369
ਲੋੜ ਤੈਨੂੰ ਪਾਵੇਗਾ ਰੱਬ ਕਦੇ ਮੇਰੀ ਨੀ,
ਅੱਜ ਵੀ ਹਾਂ ਤੇਰਾ ਅੱਖ ਨਈ ਮੈਂ ਫੇਰੀ ਨੀ,
ਮੌਲਾ ਪਾਵਾਂ ਮੈਂ ਦੁਹਾਈਆਂ ਮੰਨ ਲਈਂ ਦੁਆ,
ਮੈਥੋਂ ਸਾਹ ਨਈਂ ਲੈ ਹੁੰਦੇ ਜਦੋਂ ਦਾ ਹੋਇਆ ਜੁਦਾ |
ਤੂੰ ਹੀ ਮੇਰੇ ਦਿਲ ਨੂੰ ਉਹਦੀ ਖਿੱਚ ਪਾਈ ਸੀ,
ਉਹ ਵੀ ਆਪ ਆਈ ਸੀ ਮੈਂ ਕਦੋਂ ਬੁਲਾਈ ਸੀ,
ਹੁਣ ਹੰਝੂ ਮੇਰੇ ਜਿੱਤ ਗਏ ਤੇ ਮੈਂ ਹਰਿਆ |
ਮੌਲਾ ਪਾਵਾਂ ਮੈਂ ਦੁਹਾਈਆਂ ਮੰਨ ਲਈਂ ਦੁਆ,
ਮੈਥੋਂ ਸਾਹ ਨਈਂ ਲੈ ਹੁੰਦੇ ਜਦੋਂ ਦਾ ਹੋਇਆ ਜੁਦਾ |
ਤੂੰ ਪੀਂਘ ਅਸਮਾਨੀਂ ਚਾੜ ਰੱਸੀ ਕਾਹਤੋਂ ਵੱਢਤੀ,
ਤੂੰ ਹਿਜਰਾਂ ਦੀ ਸੂਲ ਮੇਰੇ ਸੀਨੇ ਵਿੱਚ ਗੱਡਤੀ,
ਸਾਡਾ ਬਣਿਆ ਤਮਾਸ਼ਾਂ ਹੁਣ ਕੋਈ ਨਈਂ ਗਵਾਹ |
ਮੌਲਾ ਪਾਵਾਂ ਮੈਂ ਦੁਹਾਈਆਂ ਮੰਨ ਲਈਂ ਦੁਆ,
ਮੈਥੋਂ ਸਾਹ ਨਈਂ ਲੈ ਹੁੰਦੇ ਜਦੋਂ ਦਾ ਹੋਇਆ ਜੁਦਾ |
ਯਾਰ ਹੀ ਜੇ ਰੁੱਸ ਗਿਆ ਤੈਨੂੰ ਕੀ ਮਨਾਵਾਂਗਾ,
ਪਾ ਦੇ ਕੋਈ ਮੁੱਲ ਮੌਲਾ ਮੇਰੀਆਂ ਦੁਆਵਾਂ ਦਾ,
ਸਾਡਾ ਜੇ ਨਈਂ ਸਰਦਾ ਉਹਦਾ ਨਈਂ ਸਰਿਆ |
ਮੌਲਾ ਪਾਵਾਂ ਮੈਂ ਦੁਹਾਈਆਂ ਮੰਨ ਲਈਂ ਦੁਆ,
ਮੈਥੋਂ ਸਾਹ ਨਈਂ ਲੈ ਹੁੰਦੇ ਜਦੋਂ ਦਾ ਹੋਇਆ ਜੁਦਾ |
ਸਾਨੂੰ ਸਾਡਾ ਮੱਕਾ ਏਥੋਂ ਕਿੰਨਾਂ ਕੂ ਦੂਰ ਏ,
ਤੂੰ ਵੀ ਜਾਣਦਾ ਏਂ ਉਹ ਸ਼ਹਿਰ ਮਸ਼ਹੂਰ ਏ,
ਮੁਕੱਦਰਾਂ ਦੇ ਨਾਲ ਦੁੱਖਭੰਜਨ ਨੂੰ ਗਿਲਾ |
ਮੌਲਾ ਪਾਵਾਂ ਮੈਂ ਦੁਹਾਈਆਂ ਮੰਨ ਲਈਂ ਦੁਆ,
ਮੈਥੋਂ ਸਾਹ ਨਈਂ ਲੈ ਹੁੰਦੇ ਜਦੋਂ ਦਾ ਹੋਇਆ ਜੁਦਾ |