
ਅਸ਼ੋਕ ਵਰਮਾ
ਬਠਿੰਡਾ,12ਜਨਵਰੀ2021: ਲੇਖਕ ਆਗੂ ਤੇ ਗ਼ਜ਼ਲਕਾਰ ਸੁਰਿੰਦਰਪ੍ਰੀਤ ਘਣੀਆਂ ਦੀ ਮਾਤਾ ਸ੍ਰੀਮਤੀ ਪ੍ਰੀਤਮ ਕੌਰ(86) ਦਾ ਅੱਜ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਸਿੱਖਿਆ, ਸਾਹਿਤ ਅਤੇ ਰਾਜਨੀਤੀ ਨਾਲ ਸਬੰਧਤ ਸ਼ਖਸੀਅਤਾਂ ਦੀ ਮੌਜੂਦਗੀ ’ਚ ਉਹਨਾਂ ਦੇ ਜੱਦੀ ਪਿੰਡ ਘਣੀਆ ਜਿਲ੍ਹਾ ਫਰੀਦਕੋਟ ਵਿਖੇ ਅੰਤਮ ਸਸਕਾਰ ਕਰ ਦਿੱਤਾ ਗਿਆ। ਉਹ ਦਿਲ ਦੀ ਬਿਮਾਰੀ ਕਾਰਨ ਸਦੀਵੀ ਵਿਛੋੜੇ ਦੇ ਗਏ ਹਨ। ਉਹਨਾਂ ਦੀ ਚਿਤਾ ਨੂੰ ਵੱਡੋ ਸਪੁੱਤਰ ਸੂਬੇਦਾਰ ਰਾਜਿੰਦਰ ਸਿੰਘ ਨੇ ਅਗਨੀ ਦਿਖਾਈ।
ਇਸ ਮੌਕੇ ਹਾਜਰ ਸਨ। ਇਸ ਮੌਕੇ ਹਾਜਰ ਬਾਬਾ ਫਰੀਦ ਗਰੁੱਪ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ, ਪ੍ਰੋ ਅਵਤਾਰ ਸਿੰਘ, ਪਿੰਡ ਦੇ ਸਰਪੰਚ ਨੈਬ ਸਿੰਘ, ਸਾਬਕਾ ਸਰਪੰਚ ਜਗਰੂਪ ਸਿੰਘ, ਪੰਜਾਬੀ ਸਾਹਿਤ ਸਭਾ ਬਠਿੰਡਾ ਤੋਂ ਡਾ ਅਜੀਤਪਾਲ ਸਿੰਘ, ਜੇ. ਸੀ. ਪਰਿੰਦਾ, ਜਸਪਾਲ ਮਾਨਖੇੜਾ, ਅਮਰਜੀਤ ਪੇਂਟਰ, ਭੁਪਿੰਦਰ ਸੰਧੂ,ਡਾ ਜਸਪਾਲਜੀਤ, ਰਣਵੀਰ ਰਾਣਾ, ਅਮਰ ਸਿੰਘ ਸਿੱਧੂ, ਅਮਰਜੀਤ ਕੌਰ ਹਰੜ, ਰਾਜਦੇਵ ਕੌਰ ਸਿੱਧੂ ਨਵਦੀਪ ਰਾਏ, ਪਿ੍ਰੰਸੀਪਲ ਕੇਵਲ ਕਿ੍ਰਸ਼ਨ, ਟੀਚਰਜ਼ ਹੋਮ ਟਰੱਸਟ ਤੋਂ ਲਛਮਣ ਮਲੂਕਾ, ਪੈਨਸ਼ਨਰ ਐਸੋਸੀਏਸ਼ਨ ਦੇ ਦਰਸ਼ਨ ਮੌੜ, ਡੀ. ਟੀ. ਐਫ. ਬਠਿੰਡਾ ਦੇ ਜ਼ਿਲਾ ਪ੍ਰਧਾਨ ਜਗਪਾਲ ਬੰਗੀ, ਲੈਕਚਰਾਰ ਪ੍ਰਵੀਨ ਰਾਣੀ, ਗੁਰਪ੍ਰੀਤ ਸਿੰਘ ਸਿੱਧੂ, ਚਿੱਤਰਕਾਰ ਹਰਦਰਸ਼ਨ ਸੋਹਲ, ਸ੍ਰੀਮਤੀ ਜਸਦੇਵ ਕੌਰ, ਲੈਕਚਰਾਰ ਕਰਮਜੀਤ ਸਿੰਘ, ਸੁੰਦਰ ਸਿੰਘ ਬਾਜਾਖਾਨਾ, ਮਾਸਟਰ ਅਜੈਬ ਸਿੰਘ ਆਦਿ ਨੇ ਪ੍ਰੀਵਾਰ ਨਾਲ ਦੁੱਖ ਸਾਂਝਾ ਕੀਤਾ।
ਓਧਰ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਸੀਨੀਅਰ ਮੀਤ ਪ੍ਰਧਾਨ ਡਾ ਜੋਗਾ ਸਿੰਘ ਵਿਰਕ ਤੇ ਜਨਰਲ ਸਕੱਤਰ ਡਾ ਸੁਖਦੇਵ ਸਿਰਸਾ,ਸ. ਸਿਕੰਦਰ ਸਿੰਘ ਮਲੂਕਾ, ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ , ਕਮਿਊਨਿਸਟ ਆਗੂ ਹਰਦੇਵ ਅਰਸ਼ੀ, ਅਕਾਲੀ ਆਗੂ ਸੂਬਾ ਸਿੰਘ ਬਾਦਲ, ਸਿੱਖਿਆ ਸ਼ਾਸਤਰੀ ਪਿ੍ਰੰਸੀਪਲ ਜਗਦੀਸ਼ ਘਈ, ਕਹਾਣੀਕਾਰ ਅਤਰਜੀਤ, ਸਾਹਿਤਕਾਰ ਜਗਮੇਲ ਸਿੰਘ ਜਠੌਲ ਨੇ ਮਾਤਾ ਪ੍ਰੀਤਮ ਕੌਰ ਦੇ ਅਕਾਲ ਚਲਾਣੇ ਤੇ ਸ੍ਰੀ ਘਣੀਆਂ ਅਤੇ ਉਹਨਾਂ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।