ਚੰਡੀਗੜ੍ਹ (ਪੰਜ ਦਰਿਆ ਬਿਊਰੋ)


ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਮੁੱਖ ਆਗੂ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਆਪਣੇ ਸਾਥੀਆ ਨਾਲ ਕਿਸਾਨ ਅੰਦੋਲਨ ਵਿੱਚ ਕਿਸਾਨ ਝੰਡਿਆ ਹੇਠ ਸਿੰਘੂ ਬਾਰਡਰ, ਟਿੱਕਰੀ ਬਾਰਡਰ ਅਤੇ ਕੁੰਡਲੀ ਬਾਰਡਰ ਵਿਖੇ ਹਾਜਰੀ ਭਰੀ ਤੇ ਅੱਜ ਵਾਪਸ ਪਰਤਣ ਤੇ ਯੂਥ ਟਕਸਾਲੀ ਨੇਤਾ ਸ੍ ਗੁਰਮੁੱਖ ਸਿੰਘ ਸੰਧੂ ਦੇ ਗ੍ਰਹਿ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਿਸਾਨ ਅੰਦੋਲਨ ਸਭ ਦਾ ਸਾਝਾ ਹੈ ਇਸ ਕਰਕੇ ਸਭ ਨੂੰ ਬਿਨਾ ਕਿਸੇ ਹਿਚਕਚਾਹਟ ਦੇ ਸਭ ਨੂੰ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਉਹਨਾ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ ਜਗਰੂਪ ਸਿੰਘ ਚੀਮਾ , ਕਨਵਰ ਸਿੰਘ ਬ੍ਰਹਮਪੁਰਾ, ਗੋਲਡੀ ਬ੍ਰਹਮਪੁਰਾ, ਸ੍ ਬਲਦੇਵ ਸਿੰਘ ਚੇਤਾ, ਸ੍ ਸੁਖਮੰਦਰ ਸਿੰਘ ਸਰਪੰਚ, ਪ੍ਰਿੰਸ ਭਰੋਵਾਲ,ਸ੍ ਗੁਰਭੇਜ ਸਿੰਘ ਫਤਿਆਬਾਦ, ਸ੍ ਗੁਰਜੀਤ ਸਿੰਘ ਅਮਰਕੋਟ, ਸ੍ ਨਵਰਾਜ ਸਿੰਘ ਔਲਖ, ਸ੍ ਅਮਰੀਕ ਸਿੰਘ ਸਰਪੰਚ ਚੋਹਲਾ ਸਾਹਿਬ ਵਿਸੇਸ਼ ਤੌਰ ਤੇ ਹਾਜਰ ਸਨ। ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁੁਰਾ ਦੀਆ ਹਿਦਾਇਤਾ ਤੇ ਪਿਛਲੇ ਤਿੰਨ ਮਹੀਨਿਆ ਤੋ ਪੰਜਾਬ ਤੇ ਫਿਰ ਦਿੱਲੀ ਦੇ ਬਾਰਡਰਾ ਤੇ ਲੜੇ ਜਾ ਰਹੇ ਸੰਘਰਸ਼ ਵਿੱਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ । ਪਾਰਟੀ ਦੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਨਰਿੰਦਰ ਮੋਦੀ ਇੱਕ ਵਾਰ ਹਵਾਈ ਸਰਵੇਖਣ ਰਾਹੀ ਕਿਸਾਨ ਅੰਦੋਲਨ ਨੂੰ ਦੇਖਣ ਫਿਰ ਆਪੇ ਸਮਝ ਲੱਗ ਜਾਵੇਗੀ ਕਿ ਕਿਸਾਨ ਕਿੰਨੀ ਦ੍ਰਿੜਤਾ ਨਾਲ ਸੰਘਰਸ਼ ਜਿੱਤਣ ਆਏ ਹਨ ਉਹਨਾ ਕਿਹਾ ਕਿ ਕੇਦਰ ਸਰਕਾਰ ਨੂੰ ਦੇਸ ਦੇ ਕਿਸਾਨਾ ਦਾ ਅੰਤ ਨਹੀ ਲੈਣਾ ਚਾਹੀਦਾ ਪੁਰਅਮਨ ਢੰਗ ਨਾਲ ਚੱਲ ਰਹੇ ਅੰਦੋਲਨ ਵਿੱਚ ਹਰੇਕ ਵਰਗ ਦਾ ਸਾਥ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਹ ਸੰਘਰਸ ਸਫਲਤਾਪੂਰਵਕ ਫੈਸਲਾਕੁੰਨ ਦੌਰ ਵਿੱਚ ਪਹੁੰਚ ਗਿਆ ਹੈ । ਜਥੇਦਾਰ ਮੱਖਣ ਸਿੰਘ ਨੰਗਲ ਨੇ ਕਿਸਾਨ ਜਥੇਬੰਦੀਆ ਦੀ ਅਗਵਾਈ ਵਿੱਚ ਚੱਲ ਰਹੇ ਅੰਦੋਲਨ ਨੂੰ ਦੁਨੀਆ ਦਾ ਸਭ ਤੋ ਸਾਤਮਈ ਕਿਸਾਨ ਅੰਦੋਲਨ ਦੱਸਿਆ ਤੇ ਕਿਹਾ ਕਿ ਕਾਗਰਸ ਅਕਾਲੀ ਆਪ ਇਥੇ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨ ਦੀ ਜਗਾ ਦਿੱਲੀ ਜਾਣ ।