ਸਿੱਕੀ ਝੱਜੀ ਪਿੰਡ ਵਾਲਾ (ਇਟਲੀ)

ਕਿਸਾਨਾਂ ਵਲੋਂ ਕਾਲੇ ਕਨੂੰਨ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਵਿੱਚ ਹਰ ਕੋਈ ਆਪਣਾ ਯੋਗਦਾਨ ਪਾ ਰਿਹਾ ਹੈ। ਇਸ ਅੰਦੋਲਨ ਵਿੱਚ ਪੰਜਾਬੀ ਕਲਾਕਾਰਾਂ ਵਲੋਂ ਜੋਸ਼ੀਲੇ ਗੀਤ ਗਾ ਕੇ ਆਪਣੇ ਵਲੋਂ ਬਣਦਾ ਯੋਗਦਾਨ ਪਾਇਆ ਜਾ ਰਿਹਾ ਹੈ। ਅੰਤਰਰਾਸ਼ਟਰੀ ਗਾਇਕ ਲੈੰਹਿੰਬਰ ਹੂਸੈਨਪੁਰੀ, ਨਿਰਮਲ ਸਿੱਧੂ ਅਤੇ ਅੰਗਰੇਜ ਅਲੀ ਵਲੋਂ ਸਾਂਝੇ ਤੌਰ ਤੇ ਗਾ ਕੇ “ਦਿਲ ਧੜਕੇ ਮੋਦੀ ਦਾ” ਗੀਤ ਰਿਲੀਜ਼ ਕੀਤਾ ਗਿਆ। ਦਿਲਜੀਤ ਨਿੱਝਰਾਂ ਦੇ ਲਿਖੇ ਇਸ ਗੀਤ ਨੂੰ ਹਿੱਟ ਮੇਕਰਜ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ। ਇਸੇ ਹੀ ਸੰਘਰਸ਼ ਨੂੰ ਸਮਰਪਿਤ ਗੀਤ “ਕੌਣ ਰੋਕੂ ਰਾਹ ਦਿੱਲੀ ਦਾ” ਗੀਤ ਸਤਰੰਗ ਇੰਟਰਟੇਨਮੈਂਟ ਵਲੋਂ ਰਿਲੀਜ਼ ਕੀਤਾ ਗਿਆ ਹੈ। ਜਿਸ ਨੂੰ ਗੀਤਕਾਰ ਜਸਵੀਰ ਗੁਣਾਚੌਰੀਆ ਨੇ ਲਿਖਿਆ ਹੈ ਅਤੇ ਲੇੰਹਿੰਬਰ ਹੂਸੈਨਪੁਰੀ ਨੇ ਆਪਣੀ ਦਿਲ ਟੁੰਬਮੀ ਅਵਾਜ ਚ ਗਾਇਆ ਹੈ। ਨੌਜਵਾਨਾਂ ਚ ਜੋਸ਼ ਭਰਦੇ ਇਸ ਗੀਤ ਦੀ ਵੀ ਹਰ ਪਾਸੇ ਵਧੇਰੇ ਚਰਚਾ ਹੋ ਰਹੀ ਹੈ।