ਗੁਰਦਾਸਪੁਰ (ਪੰਜ ਦਰਿਆ ਬਿਊਰੋ)
ਪੰਜਾਬ ਵਿੱਚ ਕੋਰੋਨਾਵਾਇਰਸ ਪੈਰ ਪਸਾਰਦਾ ਨਜ਼ਰ ਆ ਰਿਹਾ ਹੈ। ਜ਼ਿਲਾ ਗੁਰਦਾਸਪੁਰ ਦੇ ਪਹਿਲੇ ਕੋਰੋਨਾ ਵਾਇਰਸ ਪੀੜਤ ਅਤੇ ਮ੍ਰਿਤਕ ਸੰਸਾਰ ਸਿੰਘ (60) ਵਾਸੀ ਭੈਣੀ ਪਸਵਾਲ ਦਾ ਦੇਹਾਂਤ ਹੋਣ ਦੇ ਬਾਅਦ ਵੀਰਵਾਰ ਦੇਰ ਰਾਤ ਨੂੰ ਪ੍ਰਸ਼ਾਸਨ ਵਲੋਂ ਕੁਝ ਕੁ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਸਸਕਾਰ ਕਰਵਾ ਦਿੱਤਾ ਗਿਆ। ਸੰਸਾਰ ਸਿੰਘ ਕੋਰੋਨਾ ਵਾਇਰਸ ਤੋਂ ਪੀੜਤ ਸੀ ਅਤੇ ਉਸ ਦਾ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ। ਮ੍ਰਿਤਕ ਦੀ ਦੇਹ ਨੂੰ ਉਸ ਦੇ ਜੱਦੀ ਪਿੰਡ ਲਿਆਂਦਾ ਗਿਆ। ਜਿੱਥੇ ਮ੍ਰਿਤਕ ਦੇ ਪੁੱਤਰ ਵੱਲੋਂ ਤਿੰਨ ਕੁ ਹੋਰ ਪਰਿਵਾਰਿਕ ਮੈਬਰਾਂ ਨਾਲ ਸਸਕਾਰ ਕੀਤਾ ਗਿਆ।