ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਨਵੇਂ ਸਾਲ ਦੀ ਸ਼ੁਰੂਆਤ ਕਰਦਿਆਂ ਬਰਤਾਨੀਆਂ ਨੇ ਆਪਣੇ ਆਪ ਯੂਰਪੀਅਨ ਯੂਨੀਅਨ ਤੋਂ ਅਲੱਗ ਕਰ ਲਿਆ ਹੈ। ਇਸ ਪ੍ਰਕਿਰਿਆ ਤੋਂ ਬਾਅਦ ਦੇਸ਼ ਦੀ ਸੁਰੱਖਿਆ ਦੇ ਸੰਬੰਧ ਵਿੱਚ ਬੋਲਦਿਆਂ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਕਿਹਾ ਹੈ ਕਿ ਉਹ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੂੰ ਬ੍ਰੇਕਸਿਟ ਤੋਂ ਬਾਅਦ “ਬ੍ਰਿਟੇਨ ਨੂੰ ਸੁਰੱਖਿਅਤ ਰੱਖਣ ਲਈ” ਹੋਰ ਮਜ਼ਬੂਤ ਸ਼ਕਤੀਆਂ ਅਤੇ ਅਧਿਕਾਰ ਦੇਣ ਦੀ ਤਿਆਰੀ “ਚ ਹੈ। ਪਟੇਲ ਅਨੁਸਾਰ ਯੂਰਪੀਅਨ ਯੂਨੀਅਨ ਤੋਂ ਵੱਖ ਹੋਣ ਤੋਂ ਬਾਅਦ ਯੂਕੇ ਵਧੇਰੇ ਸੁਰੱਖਿਅਤ ਹੋਵਗਾ ਅਤੇ ਯੂਰਪੀਅਨ ਯੂਨੀਅਨ ਛੱਡਣ ਦਾ ਮਤਲਬ ਹੈ ਇਹ ਵੀ ਹੈ ਕਿ ਅਸੀਂ ਇਨ੍ਹਾਂ ਏਜੰਸੀਆਂ ਦੁਆਰਾ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਬਿਨਾਂ ਕਿਸੇ ਪਾਬੰਦੀ ਦੇ ਵਧੇਰੇ ਸ਼ਕਤੀਆਂ ਦੇ ਸਕਦੇ ਹਾਂ ਜਦਕਿ ਯੂਰਪੀਅਨ ਯੂਨੀਅਨ ਨੇ ਸਪੱਸ਼ਟ ਕਿਹਾ ਹੈ ਕਿ ਇਸ ਵਖਰੇਵੇ ਨਾਲ ਬ੍ਰਿਟੇਨ ਦੀ ਪੁਲਿਸ ਅਤੇ ਸੁਰੱਖਿਆ ਸਹੂਲਤਾਂ ਤੱਕ ਪਹੁੰਚ ਘੱਟ ਜਾਵੇਗੀ ਕਿਉਂਕਿ ਯੂਕੇ ਦੀ ਸੁਰੱਖਿਆ ਅਤੇ ਨਿਆਂ ਨਾਲ ਜੁੜੇ ਸੰਵੇਦਨਸ਼ੀਲ ਡੇਟਾਬੇਸਾਂ ਵਿੱਚ ਸਿੱਧੀ ਪਹੁੰਚ ਨੂੰ ਖੋਹ ਲਿਆ ਜਾਵੇਗਾ।ਗ੍ਰਹਿ ਸਕੱਤਰ ਅਨੁਸਾਰ ਯੂਰਪੀਅਨ ਯੂਨੀਅਨ ਨਾਲ ਇਸ ਨਵੇਂ ਰਿਸ਼ਤੇ ਨਾਲ ਬ੍ਰਿਟੇਨ ਨੂੰ ਆਪਣੀਆਂ ਸਰਹੱਦਾਂ ‘ਤੇ ਮੁੜ ਅਧਿਕਾਰ ਪ੍ਰਾਪਤ ਹੋ ਗਿਆ ਹੈ ,ਜਿਸ ਨਾਲ ਦੇਸ਼ ਹੁਣ ਆਉਣ ਵਾਲੇ ਲੋਕਾਂ ਨੂੰ ਨਿਯੰਤਰਿਤ ਕਰ ਸਕੇਗਾ। ਇਸਦੇ ਇਲਾਵਾ ਦੇਸ਼ ਵਿੱਚ ਫਰੀ ਮੂਵਮੈਂਟ ਖਤਮ ਹੋ ਜਾਣ ਲੋਕਾਂ ਨੂੰ ਯੂਕੇ ਵਿੱਚ ਰਹਿਣਾ ਲਈ ਨਵੀਂ ਪੁਆਇੰਟ ਅਧਾਰਤ ਪ੍ਰਣਾਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੋਵੇਗਾ ਜੋ ਕਿ ਦੇਸ਼ ਵਿੱਚ ਗੈਰਕਾਨੂੰਨੀ ਪ੍ਰਵਾਸ ਨੂੰ ਵੀ ਘੱਟ ਕਰਨ ਵਿੱਚ ਸਹਾਇਕ ਹੋਵੇਗੀ।