
ਦੁੱਖਭੰਜਨ ਸਿੰਘ
0351920036369
ਤੂੰ ਹੀ ਏ ਵਕੀਲ ਮੇਰਾ,
ਤੂੰ ਹੀ ਮੇਰਾ ਜੱਜ |
ਤੂੰ ਨਹੀਂ ਤਾਂ ਹਨੇਰਾ,
ਤੇਰੀ ਹੋਂਦ ਵਿੱਚ ਹੱਜ |
ਤੂੰ ਹੀ ਏ ਵਕੀਲ ਮੇਰਾ,
ਤੂੰ ਹੀ ਮੇਰਾ ਜੱਜ |
ਗੱਲੇ-ਗੱਲੇ ਗੁਸਤਾਖੀ,
ਮੈਂ ਕਰਨੀ ਗਿਆ ਸਿੱਖ |
ਮੇਰੇ ਪੱਲੇ ਨੇਂ ਗੁਨਾਂਹ,
ਤੂੰ ਹਰ ਇੱਕ ਲਵੀਂ ਲਿਖ |
ਹਾਂ ਅਸੀਂ ਔਗੁਣੇ ਬਥੇਰੇ,
ਤੂੰ ਆਪੇ ਲਵੀਂ ਕੱਜ |
ਤੂੰ ਹੀ ਏ ਵਕੀਲ ਮੇਰਾ,
ਤੂੰ ਹੀ ਮੇਰਾ ਜੱਜ |
ਸੋਚਣ ਵਾਲੀ ਬੁੱਧ ਦੇ,
ਦੇਖਣ ਵਾਲੀ ਅੱਖ ਦੇ |
ਮੈਂ ਪੱਥਰ ਹਾਂ ਰਾਹਾਂ,
ਦਾ ਤਰਾਸ਼ਕੇ ਤੂੰ ਰੱਖਦੇ |
ਹੱਥ ਤੇਰੇ ਤੋਂ ਛੁਡਾ ਕੇ,
ਮੈਂ ਕਿੱਥੇ ਜਾਵਾਂ ਭੱਜ |
ਤੂੰ ਹੀ ਏ ਵਕੀਲ ਮੇਰਾ,
ਤੂੰ ਹੀ ਮੇਰਾ ਜੱਜ |
ਨਾਮਦਾਨ ਬਖਸ਼ਦਾ ਰਈਂ,
ਸੁਕਿਨੀਆਂ ਤੋਂ ਦੂਰ ਰੱਖੀਂ |
ਜੇ ਕਦੇ ਕਿਤੇ ਜਾਵਾਂ,
ਮਾੜੀ-ਮੋਟੀ ਘੂਰ ਰੱਖੀਂ |
ਗੁਨਾਹਾਂ ਦਿਆਂ ਥੰਮਾਂ ਵਿੱਚ,
ਜਾਵਾਂ ਨਾਂ ਵੱਜ |
ਤੂੰ ਹੀ ਏ ਵਕੀਲ ਮੇਰਾ,
ਤੂੰ ਹੀ ਮੇਰਾ ਜੱਜ |
ਤੇਰੀ ਓਟ ਦੇ ਇਸ਼ਰੇ,
ਹੁ਼ੰਦੇ ਰਹਿਣਗੇ ਹਮੇਸ਼ਾਂ |
ਬਰਕਤਾਂ ਦੇ ਫੁੱਲ ਮਹਿਕਾਂ!
ਨਾ ਖਹਿਣਗੇ ਹਮੇਸ਼ਾਂ |
ਰਹਿਮਤਾਂ ਨਾਂ ਫੱਕਰਾਂ ਦਾ,
ਹੋ ਜਾਇਆ ਕਰੂ ਰੱਜ |
ਤੂੰ ਹੀ ਏ ਵਕੀਲ ਮੇਰਾ,
ਤੂੰ ਹੀ ਮੇਰਾ ਜੱਜ |
ਹੁੰਦੇ ਬੰਦ ਨਈਓ ਦੀਦੇ,
ਤੇਰੀ ਮੰਗਦੇ ਨੇਂ ਦੀਦ |
ਮੈਂ ਰੂੜੀ ਬਾਰਾਂ ਸਾਲ ਵਾਲੀ,
ਮੇਰੀ ਹੋਣੀ ਕਦੋਂ ਈਦ |
ਜਦੋਂ ਦੀਦਾਰੜਾ ਤੂੰ ਦਿੱਤਾ,
ਮੈਂ ਉਦੋਂ ਆਊਂ ਸੱਜ-ਧੱਜ |
ਤੂੰ ਹੀ ਏ ਵਕੀਲ ਮੇਰਾ,
ਤੂੰ ਹੀ ਮੇਰਾ ਜੱਜ |
ਮੈਂ ਊਣਿਆਂ ਤੋਂ ਊਣਾ,
ਤੇ ਤੂੰ ਸੁੱਚਿਆਂ ਤੋਂ ਸੂੱਚਾ |
ਮੈਂ ਨੀਵਿਆਂ ਤੋਂ ਨੀਵਾਂ,
ਤੂੰ ਉੱਚਿਆਂ ਤੋੱ ਉੱਚਾ |
ਤੈਨੂੰ ਮੰਨਣੀ ਹੀ ਪੈਣੀ,
ਤੇਰੇ ਕੋਲ ਨਈਂ ਕੋਈ ਪੱਜ |
ਤੂੰ ਹੀ ਏ ਵਕੀਲ ਮੇਰਾ,
ਤੂੰ ਹੀ ਮੇਰਾ ਜੱਜ |
ਦੁੱਖਭੰਜਨ ਤਾਂ ਮੰਨਦਾ,
ਹਮੇਸ਼ਾਂ ਤੇਰੇ ਭਾਣੇਂ |
ਉਥੋਂ ਚੁਗਣੇ ਹੀ ਪੈਣੇ,
ਤੂੰ ਖਿਲਾਰੇ ਜਿੱਥੇ ਦਾਣੇਂ |
ਤੂੰ ਚੱਜ ਦੇਣ ਵਾਲਾ,
ਓਦਾਂ ਸਾਨੂੰ ਕਿੱਥੇ ਚੱਜ |
ਤੂੰ ਹੀ ਏ ਵਕੀਲ ਮੇਰਾ,
ਤੂੰ ਹੀ ਮੇਰਾ ਜੱਜ |