ਲੰਡਨ (ਪੰਜ ਦਰਿਆ ਬਿਊਰੋ)
ਕਿਸਾਨ ਸੰਘਰਸ਼ ਦੇ ਹੱਕ ਵਿੱਚ ਦੇਸ਼ ਵਿਦੇਸ਼ ਵਿੱਚੋਂ ਆਵਾਜ਼ਾਂ ਉੱਠ ਰਹੀਆਂ ਹਨ। ਹਰ ਕੋਈ ਆਪੋ ਆਪਣੇ ਪੱਧਰ ‘ਤੇ ਵਿਤ ਮੁਤਾਬਿਕ ਸਾਥ ਦੇ ਰਿਹਾ ਹੈ। ਵੱਖ ਵੱਖ ਦੇਸ਼ਾਂ ਦੇ ਗਾਇਕਾਂ ਵੱਲੋਂ ਕਿਸਾਨ ਸੰਘਰਸ਼ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ “ਹੌਸਲਾ” ਨਾਮੀ ਗੀਤ ਸੰਗੀਤ ਜਗਤ ਦੀ ਝੋਲੀ ਪਾਇਆ ਹੈ। ਇਸ ਗੀਤ ਨੂੰ ਜੀਤੀ ਫੂਲ ਵਾਲਾ ਨੇ ਲਿਖਿਆ ਹੈ। ਗਾਇਕਾਂ ਵਿੱਚ ਇੰਗਲੈਂਡ ਤੋਂ ਰਾਜ ਸੇਖੋਂ, ਅਮਰੀਕਾ ਤੋਂ ਰਣਜੀਤ ਤੇਜੀ, ਕੈਨੇਡਾ ਤੋਂ ਸੁਰਪ੍ਰੀਤ ਸਿੰਘ ਤੇ ਆਸਟ੍ਰੇਲੀਆ ਤੋਂ ਬਿੱਕਰ ਬਾਈ ਨੇ ਇਸ ਗੀਤ ਵਿਚ ਆਪਣੀ ਗਾਇਕੀ ਦੇ ਰੰਗ ਦਿਖਾਏ ਹਨ।