
ਅਸ਼ੋਕ ਵਰਮਾ
ਮਾਨਸਾ,29ਦਸੰਬਰ2020: ਔੌਰਤਾਂ ਅਤੇ ਬੱਚਿਆਂ ਨਾਲ ਸਬੰਧਤ ਦਰਖਾਸ਼ਤਾਂ ਦੇ ਪ੍ਰਾਰਥੀਆਂ ਨੂੰ ਜਲਦੀ ਇਨਸਾਫ ਮੁਹੱਈਆ ਕਰਵਾਉਣ ਨ ਦੇ ਮਕਸਦ ਨਾਲ ਮਾਨਸਾ ਪੁਲਿਸ ਨੇ ਵੋੋਮੈਨ ਸੈਲ ਮਾਨਸਾ ਵਿਖੇ ਵਿਸ਼ੇਸ਼ ਕੈਂਪ ਲਗਾ ਕੇ 70 ਦਰਖਾਸ਼ਤਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਹੈ। ਐਸਐਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਸ ਮੌਕੇ ਡੀਐਸਪੀ ਦਿਗਵਿਜੇ ਕਪਿਲ ਕਪਤਾਨ ਅਫਸਰ, ਸਰਬਜੀਤ ਸਿੰਘ ਡੀਐਸਪੀ (ਪੀਬੀਆਈ) , ਤਰਸੇਮ ਮਸੀਹ ਡੀਐਸਪੀ (ਡੀ.) ਬਤੌਰ ਨਿਗਰਾਨ ਅਫਸਰ ਅਤੇ ਐਸ.ਆਈ. ਸਰਬਜੀਤ ਕੌਰ ਇੰਚਾਰਜ ਵੋੋਮੈਨ ਸੈਲ ਮਾਨਸਾ ਹਾਜ਼ਰ ਸਨ। ਇਸ ਵਿਸੇਸ਼ ਕੈਂਪ ਦਾ ਫਾਇਦਾ ਲੈਣ ਲਈ 80 ਪਾਰਟੀਆਂ ਨੂੰ ਹਾਜ਼ਰ ਹੋਣ ਲਈ ਸੱਦਾ ਪੱਤਰ ਭੇਜਿਆ ਸੀ ਪਰ 70 ਪਾਰਟੀਆਂ ਨੇ ਹੀ ਹਾਜ਼ਰ ਆ ਕੇ ਆਪਣਾ ਪੱਖ ਪੇਸ਼ ਕੀਤਾ। ਇਸ ਮੌਕੇ 40 ਦਰਖਾਸਤਾਂ ਦਾ ਰਾਜੀਨਾਮਾਂ ਕਰਵਾਇਆ ਗਿਆ ਜਦੋਂਕਿ 27 ਦਰਖਾਸ਼ਤੀ ਆਪਸੀ ਸਹਿਮਤੀ ਨਾਲ ਤਲਾਕ ਲੈਣ ਲਈ ਕੋੋਰਟ ਕੇ ਲਈ ਸਹਿਮਤ ਹੋੋਏ, 2 ਦਰਖਾਸ਼ਤਾਂ ਤੇ ਮੁਕੱਦਮੇ ਦਰਜ਼ ਦੀ ਸਿਫਾਰਸ਼ ਕੀਤੀ ਗਈ ਅਤੇ 1 ਦਰਖਾਸ਼ਤ ਨੂੰ ਕਾਨੂੰਨੀ ਰਾਇ ਲਈ ਭੇਜਿਆ ਹੈ। ਇਸ ਕੈਂਪ ਵਿੱਚ ਸਰਪੰਚ, ਪੰਚ, ਐਮ.ਸੀ, ਮੋਹਤਬਰ ਪੁਰਸ਼ਾਂ ਨੇ ਮਾਨਸਾ ਪੁਲਿਸ ਦੀ ਸ਼ਲਾਘਾ ਕਰਦਿਆਂ ਅਜਿਹੇ ਕੈਂਪ ਫਿਰ ਵੀ ਲਗਾਏ ਜਾਣ ਦੀ ਮੰਗ ਕੀਤੀ । ਵਰਨਣਯੋੋਗ ਹੈ ਕਿ ਮਾਨਸਾ ਪੁਲਿਸ ਵੱਲੋੋਂ ਪਿਛਲੇ ਦਿਨੀ ਵੀ ਤਿੰਨੇ ਸਬ-ਡਵੀਜ਼ਨਾਂ ਵਿੱਚ 4 ਥਾਵਾਂ ਤੇ ਵਿਸ਼ੇਸ਼ ਕੈਂਪ ਲਗਾ ਇੱਕੋੋ ਦਿਨ ਵਿੱਚ 879 ਦਰਖਾਸ਼ਤਾਂ ਦਾ ਨਿਪਟਾਰਾ ਕੀਤਾ ਗਿਆ ਸੀ।ਇਸ ਮੌਕੇ ਕੋਵਿਡ-19 ਦੀਆ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਆਏ ਲੋਕਾਂ ਰਿਫਰੈਸ਼ਮੈਂਟ ਦਾ ਦਾ ਮੁਫਤ ਪ੍ਰਬੰਧ ਕੀਤਾ ਗਿਆ ਸੀ।