3.4 C
United Kingdom
Sunday, March 8, 2026

More

    ਕਿਸਾਨਾਂ ਦੇ ਅੰਦੋਲਨ ‘ਚ ਅਪਣਾ ਯੋਗਦਾਨ ਪਾਉਣ ਲਈ ਸਿੰਘੂ ਬਾਰਡਰ ਦਿੱਲੀ ਪਹੁੰਚੇ ਗਾਇਕ।

    ਲੇੰਹਿੰਬਰ ਹੂਸੈਨਪੁਰੀ, ਗਾਇਕ ਨਿਰਮਲ ਸਿੱਧੂ, ਗਾਇਕਾ ਰਜਨੀ ਜੈਨ ਆਰੀਆ, ਨਵਜੀਤ ਗਿੱਲ, ਸਰਦਾਰ ਅਲੀ ਅਤੇ ਕਮਲ ਨੇ ਭਰੀ ਹਾਜ਼ਰੀ

    ਸਿੱਕੀ ਝੱਜੀ ਪਿੰਡ ਵਾਲਾ (ਇਟਲੀ) ਅੰਤਰਰਾਸ਼ਟਰੀ ਪ੍ਰਸਿੱਧ ਪੰਜਾਬੀ ਗਾਇਕ ਲੇੰਹਿੰਬਰ ਹੂਸੈਨਪੁਰੀ ਜਿਹਨਾਂ ਨੇ ਹੁਣ ਤੱਕ ਬਹੁਤ ਸਾਰੇ ਸੁਪਰਹਿੱਟ ਗੀਤ ਗਾਏ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਦੋ ਨਵੇੰ ਗੀਤ ਜੋ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ “ਲਾਲ ਛੋਟੇ ਛੋਟੇ” ਅਤੇ ਕਿਸਾਨਾਂ ਦੇ ਸੰਘਰਸ਼ ਨੂੰ ਸਮਰਪਿਤ ਗੀਤ “ਲੋੜ ਹੈ ਤੇਰੀ ਸਿੰਘਾਂ ਨੂੰ ਆਓ ਭਿੰਡਰਾਂਵਾਲੇ ਬਾਬਾ ਜੀ” ਜੋ ਕਿ ਰੋਇਲ ਸਵੈਗ ਮਿਊਜਿਕ ਵਲੋਂ ਰਿਲੀਜ਼ ਹੋਏ ਹਨ। ਬੂਟਾ ਗੁਲਾਮੀ ਵਾਲਾ ਅਤੇ ਗਿੱਲ ਤਲਵੰਡੀ ਫੱਤੂ ਦੇ ਲਿਖੇ ਇਹਨਾਂ ਗੀਤਾਂ ਨੂੰ ਸਰੋਤਿਆਂ ਵਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਹਨਾਂ ਦੋਵਾਂ ਗੀਤਾਂ ਵਿੱਚ ਗਾਇਕ ਲੇਂਹਿੰਬਰ ਹੂਸੈਨਪੁਰੀ ਦੇ ਨਾਲ ਸੁਰੀਲੀ ਗਾਇਕਾ ਰਜਨੀ ਜੈਨ ਆਰੀਆ ਨੇ ਸਹਿ ਗਾਇਕਾ ਵਜੋਂ ਨਾਲ ਗਾਇਆ ਹੈ। ਜਿਕਰਯੋਗ ਹੈ ਕਿ ਲਾਲ ਛੋਟੇ ਛੋਟੇ ਗੀਤ ਵਿੱਚ ਕੋਰਸ ਤੇ ਅਵਾਜ ਅਤੇ ਵੀਡੀਓ ਵਿੱਚ ਲੇੰਹਿੰਬਰ ਹੂਸੈਨਪੁਰੀ ਜੀ ਦੇ ਦੋਵੇਂ ਬੱਚਿਆਂ ਲਵਨੂਰ ਹੂਸੈਨਪੁਰੀ ਹਰਨੂਰ ਹੂਸੈਨਪੁਰੀ ਨੇ ਆਪਣਾ ਰੋਲ ਬਾਖੂਬੀ ਨਿਭਾਇਆ ਹੈ। ਦਿੱਲੀ ਸਿੰਘੂ ਬਾਰਡਰ ਤੇ ਪਹੁੰਚੇ ਲੇੰਹਿੰਬਰ ਹੂਸੈਨਪੁਰੀ ਜੀ ਦੇ ਨਾਲ ਗਾਇਕ ਨਿਰਮਲ ਸਿੱਧੂ, ਰਜਨੀ ਜੈਨ ਆਰੀਆ, ਨਵਜੀਤ ਗਿੱਲ, ਸਰਦਾਰ ਅਲੀ ਅਤੇ ਕਮਲ ਵੀ ਸ਼ਾਮਿਲ ਹੋਏ ਜਿਥੇ ਉਨ੍ਹਾਂ ਭਾਈ ਘਨੱਈਆ ਜੀ ਖੂਨ ਦਾਨ ਕੈੰਪ ਅਤੇ ਯੂਨਾਈਟਡ ਸਿੱਖ ਦੇ ਕੈੰਪਾਂ ਵਿੱਚ ਸ਼ਿਰਕਤ ਕਰਕੇ ਸੇਵਾ ਕਰਕੇ ਕਿਸਾਨ ਭਰਾਵਾਂ ਦਾ ਹੌਸਲਾ ਵਧਾਇਆ। ਕੰਗਣਾ ਰਣੌਤ ਬਾਰੇ ਬੋਲਦਿਆਂ ਲੇਂਹਿੰਬਰ ਹੂਸੈਨਪੁਰੀ ਨੇ ਕਿਹਾ ਕਿ ਮੇਰੇ ਗੀਤ “ਸਾਡੀ ਗਲੀ ” ਚ ਐਕਟ ਕਰਨ ਵਾਲੀ ‘ਤੇ ਮੈਨੂੰ ਅਫਸੋਸ ਹੈ ਕਿ ਉਸ ਨੇ ਸਾਡੀਆਂ ਮਾਤਾਵਾਂ ਭੈਣਾ ਨੂੰ ਬੁਰਾ ਭਲਾ ਕਿਹਾ ਹੈ। ਉਸ ਨੂੰ ਕਦੇ ਮੁਆਫ ਨਹੀਂ ਕੀਤਾ ਜਾ ਸਕਦਾ। ਇਸ ਮੌਕੇ ਨਿਰਮਲ ਸਿੱਧੂ ਤੇ ਲੇਂਹਿੰਬਰ ਹੂਸੈਨਪੁਰੀ ਵਲੋਂ “ਦਿਲ ਧੜਕੇ ਦਿੱਲੀ ਦਾ ਸੁਣ ਕੇ ਸਿੰਘਾਂ ਦੇ ਜੈਕਾਰੇ” ਗੀਤ ਵੀ ਗਾਇਆ ਗਿਆ ਜੋ ਕਿ ਜਲਦ ਰਿਲੀਜ਼ ਕੀਤਾ ਜਾਵੇਗਾ। ਕਿਸਾਨ ਭਰਾਵਾਂ ਨੂੰ ਅੰਦੋਲਨ ਚ ਪਹੁੰਚੇ ਇਹਨਾਂ ਕਲਾਕਾਰਾਂ ਨੇ ਹੌਸਲਾ ਦਿੰਦਿਆ ਕਿਹਾ ਕਲਾਕਾਰ ਭਾਈਚਾਰਾ ਹਮੇਸ਼ਾ ਤੁਹਾਡੇ ਸਭ ਦੇ ਨਾਲ ਹੈ ਅਤੇ ਪ੍ਰਮਾਤਮਾ ਦੀ ਓਟ ਸਦਕਾ ਕਿਸਾਨਾਂ ਦੀ ਜਿੱਤ ਯਕੀਨਨ ਹੋਵੇਗੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!