14.1 C
United Kingdom
Sunday, April 20, 2025

More

    ਤਮੰਨਾ

    ਰਜਨੀ ਵਾਲੀਆ
    ਇਹ ਮੇਰੀ ਏ ਤਮੰਨਾਂ,
    ਹਮੇਸ਼ਾਂ ਤੂੰ ਹੋਵੇਂ ਨਾਲ ਮੇਰੇ,
    ਜਦੋਂ ਹੋਵਾਂ ਮੈਂ ਉਦਾਸ |
    ਤੂੰ ਹੋ ਕੇ ਦੂਰ ਨੇੜੇ,
    ਓ ਰੱਬਾ ਤੂੰ ਹੀ ਮੇਰਾ ਖਾਸ |
    ਇਹ ਮੇਰੀ ਏ ਤਮੰਨਾਂ,
    ਹਮੇਸ਼ਾਂ ਤੂੰ ਹੋਵੇਂ ਨਾਲ ਮੇਰੇ,
    ਜਦੋਂ ਹੋਵਾਂ ਮੈਂ ਉਦਾਸ |
    ਇਹ ਮੇਰੀ ਏ ਤਮੰਨਾਂ,

    ਹੋਵਣ ਤੇਰੇ ਰੰਗ ਨਿਆਰੇ,
    ਤੂੰ ਕੀ-ਕੀ ਕਰ ਦੇਵੇਂ |
    ਜੋ ਸੋਚਿਆ ਵੀ ਨਾ ਹੋਵੇ,
    ਓ ਅੱਗੇ ਧਰ ਦੇਵੇਂ |
    ਮੇਰੀ ਰੂਹ ਰੱਜੀ ਰਵੇ,
    ਤਾਈਓਂ ਲੱਗੇ ਨਾ ਪਿਆਸ |
    ਹਮੇਸ਼ਾਂ ਤੂੰ ਹੋਵੇਂ ਨਾਲ ਮੇਰੇ,
    ਜਦੋਂ ਹੋਵਾਂ ਮੈਂ ਉਦਾਸ |
    ਇਹ ਮੇਰੀ ਏ ਤਮੰਨਾਂ,

    ਨੀਯਤ ਨੂੰ ਮੁਰਾਦ ਦੇਵੇਂ,
    ਤੂੰ ਡਾਢੜਾ ਸਿਆਣਾ |
    ਖਾਲੀ ਝੋਲੀ ਝੱਟ ਭਰੇਂ,
    ਤਾਂ ਹੀ ਮੰਨਾਂ ਤੇਰਾ ਭਾਣਾ |
    ਤੂੰ ਮਹਿਸੂਸ ਹੋਣ ਨਾ ਦੇਵੇਂ,
    ਭਾਵੇਂ ਆਉਣ ਦੁੱਖ ਰਾਸ |
    ਹਮੇਸ਼ਾਂ ਤੂੰ ਹੋਵੇਂ ਨਾਲ ਮੇਰੇ,
    ਜਦੋਂ ਹੋਵਾਂ ਮੈਂ ਉਦਾਸ |
    ਇਹ ਮੇਰੀ ਏ ਤਮੰਨਾਂ,

    ਦਿਲ ਦਾ ਘਰ ਤੇਰੇ ਨਾਲ,
    ਤੇਰੇ ਨਾਲ ਬੂਹਾ ਬਾਰੀ |
    ਤੂੰ ਪਾਵੇਂ ਵਜ਼ਨ ਖੰਭਾਂ ਵਿੱਚ,
    ਤੇਰੇ ਨਾਲ ਹੀ ਉਡਾਰੀ |
    ਤੇਰੀ ਯਾਦ ਹੀ ਸਹਾਰਾ,
    ਜੋ ਬੜਾ ਦੇਵੇ ਧਰਵਾਸ |
    ਹਮੇਸ਼ਾਂ ਤੂੰ ਹੋਵੇਂ ਨਾਲ ਮੇਰੇ,
    ਜਦੋਂ ਹੋਵਾਂ ਮੈਂ ਉਦਾਸ |
    ਇਹ ਮੇਰੀ ਏ ਤਮੰਨਾਂ,

    ਮੈਂ ਤੋਰੇਂ ਤੇ ਤੁਰ ਪਵਾਂ,
    ਨੰਗੀ ਤਲਵਾਰ ਉੱਤੇ |
    ਮੈਂ ਤੋਰੇਂ ਤੇ ਤੁਰ ਪਵਾਂ,
    ਖੰਡੇ ਦੀ ਧਾਰ ਉੱਤੇ |
    ਉਮਰ ਭਰ ਬਣਾਈ ਰੱਖੀਂ,
    ਬਣੀਂ ਰਹੂੰ ਤੇਰੀ ਦਾਸ |
    ਹਮੇਸ਼ਾਂ ਤੂੰ ਹੋਵੇਂ ਨਾਲ ਮੇਰੇ,
    ਜਦੋਂ ਹੋਵਾਂ ਮੈਂ ਉਦਾਸ |
    ਇਹ ਮੇਰੀ ਏ ਤਮੰਨਾਂ,

    ਬੜੇ ਬੈਠੇ ਲੋਕ ਏਥੇ,
    ਜਿਹੜੇ ਸੋਚਦੇ ਨੇਂ ਮਾੜਾ |
    ਜੋ ਕਰ ਸਕਦੇ ਨਈਂ ਖੁਦ,
    ਓ ਕਰਦੇ ਨੇਂ ਸਾੜਾ |
    ਕਿਸੇ ਦੀ ਮਿਲੇ ਕੋਈ ਕਮਜੋਰੀ,
    ਲਾਈ ਰੱਖਣ ਕਿਆਸ |
    ਹਮੇਸ਼ਾਂ ਤੂੰ ਹੋਵੇਂ ਨਾਲ ਮੇਰੇ,
    ਜਦੋਂ ਹੋਵਾਂ ਮੈਂ ਉਦਾਸ |
    ਇਹ ਮੇਰੀ ਏ ਤਮੰਨਾਂ,

    ਰਜਨੀ ਕਿਰਤਾਂ ਦੇ ਮੁੱਲ,
    ਓ ਪਾਉਣ ਵਾਲਾ ਬੈਠਾ |
    ਉਹੀ ਹਿੰਮਤ ਦੇਣ ਵਾਲਾ,
    ਝੰਡੇ ਝੜਾਉਣ ਵਾਲਾ ਬੈਠਾ |
    ਮੈਂ ਕਿਰਤੀ ਦੀ ਜਾਈ,
    ਕਿਰਤੀ ਮੇਰਾ ਲੂੰ-ਲੂੰ ਮਾਾਸ |
    ਹਮੇਸ਼ਾਂ ਤੂੰ ਹੋਵੇਂ ਨਾਲ ਮੇਰੇ,
    ਜਦੋਂ ਹੋਵਾਂ ਮੈਂ ਉਦਾਸ |
    ਇਹ ਮੇਰੀ ਏ ਤਮੰਨਾਂ,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!